19-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-06-2026

ਗਲਾਸਗੋ ਦੇ ਉੱਘੇ ਕਾਰੋਬਾਰੀ ਸੋਢੀ ਬਾਗੜੀ ਨੂੰ ਸਦਮਾ, ਪਿਤਾ ਦਾ ਦਿਹਾਂਤ

ਅਜੀਤ ਡੈਸਕ 23-06-2026
ਗਲਾਸਗੋ, 22 ਜੂਨ (ਹਰਜੀਤ ਸਿੰਘ ਦੁਸਾਂਝ ਪੁਆਦੜਾ)-ਗਲਾਸਗੋ ਦੇ ਪ੍ਰਸਿੱਧ ਕਾਰੋਬਾਰੀ ਸੋਢੀ ਬਾਗੜੀ ਨੂੰ ਗਹਿਰਾ ਸਦਮਾ ਪਹੁੰਚਿਆ ਜਦੋਂ ਉਨ੍ਹਾਂ ਦੇ ਪਿਤਾ ਸਰਦਾਰ ਸੋਹਣ ਸਿੰਘ ਬਾਗੜੀ ਦਾ ਦਿਹਾਂਤ ਹੋਣ ਦੀ ਖ਼ਬਰ ਮਿਲੀ। ਉਹ ਪੰਜਾਬ ‘ਚ ਆਪਣੇ ਪਿੰਡ ਚੱਕ ਖੁਰਦ ਜ਼ਿਲ੍ਹਾ ਜਲੰਧਰ ਗਏ ਹੋਏ ਸਨ। ਉਨ੍ਹਾਂ ਨੂੰ ਦਿਲ ਦਾ ਦੌਰਾ ਪੈਣ ਕਰਕੇ ਹਸਪਤਾਲ ਦਾਖਲ ਕਰਵਾਇਆ ਗਿਆ, ਪਰ ਸਿਹਤ ਵਿਚ ਸੁਧਾਰ ਨਾ ਹੋਇਆ ਅਤੇ 21 ਜੂਨ ਨੂੰ ਫਾਨੀ ਸੰਸਾਰ ਨੂੰ ਅਲਵਿਦਾ ਆਖ ਗਏ। ਉਹ 88 ਵਰ੍ਹਿਆਂ ਦੇ ਸਨ। ਇਹ ਸ਼ੋਕ ਖਬਰ ਮਿਲਦੇ ਸਾਰ ਹੀ ਉਨ੍ਹਾਂ ਦੇ ਪੁੱਤਰ ਸੋਢੀ ਬਾਗੜੀ ਭਾਰਤ ਪਹੁੰਚ ਗਏ। ਉਨ੍ਹਾਂ ਦਾ ਅੰਤਿਮ ਸਸਕਾਰ 23 ਜੂਨ ਨੂੰ ਉਨ੍ਹਾਂ ਦੇ ਜੱਦੀ ਪਿੰਡ ਚੱਕ ਖੁਰਦ (ਜਲੰਧਰ) ਵਿੱਚ ਕੀਤਾ ਜਾਵੇਗਾ। ਉਨ੍ਹਾਂ ਦੇ ਦਿਹਾਂਤ ਦੀ ਖ਼ਬਰ ਮਿਲਦਿਆਂ ਹੀ ਰਿਸ਼ਤੇਦਾਰਾਂ, ਦੋਸਤਾਂ, ਕਾਰੋਬਾਰੀਆਂ ਅਤੇ ਇਲਾਕਾ ਵਾਸੀਆਂ ਵਿਚ ਸੋਗ ਦੀ ਲਹਿਰ ਹੈ। ਮਰਹੂਮ ਆਪਣੇ ਮਿਲਣਸਾਰ ਸੁਭਾਅਅਤੇ ਸਮਾਜ ਪ੍ਰਤੀ ਸੇਵਾ ਭਾਵਨਾ ਲਈ ਜਾਣੇ ਜਾਂਦੇ ਸਨ।
ਪਿਛਲੀ ਖ਼ਬਰ ਅੰਤਰਰਾਸ਼ਟਰੀ ਯੋਗ ਦਿਵਸ ਮੌਕੇ ਭਾਰਤੀ ਦੂਤਾਵਾਸ ਬਰਮਿੰਘਮ ਵੱਲੋਂ ਮਨਾਇਆ ਗਿਆ ਯੋਗ ਦਿਵਸ -500 ਤੋਂ ਵੱਧ ਲੋਕਾਂ ਨੇ ਕੀ... ਅਗਲੀ ਖ਼ਬਰ ਹੁਕਮਨਾਮੇ ਤੋਂ ਬਾਅਦ ਵਿਨੀਪੈਗ ਸਿੱਖ ਸਾਉਥ ਸੈਂਟਰ ਦੇ ਪ੍ਰਬੰਧਕ ਕਮੇਟੀ ਨੇ ਜਿਤਾਇਆ ਰੋਸ * ਸਾਡਾ ਪੱਖ ਨਹੀਂ ਵਿਚਾਰਿਆ ਗਿ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।