ਗਲਾਸਗੋ, 6 ਜੂਨ (ਹਰਜੀਤ ਸਿੰਘ ਦੁਸਾਂਝ ਪੁਆਦੜਾ)-ਬਿ੍ਟੇਨ ਦੀ ਵਿਦੇਸ਼ ਮੰਤਰੀ ਯਾਵੇਟ ਕੂਪਰ ਨੇ ਭਾਰਤ ਦੇ ਦੌਰੇ ਦÏਰਾਨ ਬਿ੍ਟਿਸ਼ ਸਿੱਖ ਨਾਗਰਿਕ ਜਗਤਾਰ ਸਿੰਘ ਜੱਗੀ ਜÏਹਲ ਦੇ ਮਾਮਲੇ ਨੂੰ ਭਾਰਤੀ ਆਗੂਆਂ ਸਾਹਮਣੇ ਉਠਾਇਆ¢ ਉਨ੍ਹਾਂ ਕਿਹਾ ਕਿ ਇਹ ਮਾਮਲਾ ਬਹੁਤ ਲੰਮਾ ਖਿੱਚ ਚੁੱਕਾ ਹੈ | ਅਤੇ ਇਸ ਕਾਰਨ ਜੋਹਲ ਦੇ ਪਰਿਵਾਰ ਨੂੰ ਗਹਿਰੀ ਮਾਨਸਿਕ ਪੀੜਾ ਦਾ ਸਾਹਮਣਾ ਕਰਨਾ ਪਿਆ ਹੈ¢ ਯਵੈਟ ਕੂਪਰ ਨੇ ਦੱਸਿਆ ਕਿ ਉਨ੍ਹਾਂ ਨੇ ਇਹ ਮਾਮਲਾ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਵਿਦੇਸ਼ ਮੰਤਰੀ ਐੱਸ ਜੈਸ਼ੰਕਰ ਨਾਲ ਹੋਈਆਂ ਮੀਟਿੰਗਾਂ ਦÏਰਾਨ ਵੀ ਉਠਾਇਆ¢ ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਇਸ ਮਾਮਲੇ ਦਾ ਜਲਦੀ ਨਿਪਟਾਰਾ ਹੋਣਾ ਚਾਹੀਦਾ ਹੈ¢ ਸਾਨੂੰ ਇਸ ਮਾਮਲੇ ਦਾ ਜਲਦ ਤੋਂ ਜਲਦ ਹੱਲ ਚਾਹੀਦਾ ਹੈ | ਇਹ ਬਹੁਤ ਜ਼ਿਆਦਾ ਲੰਮਾ ਸਮਾਂ ਚੱਲ ਚੁੱਕਾ ਹੈ ਅਤੇ ਪਰਿਵਾਰ ਲਈ ਬਹੁਤ ਦੁਖਦਾਈ ਸਾਬਤ ਹੋਇਆ ਹੈ¢ ਮੈਂ ਇਸ ਮਾਮਲੇ ਨੂੰ ਉਠਾਉਣਾ ਜਾਰੀ ਰੱਖਾਂਗੀ¢ ਦੂਜੇ ਪਾਸੇ ਕੂਪਰ ਦੇ ਭਾਰਤ ਦੌਰੇ ਬਾਰੇ ਜਾਣਕਾਰੀ ਮਿਲਣ ਤੋਂ ਬਾਅਦ ਜਗਤਾਰ ਸਿੰਘ ਜੋਹਲ ਨੇ ਭਾਰਤ ਦੀ ਨਿਆਂ ਪ੍ਰਣਾਲੀ ਨੂੰ 'ਟੁੱਟੀ ਹੋਈ' ਕਰਾਰ ਦਿੱਤਾ¢ ਉਨ੍ਹਾਂ ਦਾ ਮੰਨਣਾ ਹੈ ਕਿ ਸਾਲਾਂ ਤੋਂ ਚੱਲ ਰਹੀ ਕਾਨੂੰਨੀ ਕਾਰਵਾਈ ਨੇ ਨਿਆਂ ਪ੍ਰਕਿਰਿਆ ਉੱਤੇ ਗੰਭੀਰ ਸਵਾਲ ਖੜ੍ਹੇ ਕਰ ਦਿੱਤੇ ਹਨ |