25-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-06-2026

ਫਰੀਮਾਂਟ ਦੀਆਂ 2 ਭਾਰਤੀ ਵਿਦਿਆਰਥਣਾਂ ਦੀ ਡੁੱਬਣ ਨਾਲ ਮੌਤ

ਅਜੀਤ ਡੈਸਕ 18-06-2026
ਸੈਕਰਾਮੈਂਟੋ, 17 ਜੂਨ (ਹੁਸਨ ਲੜੋਆ ਬੰਗਾ)-ਕੈਲੀਫੋਰਨੀਆ ਵਿੱਚ ਫਰੀਮਾਂਟ ਦੀਆਂ ਦੋ ਭਾਰਤੀ ਵਿਦਿਆਰਥਣਾਂ ਦੀ ਸੈਂਟਾ ਕਰੂਜ਼ ਕਾਉਂਟੀ ਦੇ ਬੋਨੀ ਦੂਨ ਬੀਚ ‘ਤੇ ਸਮੁੰਦਰ ਵਿੱਚ ਵਹਿ ਜਾਣ ਕਾਰਨ ਮੌਤ ਹੋ ਗਈ ਹੈ। 21 ਸਾਲਾ ਹਰਸ਼ਿਤਾ ਨਾਇਰ, ਅਤੇ 20 ਸਾਲਾ ਸਰਨ ਸੈਨ ਕੀਹੋਲ ਵਜੋਂ ਜਾਣੇ ਜਾਂਦੇ ਇੱਕ ਤੱਟਵਰਤੀ ਢਾਂਚੇ ਦੇ ਨੇੜੇ ਆਰਾਮ ਕਰ ਰਹੀਆਂ ਸਨ ਜਦੋਂ ਪਾਣੀ ਦੀਆਂ ਤੇਜ ਲਹਿਰਾਂ ਉਨਾਂ ਨੂੰ ਪਾਣੀ ਵਿੱਚ ਵਹਾ ਕੇ ਲੈ ਗਈਆਂ। ਅਧਿਕਾਰੀਆਂ ਅਨੁਸਾਰ ਇਹ ਖੇਤਰ ਖਤਰਨਾਕ ਲਹਿਰਾਂ ਲਈ ਜਾਣਿਆ ਜਾਂਦਾ ਹੈ। ਸੈਂਟਾ ਕਰੂਜ਼ ਕਾਉਂਟੀ ਵਲੰਟੀਅਰ ਫਾਇਰ ਕੈਪਟਨ ਕਾਈਲ ਬ੍ਰੇਟਨ ਨੇ ਕਿਹਾ ਕਿ ਲੋਕ ਅਕਸਰ ਯੈਲੋ ਬੈਂਕ ਬੀਚ ਤੱਕ ਪਹੁੰਚਣ ਲਈ ਖੇਤਰ ਵਿੱਚੋਂ ਲੰਘਦੇ ਹਨ ਅਤੇ ਬਾਅਦ ਵਿੱਚ ਲਹਿਰਾਂ ਆਉਣ ‘ਤੇ ਪਾਣੀ ਵਿਚ ਫਸ ਜਾਂਦੇ ਹਨ। ਗੋਤਾਖੋਰਾਂ ਨੇ ਤੁੰਰਤ ਕਾਰਵਾਈ ਕਰਦਿਆਂ ਦੋਨਾਂ ਨੂੰ ਬਾਹਰ ਕੱਢਿਆ ਪਰੰਤੂ ਬਾਅਦ ਵਿਚ ਉਹ ਦਮ ਤੋੜ ਗਈਆਂ । ਨਾਇਰ ਅਤੇ ਸਰਨ ਨੇ 2023 ਵਿੱਚ ਫਰੀਮਾਂਟ ਦੇ ਵਾਸ਼ਿੰਗਟਨ ਹਾਈ ਸਕੂਲ ਤੋਂ ਗ੍ਰੈਜੂਏਸ਼ਨ ਕੀਤੀ ਸੀ। ਨਾਇਰ ਕੈਲੀਫੋਰਨੀਆ ਯੂਨੀਵਰਸਿਟੀ, ਬਰਕਲੇ ਵਿੱਚ ਕਾਨੂੰਨੀ ਪੜਾਈ ਕਰ ਰਹੀ ਸੀ, ਅਤੇ ਉਸ ਦੇ 2027 ਵਿੱਚ ਗ੍ਰੈਜੂਏਟ ਹੋਣ ਦੀ ਉਮੀਦ ਸੀ। ਸਰਨ ਸੈਨ ਜੋਸ ਸਟੇਟ ਯੂਨੀਵਰਸਿਟੀ ਵਿੱਚ ਜਨਤਕ ਸਿਹਤ ਦੀ ਵਿਦਿਆਰਥਣ ਸੀ।
ਪਿਛਲੀ ਖ਼ਬਰ ਲੋਕਲ ਗੁਰਪੁਰਬ ਕਮੇਟੀ ਮੋਗਾ ਵਲੋਂ ਸ੍ਰੀ ਗੁਰੂ ਅਰਜਨ ਦੇਵ ਜੀ ਦੀ ਸ਼ਹਾਦਤ ਨੂੰ ਸਮਰਪਿਤ ਨਗਰ ਕੀਰਤਨ ਸਜਾਇਆ ਅਗਲੀ ਖ਼ਬਰ ਰਾਏ ਅਜੀਜ਼ਉਲਾ ਖਾਨ ਦੀ ਕਿਤਾਬ ਦਾ ਲੋਕ ਅਰਪਣ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।