22-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 14-06-2026

ਪੰਜਾਬੀ ਦੇ ਪ੍ਰਸਿੱਧ ਲੇਖਕ ਡਾ. ਭੁਪਿੰਦਰ ਸਿੰਘ ਬੇਦੀ ਇਟਲੀ ਟੂਰ 'ਤੇ

ਅਜੀਤ ਡੈਸਕ 14-06-2026
ਵੈਨਿਸ (ਇਟਲੀ), 13 ਜੂਨ (ਹਰਦੀਪ ਸਿੰਘ ਕੰਗ)-ਪੰਜਾਬੀ ਦੇ ਪ੍ਰਸਿੱਧ ਲੇਖਕ ਡਾ. ਭੁਪਿੰਦਰ ਸਿੰਘ ਬੇਦੀ ਅੱਜ ਕੱਲ੍ਹ ਇਟਲੀ ਦੇ ਟੂਰ 'ਤੇ ਹਨ | 'ਅਜੀਤ' ਨਾਲ ਵਿਸ਼ੇਸ਼ ਗੱਲਬਾਤ ਦÏਰਾਨ ਡਾ. ਬੇਦੀ ਨੇ ਦੱਸਿਆ ਕਿ ਉਹ 28 ਜੂਨ ਤੱਕ ਇਟਲੀ ਵਿਚ ਰਹਿਣਗੇ ਅਤੇ ਇੱਥੇ ਉਹ ਵੱਖ ਵੱਖ ਸ਼ਹਿਰਾਂ ਵਿੱਚ ਹੋਣ ਵਾਲੀਆਂ ਸਾਹਿਤਕ ਮਿਲਣੀਆਂ ਵਿੱਚ ਹਿੱਸਾ ਲੈਣਗੇ ਅਤੇ ਪੰਜਾਬੀ ਸਾਹਿਤ ਤੇ ਅਧਾਰਿਤ ਪਰਚੇ ਪੜਨਗੇ | ਇਸੇ ਪ੍ਰਕਾਰ ਕੌਮਾਂਤਰੀ ਪੰਜਾਬੀ ਕਾਫਲਾ ਇਟਲੀ ਦੇ ਸੰਚਾਂਲਕ ਨਾਵਲਕਾਰ ਬਿੰਦਰ ਕÏਲੀਆਂ ਵਾਲ ਨੇ ਦੱਸਿਆ ਕਿ ਡਾ. ਭੁਪਿੰਦਰ ਸਿੰਘ ਬੇਦੀ ਪੰਜਾਬੀ ਭਾਸ਼ਾ ਦੇ ਇਕ ਮਹਾਨ ਚਿੰਤਕ ਤੇ ਵਿਦਵਾਨ ਲੇਖਕ ਹਨ ਤੇ ਇਟਲੀ ਦੇ ਲੇਖਕਾਂ ਦੁਆਰਾ ਡਾ. ਬੇਦੀ ਦਾ ਵਿਸ਼ੇਸ਼ ਸਨਮਾਨ ਕੀਤਾ ਜਾਵੇਗਾ ਅਤੇ ਉਨਾਂ ਦਾ ਪਾਠਕਾਂ ਦੇ ਰੁਬਰੂ ਸਮਾਗਮ ਦਾ ਪ੍ਰਬੰਧ ਵੀ ਬਹੁਤ ਜਲਦ ਕੀਤਾ ਜਾ ਰਿਹਾ ਹੈ |
ਪਿਛਲੀ ਖ਼ਬਰ ਅਗਵਾ ਤੇ ਜਬਰ-ਜ਼ਿਨਾਹ ਮਾਮਲੇ 'ਚ ਪੰਜਾਬੀ ਨੂੰ 34 ਸਾਲ ਦੀ ਕੈਦ ਅਗਲੀ ਖ਼ਬਰ ਲਾਸ ਏਾਜਲਸ 'ਚ ਯੋਗਾ ਦਿਵਸ ਮਨਾਇਆ ਜਾਵੇਗਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।