20-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-06-2026

ਟੀਡੀ ਕੈਨੇਡਾ ਸਕਾਲਰਸ਼ਿਪ ਲਈ ਚੁਣੇ ਗਏ 20 ਵਿਦਿਆਰਥੀਆਂ ’ਚ ਸਰੀ ਦੀ ਵਿਦਿਆਰਥਣ ਸ਼ਾਮਲ

ਅਜੀਤ ਡੈਸਕ 23-06-2026
ਵੈਨਕੂਵਰ, 22 ਜੂਨ (ਮਲਕੀਤ ਸਿੰਘ)-ਕੈਨੇਡਾ ਦੇ ਸੂਬੇ ਬ੍ਰਿਟਿਸ਼ ਕੋਲੰਬੀਆ ਦੇ ਸਰੀ ਸ਼ਹਿਰ ਦੀ ਹੋਣਹਾਰ ਵਿਦਿਆਰਥਣ ਇਜ਼ਾਬੇਲਾ ਵੇਨ ਨੂੰ ਦੇਸ਼ ਦੀ ਵੱਕਾਰੀ ਟੀਡੀ ਕੈਨੇਡਾ ਸਕਾਲਰਸ਼ਿਪ ਲਈ ਚੁਣਿਆ ਗਿਆ ਹੈ। ਇਜ਼ਾਬੇਲਾ ਉਹਨਾਂ 20 ਵਿਦਿਆਰਥੀਆਂ ਵਿੱਚ ਸ਼ਾਮਲ ਹੈ, ਜਿਨ੍ਹਾਂ ਨੂੰ ਇਸ ਸਾਲ ਕੈਨੇਡਾ ਭਰ ਵਿੱਚੋਂ ਇਹ ਸਨਮਾਨ ਹਾਸਲ ਹੋਇਆ ਹੈ। ਜਾਣਕਾਰੀ ਅਨੁਸਾਰ ਇਜ਼ਾਬੇਲਾ ਨੂੰ ਵਧੀਆ ਲੀਡਰਸ਼ਿਪ,ਸਮਾਜ ਸੇਵਾ ਅਤੇ ਭਾਈਚਾਰਕ ਗਤੀਵਿਧੀਆਂ ਪ੍ਰਤੀ ਪਾਏ ਯੋਗਦਾਨ ਨੂੰ ਧਿਆਨ ਵਿੱਚ ਰੱਖਦਿਆਂ ਇਹ ਵੱਕਾਰੀ ਸਕਾਲਰਸ਼ਿਪ ਪ੍ਰਦਾਨ ਕੀਤੀ ਗਈ ਹੈ।
ਟੀਡੀ ਕੈਨੇਡਾ ਸਕਾਲਰਸ਼ਿਪ ਹਰ ਸਾਲ ਉਨ੍ਹਾਂ ਵਿਦਿਆਰਥੀਆਂ ਨੂੰ ਦਿੱਤੀ ਜਾਂਦੀ ਹੈ, ਜਿਨ੍ਹਾਂ ਨੇ ਪੜ੍ਹਾਈ ਦੇ ਨਾਲ-ਨਾਲ ਸਮਾਜ ਵਿੱਚ ਸਕਾਰਾਤਮਕ ਬਦਲਾਅ ਲਿਆਉਣ ਲਈ ਵੀ ਵਿਸ਼ੇਸ਼ ਯੋਗਦਾਨ ਪਾਇਆ ਹੋਵੇ। ਇਸ ਪ੍ਰਾਪਤੀ ਨਾਲ ਸਰੀ ਅਤੇ ਬ੍ਰਿਟਿਸ਼ ਕੋਲੰਬੀਆ ਦੇ ਸਿੱਖਿਆ ਜਗਤ ਵਿੱਚ ਖੁਸ਼ੀ ਦਾ ਮਾਹੌਲ ਹੈ।
ਪਿਛਲੀ ਖ਼ਬਰ ਵੈਨਕੂਵਰ ਵਿਚ ਸੈਲਾਨੀਆਂ ਦੇ ਮਨੋਰੰਜਨ ਲਈ ਕਰਵਾਏ ਜਾਣਗੇ ਸਮਾਗਮ ਅਗਲੀ ਖ਼ਬਰ ਕੈਨੇਡਾ ਵੱਸਦੇ ਵੱਖ-ਵੱਖ ਵਰਗਾਂ ਦੇ ਲੋਕਾਂ ਵੱਲੋਂ ਮਨਾਇਆ ਗਿਆ ਪਿਤਾ ਦਿਵਸ-2

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।