19-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-06-2026

ਗਿਆਨੀ ਦਿੱਤ ਸਿੰਘ ਸਾਹਿਤ ਸਭਾ ਕੈਨੇਡਾ ਵੱਲੋਂ ਵਿਚਾਰ ਗੋਸ਼ਟੀ

ਅਜੀਤ ਡੈਸਕ 23-06-2026
ਐਬਟਸਫੋਰਡ, 22 ਜੂਨ (ਗੁਰਦੀਪ ਸਿੰਘ ਗਰੇਵਾਲ)-ਗਿਆਨੀ ਦਿੱਤ ਸਿੰਘ ਸਾਹਿਤ ਸਭਾ ਕੈਨੇਡਾ ਵੱਲੋਂ ਗ਼ਦਰੀ ਯੋਧਿਆਂ ; ਸ਼ਹੀਦ ਭਾਈ ਈਸ਼ਰ ਸਿੰਘ ਢੁੱਡੀਕੇ, ਸ਼ਹੀਦ ਭਾਈ ਉੱਤਮ ਸਿੰਘ ਹਾਂਸ, ਸ਼ਹੀਦ ਭਾਈ ਬੀਰ ਸਿੰਘ ਬਾਹੋਵਾਲ ਅਤੇ ਸ਼ਹੀਦ ਭਾਈ ਰੂੜ ਸਿੰਘ ਤਲਵੰਡੀ ਦੁਸਾਂਝ ਦੀ ਯਾਦ ਵਿੱਚ ਖਾਲਸਾ ਲਾਇਬ੍ਰੇਰੀ ‘ਚ ਹੋਏ ਯਾਦਗਾਰੀ ਪ੍ਰੋਗਰਾਮ ਦੌਰਾਨ ਸੂਝਵਾਨ ਬੁਲਾਰਿਆਂ ਨੇ ਵਿਚਾਰ ਸਾਂਝੇ ਕੀਤੇ। ਇਹਨਾਂ ਚਾਰ ਗਦਰੀ ਸ਼ਹੀਦਾਂ ਬਾਰੇ ਡਾ ਗੁਰਵਿੰਦਰ ਸਿੰਘ ਧਾਲੀਵਾਲ ਨੇ ਖੋਜ ਪੱਤਰ ਪੜ੍ਹਿਆ, ਜਿਸ ਮਗਰੋਂ ਕਰੀਬ ਦੋ ਘੰਟੇ ਵਿਚਾਰ ਗੋਸ਼ਟੀ ਹੋਈ। ਮਨੁੱਖੀ ਹੱਕਾਂ ਦੇ ਨਜ਼ਰੀਏ ਤੋਂ ਬਸਤੀਵਾਦ ਅਤੇ ਨਸਲਵਾਦ ਵਿਰੁੱਧ ਗਦਰੀ ਯੋਧਿਆਂ ਦੇ ਸੰਘਰਸ਼ ਬਾਰੇ ਭੁਪਿੰਦਰ ਸਿੰਘ ਮੱਲੀ, ਜਗਤਾਰ ਸਿੰਘ ਸੰਧੂ, ਡਾਕਟਰ ਕੁਲਵੰਤ ਸਿੰਘ ਥਿੰਦ, ਪ੍ਰਿੰਸੀਪਲ ਮਲੂਕ ਚੰਦ ਕਲੇਰ, ਬਲਬੀਰ ਸਿੰਘ ਸੰਘਾ, ਕੇਸਰ ਸਿੰਘ ਕੂਨਰ, ਸ਼ਬਨਮ ਮੱਲੀ, ਜੋਗਿੰਦਰ ਸਿੰਘ ਜਰਨਲਿਸਟ, ਗੁਰਪ੍ਰੀਤ ਸਿੰਘ ਸੰਘੇੜਾ ਤਲਵੰਡੀ ਅਤੇ ਐਡਵੋਕੇਟ ਕੁਲਬੀਰ ਸਿੰਘ ਬੈਨੀਵਾਲ ਨੇ ਵਿਰਸੇ ਅਤੇ ਵਰਤਮਾਨ ਸਬੰਧੀ ਵਿਚਾਰ ਗੋਸ਼ਟੀ ਵਿੱਚ, ਨਿੱਗਰ ਖਿਆਲਾਂ ਦੀ ਸਾਂਝ ਪਾਈ। ਖਾਲਸਾ ਲਾਇਬ੍ਰੇਰੀ ਬਿਲਾ ਸੰਧੂ ਵੱਲੋਂ ਇਸ ਸਮਾਗਮ ਲਈ ਸਥਾਨ ਦਾ ਪ੍ਰਬੰਧ ਕੀਤਾ ਗਿਆ। ਕੈਨੇਡਾ ਦੇ ਮਹਾਨ ਗਦਰੀ ਯੋਧਿਆ ਬਾਰੇ ਗਿਆਨੀ ਦਿੱਤ ਸਿੰਘ ਸਾਹਿਤ ਸਭਾ ਕੈਨੇਡਾ ਵੱਲੋਂ ਇਹ ਪ੍ਰੋਗਰਾਮ ਵਿਰਸੇ ਤੋਂ ਸੇਧ ਲੈ ਕੇ ਵਰਤਮਾਨ ਬਾਰੇ ਵਿਚਾਰ ਕਰਨ ਅਤੇ ਭਵਿੱਖ ਨੂੰ ਰੁਸ਼ਨਾਉਣ ਦਾ ਉਪਰਾਲਾ ਹੋ ਨਿਬੜਿਆ।
ਪਿਛਲੀ ਖ਼ਬਰ ਹੁਕਮਨਾਮੇ ਤੋਂ ਬਾਅਦ ਵਿਨੀਪੈਗ ਸਿੱਖ ਸਾਉਥ ਸੈਂਟਰ ਦੇ ਪ੍ਰਬੰਧਕ ਕਮੇਟੀ ਨੇ ਜਿਤਾਇਆ ਰੋਸ * ਸਾਡਾ ਪੱਖ ਨਹੀਂ ਵਿਚਾਰਿਆ ਗਿ... ਅਗਲੀ ਖ਼ਬਰ ਸਾਬਕਾ ਸੰਸਦ ਮੈਂਬਰ ਤੇ ਗਾਇਕ ਮੁਹੰਮਦ ਸਦੀਕ ਤੇ ਬੀਬਾ ਸੁਖਜੀਤ ਕੌਰ ਦਾ ਲੰਡਨ ’ਚ ਸਨਮਾਨ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।