22-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 13-05-2026

ਕੀਰ ਸਟਾਰਮਰ ਦੀ ਕੁਰਸੀ ਖ਼ਤਰੇ 'ਚ ਲੇਬਰ ਪਾਰਟੀ ਵਿਚ ਬਗ਼ਾਵਤ ਤੇਜ਼ <br/>

ਅਜੀਤ ਡੈਸਕ 13-05-2026
ਲੰਡਨ/ਲੈਸਟਰ, 12 ਮਈ (ਮਨਪ੍ਰੀਤ ਸਿੰਘ ਬੱਧਨੀ ਕਲਾਂ/ਸੁਖਜਿੰਦਰ ਸਿੰਘ ਢੱਡੇ)-ਬਰਤਾਨੀਆ ਦੇ ਪ੍ਰਧਾਨ ਮੰਤਰੀ ਕੀਰ ਸਟਾਰਮਰ ਦੇ ਅਸਤੀਫ਼ੇ ਦੀਆਂ ਮੰਗਾਂ ਜ਼ੋਰ ਫੜ ਰਹੀਆਂ ਹਨ | ਹੁਣ ਤੱਕ 81 ਸੰਸਦ ਮੈਂਬਰ ਜਨਤਕ ਤੌਰ 'ਤੇ ਅਸਤੀਫ਼ੇ ਦੀ ਮੰਗ ਕਰ ਚੁੱਕੇ ਹਨ, ਜਦ ਕਿ 4 ਮੰਤਰੀਆਂ ਨੇ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ ਹੈ | ਸਭ ਤੋਂ ਪਹਿਲਾਂ ਜੂਨੀਅਰ ਮੰਤਰੀ ਮਿਆਟਾ ਫਾਨਬੁਲੇਹ ਨੇ ਆਪਣੇ ਅਹੁਦੇ ਤੋਂ ਅਸਤੀਫ਼ਾ ਦਿੱਤਾ ਤੇ ਉਪਰੰਤ ਖ਼ਬਰ ਲਿਖਣ ਤੱਕ 3 ਹੋਰ ਮੰਤਰੀ ਜੇਸ ਫਿਲਿਪਸ, ਅਲੈਕਸ ਡੇਵਿਸ-ਜੋਨਸ, ਅਤੇ ਜ਼ੁਬੀਰ ਅਹਿਮਦ ਅਹੁਦੇ ਤੋਂ ਅਸਤੀਫ਼ਾ ਦੇ ਚੁੱਕੇ ਹਨ | ਖ਼ਬਰਾਂ ਮੁਤਾਬਕ ਸਟਾਰਮਰ ਨੇ ਅੱਜ ਆਪਣੀ ਕੈਬਨਿਟ ਮੀਟਿੰਗ 'ਚ ਅਸਤੀਫ਼ਾ ਦੇਣ ਤੋਂ ਨਾਂਹ ਕਰ ਦਿੱਤੀ ਹੈ | ਕਈ ਸੀਨੀਅਰ ਮੰਤਰੀ ਉਨ੍ਹਾਂ ਦੇ ਨਾਲ ਖੜ੍ਹੇ ਹਨ, ਜਦ ਕਿ ਸੀਨੀਅਰ ਨੇਤਾ ਪਾਰਟੀ ਨੂੰ ਬਚਾਉਣ ਲਈ ਨਵੀਂ ਲੀਡਰਸ਼ਿਪ ਦੀ ਲੋੜ 'ਤੇ ਜ਼ੋਰ ਦੇ ਰਹੇ ਹਨ ਤੇ 100 ਦੇ ਕਰੀਬ ਸੰਸਦ ਮੈਂਬਰਾਂ ਨੇ ਪ੍ਰਧਾਨ ਮੰਤਰੀ ਸਟਾਰਮਰ ਨੂੰ ਸਮਰਥਨ ਦਿੱਤਾ | ਇਸ ਦੌਰਾਨ, ਮਾਨਚੈਸਟਰ ਦੇ ਮੇਅਰ ਐਂਡੀ ਬਰਨਹਮ ਨੂੰ ਲੀਡਰਸ਼ਿਪ ਦੀ ਦੌੜ 'ਚ ਦੇਖਿਆ ਜਾ ਰਿਹਾ ਹੈ | ਨਵੀਂ ਨਿਯੁਕਤ ਸਲਾਹਕਾਰ ਹਾਰਮਨ ਨੇ ਵੀ ਐਂਡੀ ਬਰਨਹਮ ਨੂੰ ਕੈਬਨੈੱਟ 'ਚ ਸ਼ਾਮਿਲ ਕਰਨ ਦੀ ਵਕਾਲਤ ਕੀਤੀ ਹੈ | ਹਾਲਾਂਕਿ, ਸੀਨੀਅਰ ਮੰਤਰੀ ਡੈਰੇਨ ਜੋਨਸ ਨੇ ਇਸ ਨੂੰ 'ਖਿਆਲੀ ਰਾਜਨੀਤੀ' ਕਰਾਰ ਦਿੱਤਾ ਹੈ |

ਪਿਛਲੀ ਖ਼ਬਰ ਸਾਤਵਿਕ-ਚਿਰਾਗ ਦੀ ਜੋੜੀ ਨੇ ਕੀਤੀ ਜੇਤੂ ਸ਼ੁਰੂਆਤ ਅਗਲੀ ਖ਼ਬਰ ਲੇਬਰ ਨੂੰ ਵਾਅਦਿਆਂ 'ਤੇ ਖਰਾ ਉਤਰਨਾ ਚਾਹੀਦਾ ਹੈ-ਸਿੱਖ ਫੈਡਰੇਸ਼ਨ ਯੂ.ਕੇ.

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।