ਲੰਡਨ, 6 ਜੂਨ (ਮਨਪ੍ਰੀਤ ਸਿੰਘ ਬੱਧਨੀ ਕਲਾਂ)-ਸਿੱਖ ਤਵਾਰੀਖ 'ਚ ਜੂਨ 1984 ਨੂੰ ਵਾਪਰੇ ਤੀਸਰੇ ਘੱਲੂਘਾਰੇ ਦੀ ਯਾਦ 'ਚ ਲੰਡਨ ਵਿਖੇ ਅੱਜ ਭਾਰੀ ਰੋਸ ਤੇ ਰੋਹ ਭਰਪੂਰ ਮੁਜਾਹਰਾ ਕੀਤਾ ਜਾ ਰਿਹਾ ਹੈ | ਯੂ.ਕੇ. ਦੀਆਂ ਸਿੱਖ ਜਥੇਬੰਦੀਆਂ ਦੇ ਸੰਗਠਨ ਫੈਡਰੇਸ਼ਨ ਆਫ ਸਿੱਖ ਆਰਗੇਨਾਈਜ਼ੇਸ਼ਨਜ਼ ਯੂ.ਕੇ. ਦੇ ਕੋਆਰਡੀਨੇਟਰ ਭਾਈ ਕੁਲਦੀਪ ਸਿੰਘ ਚਹੇੜੂ, ਭਾਈ ਲਵਸ਼ਿੰਦਰ ਸਿੰਘ ਡੱਲੇਵਾਲ ਤੇ ਭਾਈ ਜੋਗਾ ਸਿੰਘ ਨੇ 7 ਜੂਨ ਨੂੰ ਸਿੱਖ ਸੰਗਤਾਂ ਨੂੰ ਵਧ ਚੜ ਕੇ ਇਸ 'ਚ ਸ਼ਮੂਲੀਅਤ ਕਰਨ ਵਾਸਤੇ ਅਪੀਲ ਕਰਦਿਆਂ ਆਖਿਆ ਕਿ ਸ਼ਾਂਤਮਈ ਤਰੀਕੇ ਨਾਲ ਕੀਤੇ ਜਾ ਰਹੇ ਇਸ ਮੁਜਾਹਰੇ ਦÏਰਾਨ ਜਾਬਤੇ 'ਚ ਰਹਿੰਦਿਆਂ ਅਨੁਸ਼ਾਸਨ ਨੂੰ ਕਾਇਮ ਰੱਖਿਆ ਜਾਵੇ | ਕੋਈ ਵੀ ਅਜਿਹੀ ਭੜਕਾਊ ਕਾਰਵਾਈ ਨਾ ਕੀਤੀ ਜਾਵੇ ਜਿਸ ਨਾਲ ਸਿੱਖ ਦੁਸ਼ਮਣ ਭਾਰਤ ਸਰਕਾਰ ਨੂੰ ਸਿੱਖਾਂ ਖਿਲਾਫ ਅੰਤਰਰਾਸ਼ਟਰੀ ਪੱਧਰ 'ਤੇ ਬਿਰਤਾਂਤ ਸਿਰਜਣ ਦਾ ਕੋਈ ਮÏਕਾ ਮਿਲ ਸਕੇ | ਦੂਜੇ ਪਾਸੇ ਯੂ.ਕੇ. ਦੇ ਮÏਜੂਦਾ ਹਾਲਾਤਾਂ ਨੂੰ ਦੇਖਦੇ ਹੋਏ ਸੁਰੱਖਿਆ ਪ੍ਰਬੰਧਾਂ ਨੂੰ ਹੋਰ ਮਜ਼ਬੂਤ ਕੀਤਾ ਗਿਆ ਹੈ | ਇਕ ਵਜੇ ਹਾਈਡ ਪਾਰਕ ਤੋਂ ਸ਼ੁਰੂ ਹੋਣ ਵਾਲੇ ਇਸ ਰੋਸ ਮਾਰਚ ਦੀ ਸਮਾਪਤੀ ਟਰਫਾਲਗਰ ਸੁਕੇਅਰ ਵਿਖੇ ਹੋਵੇਗੀ ਜਿੱਥੇ 5 ਵਜੇ ਤੱਕ ਇਨਸਾਫ਼ ਰੈਲੀ ਨੂੰ ਸਿੱਖ ਤੇ ਹੋਰ ਸਿਆਸੀ ਲੋਕ ਸੰਬੋਧਨ ਕਰਨਗੇ |