22-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 13-05-2026

ਸ੍ਰੀਲੰਕਾ 'ਚ ਸਾਈਬਰ ਕ੍ਰਾਈਮ ਲਈ ਗਿ੍ਫ਼ਤਾਰ ਵਿਦੇਸ਼ੀਆਂ 'ਚ 173 ਭਾਰਤੀ

ਅਜੀਤ ਡੈਸਕ 13-05-2026
ਕੋਲੰਬੋ, 12 ਮਈ (ਪੀ.ਟੀ.ਆਈ.)-ਸ੍ਰੀਲੰਕਾ ਵਿਚ ਸਾਈਬਰ ਕ੍ਰਾਈਮ ਵਿਰੁੱਧ ਚੱਲ ਰਹੀ ਕਾਰਵਾਈ ਦੇ ਹਿੱਸੇ ਵਜੋਂ ਗਿ੍ਫ਼ਤਾਰ ਕੀਤੇ ਗਏ ਲਗਭਗ 200 ਵਿਦੇਸ਼ੀਆਂ 'ਚ 173 ਭਾਰਤੀ ਸ਼ਾਮਲ ਹਨ | 198 ਵਿਦੇਸ਼ੀਆਂ ਦੇ ਇਕ ਸਮੂਹ, ਜਿਨ੍ਹਾਂ ਵਿਚ 173 ਭਾਰਤੀ ਤੇ 25 ਨਿਪਾਲੀ ਸ਼ਾਮਲ ਹਨ, ਨੂੰ ਸੋਮਵਾਰ ਦੇਰ ਰਾਤ ਦੱਖਣੀ ਸੈਰ-ਸਪਾਟਾ ਸਥਾਨਾਂ ਗਾਲੇ, ਹਿੱਕਾਡੂਵਾ ਤੇ ਮਿਡੀਗਾਮਾ ਤੋਂ ਗਿ੍ਫ਼ਤਾਰ ਕੀਤਾ ਗਿਆ | ਪੁਲਿਸ ਨੇ ਕਿਹਾ ਕਿ ਗਿ੍ਫ਼ਤਾਰ ਕੀਤੇ ਗਏ ਵਿਅਕਤੀਆਂ, ਜਿਨ੍ਹਾਂ ਦੀ ਉਮਰ 25 ਤੋਂ 35 ਸਾਲ ਦੇ ਵਿਚਕਾਰ ਹੈ, 'ਤੇ ਉਨ੍ਹਾਂ ਦੇ ਸੈਲਾਨੀ ਵੀਜ਼ਾ ਦੀ ਮਿਆਦ ਪੁੱਗਣ ਤੋਂ ਬਾਅਦ ਰੁਜ਼ਗਾਰ ਪ੍ਰਾਪਤ ਕਰਨ, ਡਿਊਟੀ-ਮੁਕਤ ਆਯਾਤ ਸਿਗਰਟ ਰੱਖਣ ਤੇ ਸਾਈਬਰ ਕ੍ਰਾਈਮ ਕਾਨੂੰਨਾਂ ਤਹਿਤ ਗਤੀਵਿਧੀਆਂ ਵਿਚ ਸ਼ਾਮਲ ਹੋਣ ਦੇ ਦੋਸ਼ ਲਗਾਏ ਜਾਣਗੇ | ਜ਼ਿਕਰਯੋਗ ਹੈ ਕਿ ਇਹ ਗਿ੍ਫ਼ਤਾਰੀਆਂ ਪਿਛਲੇ ਹਫ਼ਤੇ ਇਸੇ ਅਪਰਾਧ ਲਈ 250 ਚੀਨੀ ਨਾਗਰਿਕਾਂ ਦੀ ਗਿ੍ਫ਼ਤਾਰੀ ਤੋਂ ਬਾਅਦ ਹੋਈਆਂ ਹਨ |

ਪਿਛਲੀ ਖ਼ਬਰ ਜੈਕਲਿਨ ਨੇ ਸਰਕਾਰੀ ਗਵਾਹ ਬਣਨ ਦੀ ਅਰਜ਼ੀ ਵਾਪਸ ਲਈ ਅਗਲੀ ਖ਼ਬਰ ਦਿੱਲੀ ਦੇ ਕਪਤਾਨ ਅਕਸ਼ਰ ਪਟੇਲ ਨੂੰ 12 ਲੱਖ ਦਾ ਜੁਰਮਾਨਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।