21-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-05-2026

ਗਾਖਲ ਪਰਿਵਾਰ ਵਲੋਂ ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਦਿਹਾੜੇ 'ਤੇ ਗੁਰੂ ਕੇ ਲੰਗਰਾਂ ਤੇ ਜਲ ਸੇਵਾ -ਅਮੋਲਕ ਸਿੰਘ ਗਾਖਲ ਵੀ ਪਹੁੰਚਣਗੇ ਪਾਕਿਸਤਾਨ

ਅਜੀਤ ਡੈਸਕ 27-05-2026
ਸਾਨ ਫਰਾਂਸਿਸਕੋ, 26 ਮਈ (ਐਸ. ਅਸ਼ੋਕ ਭੌਰਾ)-ਗਾਖਲ ਪਰਿਵਾਰ ਤੇ ਗਾਖਲ ਗਰੁੱਪ ਵੱਲੋਂ ਪੰਜਵੀਂ ਪਾਤਸ਼ਾਹੀ ਸ੍ਰੀ ਗੁਰੂ ਅਰਜਨ ਦੇਵ ਜੀ ਦੇ 18 ਜੂਨ ਨੂੰ ਮਨਾਏ ਜਾਣ ਵਾਲੇ ਸ਼ਹੀਦੀ ਦਿਵਸ ਮੌਕੇ ਲਾਹੌਰ ਸਥਿਤ ਗੁਰਦੁਆਰਾ ਦੇਹਰਾ ਸਾਹਿਬ ਅਤੇ ਸ੍ਰੀ ਨਨਕਾਣਾ ਸਾਹਿਬ ਸਮੇਤ ਵੱਖ-ਵੱਖ ਗੁਰੂ ਘਰਾਂ 'ਚ ਲੰਗਰ ਤੇ ਜਲ ਪਾਣੀ ਦੀ ਸੇਵਾ ਪਿਛਲੇ ਸਾਲਾਂ ਵਾਂਗ ਬੜੀ ਸ਼ਰਧਾ ਤੇ ਉਤਸ਼ਾਹ ਨਾਲ ਕੀਤੀ ਜਾ ਰਹੀ ਹੈ | ਅਮੋਲਕ ਸਿੰਘ ਗਾਖਲ, ਪਲਵਿੰਦਰ ਸਿੰਘ ਗਾਖਲ ਤੇ ਇਕਬਾਲ ਸਿੰਘ ਗਾਖਲ ਵੱਲੋਂ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਗਿਆ ਕਿ ਬਾਬਾ ਗੁਰੂ ਨਾਨਕ ਹਾਕੀ ਅਕੈਡਮੀ ਦੇ ਸਹਿਯੋਗ ਨਾਲ ਦੇਸ਼ਾਂ ਵਿਦੇਸ਼ਾਂ ਤੋਂ ਸ਼ਹੀਦੀ ਦਿਹਾੜੇ 'ਤੇ ਪਾਕਿਸਤਾਨ ਪੁੱਜਣ ਵਾਲੀਆਂ ਸੰਗਤਾਂ ਲਈ ਠੰਡੇ ਮਿੱਠੇ ਜਲ ਤੇ ਪਾਣੀ ਦੀਆਂ ਬੋਤਲਾਂ ਦੀ ਸੇਵਾ ਦੇ ਨਾਲ-ਨਾਲ ਲੰਗਰ ਦੀ ਸੇਵਾ''ਚ ਸ਼ਾਮਿਲ ਹੋਣ ਲਈ ਅਮੋਲਕ ਸਿੰਘ ਗਾਖਲ ਆਪ ਪਾਕਿਸਤਾਨ ਪੁੱਜਣਗੇ | ਜ਼ਿਕਰਯੋਗ ਹੈ ਕਿ ਪਿਛਲੇ ਲੰਬੇ ਅਰਸੇ ਤੋਂ ਗੁਰੂ ਘਰਾਂ 'ਚ ਆਪਣੀ ਕਿਰਤ ਕਮਾਈ 'ਚੋਂ ਗਾਖਲ ਪਰਿਵਾਰ ਲਗਾਤਾਰ ਸੇਵਾ ਕਰਦਾ ਆ ਰਿਹਾ ਹੈ ਤੇ ਪਾਕਿਸਤਾਨ 'ਚ ਖੇਡ ਸਰਗਰਮੀਆਂ ਨੂੰ ਹੋਰ ਉਤਸ਼ਾਹ ਦੇਣ ਲਈ, ਖਾਸ ਤੌਰ 'ਤੇ ਹਾਕੀ ਦੀ ਖੇਡ ਨੂੰ ਵੀ ਗਾਖਲ ਪਰਿਵਾਰ ਦੀ ਵੱਡੀ ਦੇਣ ਹੈ |

ਪਿਛਲੀ ਖ਼ਬਰ ਅਦਾਕਾਰ ਰਮਾਕਾਂਤ ਦੈਮਾ ਦਾ ਦਿਹਾਂਤ ਅਗਲੀ ਖ਼ਬਰ ਪੱਤਰਕਾਰ ਸੁਸ਼ੀਲ ਦੁਸਾਂਝ ਦਾ ਸ਼ਿਕਾਗੋ ਪੁੱਜਣ 'ਤੇ ਸਵਾਗਤ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।