21-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-05-2026

ਇਟਲੀ 'ਚ ਚÏਥਾ ਸਿੱਖ ਰਾਜਪੂਤ ਸੱਭਿਆਚਾਰਕ ਸਾਂਝ ਮੇਲਾ ਧੂਮ ਧਾਮ ਨਾਲ ਕਰਵਾਇਆ

ਅਜੀਤ ਡੈਸਕ 27-05-2026
ਬਰੇਸ਼ੀਆ (ਇਟਲੀ), 26 ਮਈ (ਬਲਦੇਵ ਸਿੰਘ ਬੂਰੇ ਜੱਟਾਂ) ਇਟਲੀ ਵਿੱਚ ਵਸਦੇ ਸਿੱਖ ਰਾਜਪੂਤ ਭਾਈਚਾਰੇ ਵਲੋਂ ਸ ਗੁਰਮੇਲ ਸਿੰਘ ਭੱਟੀ ਦੀ ਪ੍ਰਧਾਨਗੀ ਹੇਠ ਚÏਥਾ ਸਾਲਾਨਾ ਸਿੱਖ ਰਾਜਪੂਤ ਸੱਭਿਆਚਾਰਕ ਸਾਂਝ ਮੇਲਾ ਇਟਲੀ ਦੇ ਸ਼ਹਿਰ ਕਜੇਲੇ ਲਾਂਦੀ (ਕਰੇਮਾ) ਵਿਖੇ ਧੂਮ ਧਾਮ ਨਾਲ ਕਰਵਾਇਆ ਗਿਆ¢ ਇਸ ਮੇਲੇ ਦਾ ਉਦਘਾਟਨ ਭੁਪਿੰਦਰ ਸਿੰਘ ਪਰਹਾਰ ਅਤੇ ਸੋਢੀ ਰਾਨਾ ਸਿੰਘ ਜਰਮਨੀ ਵਲੋਂ ਸਾਂਝੇ ਤÏਰ ਤੇ ਕੀਤਾ ਗਿਆ¢ ਮੇਲੇ ਦੀ ਸ਼ੁਰੂਆਤ ਚ ਸਿੱਖ ਇਤਿਹਾਸ ਦੇ ਰਾਜਪੂਤ ਸ਼ਹੀਦਾਂ ਨੂੰ ਯਾਦ ਕਰਦਿਆਂ ਖੜੇ ਹੋ ਕੇ ਵਾਹਿਗੁਰੂ ਦਾ ਜਾਪੁ ਕੀਤਾ ਗਿਆ¢ਉਪਰੰਤ ਛੋਟੇ ਬੱਚਿਆਂ ਨੂੰ ਸਟੇਜ ਤੇ ਬੁਲਾ ਕੇ ਵਾਰੀ ਵਾਰੀ ਦਸ ਗੁਰੂ ਸਾਹਿਬਾਨ , ਪੰਜ ਪਿਆਰਿਆਂ ਅਤੇ ਚਾਰ ਸਾਹਿਬਜਾਦਿਆਂ ਦੇ ਨਾਮ ਸੁਣੇ ਗਏ¢ ਛੋਟੇ ਬੱਚਿਆਂ ਦੇ ਵੱਖ ਵੱਖ ਵਰਗਾਂ ਦੀਆਂ ਦÏੜਾਂ ਕਰਵਾਈਆਂ ਗਈਆਂ¢ ਚਮਚੇ ਤੇ ਨਿੰਬੂ ਰੱਖ ਕੇ ਚੱਲਣ ਵਾਲੀ ਦÏੜ ਵੀ ਕਰਵਾਈ ਗਈ, ਇਸ ਤੋਂ ਇਲਾਵਾ ਪਤੀਲਾ ਦÏੜ ਅਤੇ ਮਿਊਜੀਕਲ ਕੁਰਸੀ ਵਾਲੀ ਖੇਡ ਵੀ ਕਰਵਾਈ ਗਈ, ਜਿਸ ਵਿੱਚ ਅÏਰਤਾਂ ਨੇ ਬਹੁਤ ਹੀ ਉਤਸ਼ਾਹ ਪੂਰਵਕ ਭਾਗ ਲਿਆ¢ ਮਿਲਾਨ ਯੂਨੀਵਰਸਿਟੀ ਤੋਂ ਮਾਰਕੀਟਿੰਗ ਦੀ ਡਿਗਰੀ ਪਹਿਲੇ ਸਥਾਨ ਚ ਪਾਸ ਕਰਨ ਲਈ ਨਿਮਰਤ ਕÏਰ, ਅਤੇ ਹੋਰ ਵੱਖ ਵੱਖ ਕੋਰਸ ਪਹਿਲੇ ਦਰਜੇ ਚ ਪਾਸ ਕਰਨ ਲਈ ਤਾਨੀਆਂ ਅਤੇ ਅਵਜੀਤ ਕÏਰ ਨੂੰ ਮੰਚ ਤੇ ਵਿਸ਼ੇਸ਼ ਸਨਮਾਨ ਕੀਤਾ ਗਿਆ¢ਮੇਲੇ ਵਿੱਚ ਮੁੱਖ ਮਹਿਮਾਨ ਵਜੋਂ ਸ਼ਾਮਿਲ ਹੋਏ ਸ਼ਹਿਰ ਦੇ ਮੇਅਰ ਪੀਅਰ ਲੂਈਜੀ ਬਿਆਂਕੀ ਵਲੋਂ ਸਭ ਬੱਚਿਆਂ ਨੂੰ ਸਨਮਾਨ ਚਿੰਨ ਭੇਂਟ ਕੀਤੇ ਗਏ ¢ਉਹਨਾਂ ਵਲੋਂ ਸ਼ਹਿਰ ਦੇ ਇਤਿਹਾਸ ਦੀਆਂ ਕਿਤਾਬਾਂ ਦਾ ਸੈੱਟ ਗੁਰਮੇਲ ਸਿੰਘ ਭੱਟੀ ਨੂੰ ਭੇਂਟ ਕੀਤਾ ਗਿਆ¢ ਮੇਲੇ ਵਿੱਚ ਪਹੁੰਚੇ ਸਭ ਬਜੁਰਗਾਂ ਨੂੰ ਗੁਰਮੁਖੀ ਲਿਖੀਆਂ ਲੋਈਆਂ ਦੇ ਕੇ ਸਨਮਾਨਿਤ ਕੀਤਾ ਗਿਆ¢ ਇਸ ਅਵਸਰ ਤੇ ਪੰਜਾਬੀ ਲਿਪੀ ਐਪ ਦੀ ਜਾਣਕਾਰੀ ਦਿੱਤੀ ਗਈ ਅਤੇ ਇਸ ਸਹਿਯੋਗ ਲਈ ਜਤਿੰਦਰ ਸਿੰਘ ਪਰਮਾਰ ਯੂ ਐਸ ਏ ਦਾ ਵਿਸ਼ੇਸ਼ ਧੰਨਵਾਦ ਕੀਤਾ ਗਿਆ¢ਇਟਲੀ ਤੋਂ ਬਾਹਰੋਂ ਆਏ ਮਹਿਮਾਨਾਂ ਨੂੰ ਮੰਚ ਵਲੋਂ ਵਿਸ਼ੇਸ਼ ਸਨਮਾਨ ਚਿੰਨ ਭੇਂਟ ਕੀਤੇ¢ ਬੱਚਿਆਂ ਨੂੰ ਮਾਂ ਬੋਲੀ ਨਾਲ ਜੋੜਨ ਹਿੱਤ ਮੰਚ ਤੋਂ ਵਿਧੇਸ਼ ਅਪੀਲ ਕੀਤੀ ਗਈ¢ ਇਸ ਮੇਲੇ ਨੂੰ ਸਫਲ ਕਰਨ ਹਿੱਤ ਗੁਰਮੇਲ ਸਿੰਘ ਭੱਟੀ ਤੋਂ ਇਲਾਵਾ ਪਰਮਜੀਤ ਸਿੰਘ ਪੰਮਾ, ਸਤਵਿੰਦਰ ਸਿੰਘ ਟੀਟਾ, ਜਸਵੰਤ ਸਿੰਘ ਮਾਂਟੂ, ਗੁਰਮੋਹਣ ਸਿੰਘ, ਹਰਮੀਕ ਸਿੰਘ ਅਤੇ ਹਰਦੇਵ ਸਿੰਘ ਭੱਟੀ ਨੇ ਵਿਸ਼ੇਸ਼ ਯਤਨ ਕੀਤੇ | ਮੇਲੇ ਦੇ ਅੰਤ ਤੇ ਭੰਗੜੇ ਅਤੇ ਗਿੱਧੇ ਨੇ ਦਰਸ਼ਕਾਂ ਦਾ ਮਨ ਮੋਹ ਲਿਆ¢
ਪਿਛਲੀ ਖ਼ਬਰ ਪੱਤਰਕਾਰ ਸੁਸ਼ੀਲ ਦੁਸਾਂਝ ਦਾ ਸ਼ਿਕਾਗੋ ਪੁੱਜਣ 'ਤੇ ਸਵਾਗਤ ਅਗਲੀ ਖ਼ਬਰ ਕਾਂਗਰਸੀ ਵਰਕਰ 'ਤੇ ਕੋਈ ਵੀ ਹਮਲਾ ਮੇਰੇ ਪਰਿਵਾਰ 'ਤੇ ਹਮਲੇ ਵਾਂਗ-ਰਾਜਾ ਵੜਿੰਗ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।