27-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 16-06-2026

-ਫ਼ੀਫ਼ਾ ਵਿਸ਼ਵ ਕੱਪ 2026- 40 ਸਾਲਾਂ ‘ਚ ਮਹਿਮਾਨ ਤੋਂ ਮੇਜ਼ਬਾਨ ਬਣਿਆ ਕੈਨੇਡਾ

ਅਜੀਤ ਡੈਸਕ 16-06-2026
ਵੈਨਕੂਵਰ, 13 ਜੂਨ (ਮਲਕੀਤ ਸਿੰਘ) - ਫ਼ੀਫ਼ਾ ਵਿਸ਼ਵ ਕੱਪ 2026 ਕੈਨੇਡੀਅਨ ਫੁੱਟਬਾਲ ਲਈ ਇੱਕ ਇਤਿਹਾਸਕ ਪਲ ਸਾਬਤ ਹੋ ਰਿਹਾ ਹੈ। ਚਾਰ ਦਹਾਕੇ ਪਹਿਲਾਂ 1986 ਵਿੱਚ ਪਹਿਲੀ ਵਾਰ ਵਿਸ਼ਵ ਕੱਪ ਖੇਡਣ ਵਾਲਾ ਕੈਨੇਡਾ ਅੱਜ ਨਾ ਸਿਰਫ਼ ਟੂਰਨਾਮੈਂਟ ਵਿੱਚ ਹਿੱਸਾ ਲੈ ਰਿਹਾ ਹੈ, ਸਗੋਂ ਅਮਰੀਕਾ ਅਤੇ ਮੈਕਸੀਕੋ ਨਾਲ ਮਿਲ ਕੇ ਇਸ ਦੀ ਮੇਜ਼ਬਾਨੀ ਵੀ ਕਰ ਰਿਹਾ ਹੈ। ਇੱਥੇ ਜਿਕਰਯੋਗ ਹੈ ਕਿ ਕੈਨੇਡਾ ਨੇ 1986 ਵਿੱਚ ਮੈਕਸੀਕੋ ਵਿੱਚ ਹੋਏ ਵਿਸ਼ਵ ਕੱਪ ਲਈ ਪਹਿਲੀ ਵਾਰ ਭਾਗ ਲਿਆ ਸੀ। ਉਸ ਦੌਰ ਵਿੱਚ ਕੈਨੇਡਾ ਦੀ ਫੁੱਟਬਾਲ ਚ ਪਹੁੰਚ ਅੱਜ ਦੇ ਮੁਕਾਬਲੇ ਕਾਫ਼ੀ ਸੀਮਤ ਸੀ। ਹੁਣ ਹਾਲਾਤ ਕਾਫ਼ੀ ਬਦਲ ਚੁੱਕੇ ਹਨ। ਕੈਨੇਡਾ ਦੇ ਕਈ ਖਿਡਾਰੀ ਯੂਰਪ ਦੀਆਂ ਨਾਮਵਰ ਲੀਗਾਂ ਵਿੱਚ ਖੇਡ ਰਹੇ ਹਨ ਅਤੇ 2019 ਵਿੱਚ ਸ਼ੁਰੂ ਹੋਈ ਕੈਨੇਡੀਅਨ ਪ੍ਰੀਮੀਅਰ ਲੀਗ ਨੇ ਦੇਸ਼ ਦੇ ਨੌਜਵਾਨ ਖਿਡਾਰੀਆਂ ਲਈ ਨਵਾਂ ਖੇਡ ਮੰਚ ਮੁਹੱਈਆ ਕਰਵਾਇਆ ਹੈ। ਖੇਡ ਮਾਹਿਰਾਂ ਦਾ ਮੰਨਣਾ ਹੈ ਕਿ 1986 ਦੀ ਟੀਮ ਦਾ ਸਭ ਤੋਂ ਵੱਡਾ ਯੋਗਦਾਨ ਇਹ ਸੀ ਕਿ ਉਸ ਨੇ ਕੈਨੇਡਾ ਲਈ ਵਿਸ਼ਵ ਕੱਪ ਦਾ ਦਰਵਾਜ਼ਾ ਖੋਲਿਆ ਸੀ ਜਦਕਿ 2026 ‘ਚ ਉਸ ਸਫ਼ਰ ਨੂੰ ਅੱਗੇ ਵਧਾਉਂਦਿਆਂ ਵਿਸ਼ਵ ਫੁੱਟਬਾਲ ਵਿਚ ਕੈਨੇਡਾ ਨੇ ਮਜ਼ਬੂਤ ਮੌਜੂਦਗੀ ਦਰਜ ਕਰਾਉਂਦਿਆਂ ਮੇਜਬਾਨ ਬਣਨ ਦੀ ਪ੍ਰਾਪਤੀ ਕੀਤੀ ਹੈ।
ਪਿਛਲੀ ਖ਼ਬਰ ਵਿਕਾਸ ਕਾਰਜਾਂ ਨੇ ਵਧਾਈ ਲੋਕਾਂ ਦੀ ਪਰੇਸ਼ਾਨੀ ਅਗਲੀ ਖ਼ਬਰ ਯੂ.ਕੇ. ’ਚ ਰੂਸ ਸੰਬੰਧੀ ਨਿਯਮਾਂ ’ਤੇ ਪਾਬੰਦੀਆਂ ਦੀ ਉਲੰਘਣਾ ਕਰਨ ਦੇ ਸ਼ੱਕ ’ਚ ਭਾਰਤੀ ਗ੍ਰਿਫ਼ਤਾਰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।