22-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 14-06-2026

ਅਮਰੀਕਾ ਵਿਖੇ ਹੋਈ ਗੋਲੀਬਾਰੀ 'ਚ 1 ਦੀ ਮÏਤ-10 ਜ਼ਖਮੀ ਸ਼ੱਕੀ ਪੁਲਿਸ ਮੁਕਾਬਲੇ 'ਚ ਹਲਾਕ

ਅਜੀਤ ਡੈਸਕ 14-06-2026

ਸੈਕਰਾਮੈਂਟੋ, 13 ਜੂਨ (ਹੁਸਨ ਲੜੋਆ ਬੰਗਾ)-ਅਮਰੀਕਾ ਦੇ ਮਿਡਲੈਂਡ, ਟੈਕਸਾਸ 'ਚ ਹੋਈ ਗੋਲੀਬਾਰੀ 'ਚ ਇਕ ਵਿਅਕਤੀ ਦੀ ਮੌਤ ਹੋ ਗਈ ਤੇ 10 ਹੋਰ ਜ਼ਖਮੀ ਹੋ ਗਏ | ਜਦਕਿ ਬਾਅਦ 'ਚ ਸ਼ੱਕੀ ਬੰਦੂਕਧਾਰੀ, ਜਿਸ ਦੀ ਪਛਾਣ ਵਿਕਟਰ ਮਾਤਾ ਵਿਲਾਰੀਅਲ ਵਜੋਂ ਹੋਈ ਹੈ, ਪੁਲਿਸ ਅਫਸਰਾਂ ਨਾਲ ਹੋਏ ਮੁਕਾਬਲੇ 'ਚ ਮਾਰਿਆ ਗਿਆ | ਮਿਡਲੈਂਡ ਸਿਟੀ ਦੇ ਬੁਲਾਰੇ ਸਟੀਵਰਟ ਡੋਰੀਨ ਨੇ ਜਾਰੀ ਇਕ ਬਿਆਨ ਵਿਚ ਕਿਹਾ ਹੈ ਕਿ ਮਿਡਲੈਂਡ ਪੁਲਿਸ ਗੋਲੀਬਾਰੀ ਦੀ ਸੂਚਨਾ ਮਿਲਣ 'ਤੇ ਮੌਕੇ ਉਪਰ ਪੁੱਜੀ | ਹਮਲਾਵਰ ਆਮ ਲੋਕਾਂ ਉਪਰ ਗੋਲੀਬਾਰੀ ਕਰਨ ਉਪਰੰਤ ਇਕ ਪੁਰਾਣੀ ਖੰਡਰ ਹੋਈ ਇਮਾਰਤ 'ਚ ਲੁੱਕ ਗਿਆ | ਪੁਲਿਸ ਅਫਸਰਾਂ ਵੱਲੋਂ ਬਖਤਰਬੰਦ ਗੱਡੀਆਂ ਸਮੇਤ ਇਮਾਰਤ ਦੀ ਤੁਰੰਤ ਘੇਰਾਬੰਦੀ ਕੀਤੀ ਗਈ | ਇੱਕ ਘੰਟਾ ਚੱਲੇ ਟਕਰਾਅ ਤੋਂ ਬਾਅਦ, ਸ਼ੱਕੀ ਦੁਪਹਿਰ 12:30 ਵਜੇ ਇਮਾਰਤ ਦੇ ਅੰਦਰ ਮਿ੍ਤਕ ਪਾਇਆ ਗਿਆ | ਮਿਡਲੈਂਡ ਦੇ ਮੇਅਰ ਲੋਰੀ ਬਲੌਂਗ ਨੇ ਕਿਹਾ ਕਿ ਅਧਿਕਾਰੀਆਂ ਨੇ ਸ਼ੂਟਰ ਨੂੰ ਮਾਰ ਦੇਣ ਦੀ ਪੁਸ਼ਟੀ ਕੀਤੀ ਹੈ | ਹੋਰ ਵੇਰਵੇ ਤੁਰੰਤ ਜਾਰੀ ਨਹੀਂ ਕੀਤੇ ਗਏ |

ਪਿਛਲੀ ਖ਼ਬਰ ਐਲਨ ਮਸਕ ਦੁਨੀਆ ਦੇ ਪਹਿਲੇ ਖਰਬਪਤੀ ਬਣੇ ਅਗਲੀ ਖ਼ਬਰ ਮਹਾਰਾਜਾ ਚਾਰਲਸ ਦੇ ਜਨਮ ਦਿਨ ਸੰਬੰਧੀ ਸਮਾਗਮ 'ਚ ਉੱਘੀਆਂ ਸ਼ਖ਼ਸੀਅਤਾਂ ਵਲੋਂ ਸ਼ਿਰਕਤ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।