22-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 14-06-2026

ਭਾਰਤੀ ਮੂਲ ਦੀ ਮੈਡੀਕਲ ਮਾਹਿਰ ਪਰਵੀਨ ਕੁਮਾਰ ਨੂੰ ਮਹਾਰਾਜਾ ਚਾਰਲਸ ਦੇ ਜਨਮ ਦਿਨ ਮੌਕੇ ਸਭ ਤੋਂ ਵੱਡਾ ਸ਼ਾਹੀ ਸਨਮਾਨ

ਅਜੀਤ ਡੈਸਕ 14-06-2026
ਲੰਡਨ, 13 ਜੂਨ (ਮਨਪ੍ਰੀਤ ਸਿੰਘ ਬੱਧਨੀ ਕਲਾਂ)-ਲੰਡਨ ਦੀ ਕੁਈਨ ਮੈਰੀ ਯੂਨੀਵਰਸਿਟੀ ਦੀ ਪ੍ਰੋਫੈਸਰ ਅਤੇ ਪ੍ਰਮੁੱਖ ਗੈਸਟ੍ਰੋਐਂਟਰੋਲੋਜਿਸਟ (ਪੇਟ ਦੇ ਰੋਗਾਂ ਦੀ ਮਾਹਰ) ਅਤੇ ਸਿਹਤ ਸੰਭਾਲ ਖੇਤਰ ਵਿੱਚ ਅÏਰਤਾਂ ਲਈ ਸੇਵਾਵਾਂ ਦੇਣ ਵਾਲੀ ਡੇਮ ਪਰਵੀਨ ਕੁਮਾਰ ਨੂੰ ਮਹਾਰਾਜਾ ਚਾਰਲਸ ਤੀਜੇ ਦੀ ਸਾਲਾਨਾ ਜਨਮ ਸਨਮਾਨ ਸੂਚੀ ਵਿੱਚ 'ਗਲੋਬਲ ਮੈਡੀਕਲ ਐਜੂਕੇਸ਼ਨ ਅਤੇ ਹੈਲਥ' (ਵਿਸ਼ਵਵਿਆਪੀ ਮੈਡੀਕਲ ਸਿੱਖਿਆ ਅਤੇ ਸਿਹਤ) ਦੇ ਖੇਤਰ ਵਿੱਚ ਪਾਏ ਯੋਗਦਾਨ ਲਈ 'ਗ੍ਰੈਂਡ ਕਰਾਸ ਆਫ ਦਿ ਆਰਡਰ ਆਫ ਦਿ ਬਿ੍ਟਿਸ਼ ਐਂਪਾਇਰ' (ਜੀ.ਬੀ.ਈ.) ਨਾਲ ਸਨਮਾਨਿਤ ਕੀਤਾ ਗਿਆ ਹੈ¢ ਇਹ ਬਿ੍ਟੇਨ ਦੇ ਸਭ ਤੋਂ ਵੱਕਾਰੀ ਸ਼ਾਹੀ ਸਨਮਾਨਾਂ ਵਿੱਚੋਂ ਇੱਕ ਹੈ | ਸ਼ੁੱਕਰਵਾਰ ਰਾਤ ਨੂੰ ਯੂ.ਕੇ. ਕੈਬਨਿਟ ਦਫਤਰ ਦੁਆਰਾ ਐਲਾਨੇ ਗਏ ਸਨਮਾਨਾਂ ਵਿੱਚ ਲਗਭਗ 35 ਭਾਰਤੀ ਮੂਲ ਦੇ ਡਾਕਟਰਾਂ, ਉੱਦਮੀਆਂ ਅਤੇ ਸਮਾਜ ਸੇਵਕਾਂ ਦੇ ਨਾਮ ਸ਼ਾਮਲ ਹਨ, ਜਿਨ੍ਹਾਂ ਵਿੱਚੋਂ ਕੁਮਾਰ ਸਭ ਤੋਂ ਪ੍ਰਮੁੱਖ ਹਨ |
ਪਿਛਲੀ ਖ਼ਬਰ ਲਾਸ ਏਾਜਲਸ 'ਚ ਯੋਗਾ ਦਿਵਸ ਮਨਾਇਆ ਜਾਵੇਗਾ ਅਗਲੀ ਖ਼ਬਰ ਐਲਨ ਮਸਕ ਦੁਨੀਆ ਦੇ ਪਹਿਲੇ ਖਰਬਪਤੀ ਬਣੇ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।