27-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 16-06-2026

ਲੇਖਕ ਪਾਠਕ ਤੇ ਸੱਭਿਆਚਾਰ ਮੰਚ ਸਲੋਹ ਵੱਲੋਂ ਸਲਾਨਾ ਸਾਹਿਤਕ ਸਮਾਗਮ ਕਰਵਾਇਆ ਗਿਆ

ਅਜੀਤ ਡੈਸਕ 16-06-2026
ਲੰਡਨ, 15 ਜੂਨ (ਮਨਪ੍ਰੀਤ ਸਿੰਘ ਬੱਧਨੀ ਕਲਾਂ) ਲੇਖਕ ਪਾਠਕ ਤੇ ਸੱਭਿਆਚਾਰ ਮੰਚ ਸਲੋਹ ਵੱਲੋਂ ਸਲਾਨਾ ਸਾਹਿਤਕ ਸਮਾਗਮ ਕਰਵਾਇਆ ਗਿਆ। ਇਸ ਮੌਕੇ ਯੂ ਕੇ ਭਰ ਤੋਂ ਪੰਜਾਬੀ ਸਾਹਿਤ ਨਾਲ ਜੁੜੀਆਂ ਸਖਸ਼ੀਅਤਾਂ ਨੇ ਸ਼ਿਰਕਤ ਕੀਤੀ। ਸਮਾਗਮ ਵਿੱਚ ਮਹਿੰਦਰਪਾਲ ਸਿੰਘ ਧਾਲੀਵਾਲ ਦੇ ਨਾਵਲ ਅੱਧੇ ਚੰਦ ਦੀ ਚਾਂਦਨੀ ਤੇ ਵਿਚਾਰ ਚਰਚਾ ਕੀਤੀ ਗਈ। ਜਿਸ ਬਾਰੇ ਹਰਜੀਤ ਅਟਵਾਲ, ਗੁਰਨਾਮ ਸਿੰਘ ਗਰੇਵਾਲ, ਡਾ: ਅਮਰ ਜੋਯਤੀ, ਮਨਜੀਤ ਕੌਰ ਪੱਤਾ, ਨੁਜ਼ਹਤ ਅੱਬਾਸ ਆਦਿ ਨੇ ਚਰਚਾ ਕੀਤੀ। ਇਸ ਤੋਂ ਇਲਾਵਾ ਡਾ: ਆਤਮਜੀਤ ਦੀ ਕਿਤਾਬ ਪੰਜਾਬੀ ਬੋਲੀ ਰਮਜ਼ਾਂ ਰੁਕਾਵਟਾਂ ਤੇ ਰਾਹ, ਦੇਵ ਜਗਦੇਵ ਦਾ ਗ਼ਜ਼ਲ ਸੰਗ੍ਰਹਿ ਅਤੇ ਹੋਰ ਕਿਤਾਬਾਂ ਜਾਰੀ ਕੀਤੀਆਂ ਗਈਆਂ। ਸਾਹਿਤਕ ਸਮਾਗਮ ਦੇ ਆਖਰੀ ਪੜ੍ਹਾਅ ਵਿੱਚ ਕਵੀ ਦਰਬਾਰ ਵਿੱਚ ਵੱਖ ਵੱਖ ਸਾਹਿਤ ਸਭਾਵਾਂ ਨਾਲ ਜੁੜੇ ਕਵੀ ਅਤੇ ਕਵਿੱਤਰੀਆਂ ਨੇ ਭਾਗ ਲਿਆ। ਸਾਹਿਤਕ ਸਮਾਗਮ ਵਿੱਚ ਮਹਿੰਦਰਪਾਲ ਧਾਲੀਵਾਲ, ਰਾਜਿੰਦਰਜੀਤ, ਨੁਜ਼ਹਤ ਅੱਬਾਸ, ਅਜ਼ੀਮ ਸ਼ੇਖਰ, ਅਮਰ ਜਯੋਤੀ, ਹਰਜੀਤ ਅਟਵਾਲ, ਰਣਜੀਤ ਧੀਰ, ਰੂਪ ਦੇਵਿੰਦਰ, ਭਜਨ ਕੌਰ ਧਾਲੀਵਾਲ, ਮਨਜੀਤ ਕੌਰ, ਦਰਸ਼ਨ ਢਿੱਲੋਂ, ਗੁਰਨਾਮ ਗਰੇਵਾਲ, ਸੁਰਿੰਦਰ ਮਹੇਸ਼ਵਰੀ ਜੈਤੋ, ਸੁਰਿੰਦਰ ਸੀਹਰਾ, ਦਲਵੀਰ ਕੌਰ, ਅਬੀਰ ਬੁਟਰ, ਕਿੱਟੀ ਬੱਲ, ਮਨਪ੍ਰੀਤ ਸਿੰਘ ਬੱਧਨੀ ਕਲਾਂ, ਨਰਿੰਦਰ ਕੌਰ, ਰਾਜਿੰਦਰ ਕੌਰ, ਚੰਦਰ ਸ਼ੇਖਰ, ਸੁਖਦੇਵ ਸਿੰਘ �ਜਲਾ, ਜਤਿੰਦਰ ਪੱਤੜ, ਰੁਪਿੰਦਰ ਕੌਰ ਗਿੱਲ, ਪ੍ਰਮਜੀਤ ਸਿੰਘ ਆਦਿ ਨੇ ਹਾਜ਼ਰੀ ਭਰੀ।
ਪਿਛਲੀ ਖ਼ਬਰ ਲੈਗਲੀ ‘ਚ ਕਰਵਾਈ ਅਕਾਲੀ ਆਗੂਆਂ ਦੀ ਰੈਲੀ ਦੌਰਾਨ ਪੰਜਾਬ ਸਰਕਾਰ ਦੀਆਂ ਨੀਤੀਆਂ ਦੀ ਆਲੋਚਨਾ ਅਗਲੀ ਖ਼ਬਰ ਇਟਲੀ ‘ਚ ਪਾਕਿਸਤਾਨੀਆਂ ਨੇ ਆਪਣੇ ਹੀ ਕੌਂਸਲੇਟ ਦਫ਼ਤਰ ਅੱਗੇ ਕੀਤਾ ਪ੍ਰਦਰਸ਼ਨ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।