26-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-06-2026

ਪੰਜਾਬੀ ਲਿਖਾਰੀ ਸਭਾ ਕੈਲਗਰੀ ਨੇ ਬੱਚਿਆਂ ਵਿੱਚ ਪੰਜਾਬੀ ਬੋਲਣ ਦੀ ਮੁਹਾਰਤ ਦਾ ਤੇਰਵਾਂ ਸਮਾਗਮ ਕਰਵਾਇਆ

ਅਜੀਤ ਡੈਸਕ 24-06-2026

 ਕੈਲਗਰੀ, 23 ਜੂਨ (ਜਸਜੀਤ ਸਿੰਘ ਧਾਮੀ)-ਪੰਜਾਬੀ ਲਿਖਾਰੀ ਸਭਾ ਕੈਲਗਰੀ ਵੱਲੋਂ ਹਰੇਕ ਸਾਲ ਕਰਵਾਇਆ ਜਾਣ ਵਾਲਾ ਬੱਚਿਆਂ ਵਿੱਚ ਪੰਜਾਬੀ ਬੋਲਣ ਦੀ ਮੁਹਾਰਤ ਦਾ ਸਮਾਗਮ,ਵਾਈਟਹਾਰਨ ਕਮਿਊਨਿਟੀ ਹਾਲ ਵਿੱਚ ਦਰਸ਼ਕਾਂ ਦੇ ਭਾਰੀ ਇਕੱਠ ਵਿੱਚ ਕਰਵਾਇਆ| ਜਨਰਲ ਸਕੱਤਰ ਦਵਿੰਦਰ ਮਲਹਾਂਸ ਨੇ ਤਾੜੀਆਂ ਦੀ ਗੂੰਜ ਵਿੱਚ ਪ੍ਰਧਾਨਗੀ ਮੰਡਲ ਵਿੱਚ ਬੈਠਣ ਲਈ ਪ੍ਰਧਾਨ ਰਣਜੀਤ ਸਿੰਘ, ਲੇਖਕ ਬਲਜਿੰਦਰ ਸੰਘਾ ਅਤੇ ਡਾ.ਪਰਮਜੀਤ ਕੌਰ ਨੂੰ ਸੱਦਾ ਦਿੱਤਾ|ਪ੍ਰੋਗ੍ਰਾਮ ਦਾ ਅਗਾਜ ਰਾਸ਼ਟਰੀ ਗੀਤ ‘ਓ ਕੈਨੇਡਾ ‘ ਨਾਲ ਕੀਤਾ ਗਿਆ| ਮੀਤ ਪ੍ਰਧਾਨ ਜੋਰਾਵਰ ਨੇ ਪੰਜਾਬੀ ਲਿਖਾਰੀ ਸਭਾ ਕੈਲਗਰੀ ਦੇ 27 ਸਾਲਾਂ ਦੇ ਇਤਿਹਾਸ ਅਤੇ ਕਾਰਗੁਜ਼ਾਰੀ ਉੱਤੇ ਚਾਨਣਾ ਪਾਇਆ।ਬਲਜਿੰਦਰ ਸੰਘਾ ਨੇ ਮੁਕਾਬਲੇ ਦੌਰਾਨ ਬੱਚਿਆਂ ਨੇ ਕਿਹੜੀਆਂ ਗੱਲਾਂ ਦਾ ਧਿਆਨ ਰੱਖਣਾ ਹੈ,ਉਨਾਂ ਤੋਂ ਜਾਣੰੂ ਕਰਵਾਇਆ|ਪਹਿਲੇ ਭਾਗ ਵਿੱਚ ਜੱਜ ਦੀ ਭੂਮਿਕਾ ਨਰਿੰਦਰ ਗਿੱਲ, ਮਨਦੀਪ ਤੂਰ ਅਤੇ ਹਰਪ੍ਰੀਤ ਸਿੰਘ ਗਿੱਲ ਨੇ ਨਿਭਾਈ।ਇਸ ਭਾਗ ਵਿੱਚ ਪਹਿਲੀ ਤੇ ਦੂਜੀ ਕਲਾਸ ਦੇ 25 ਬੱਚਿਆਂ ਨੇ ਹਿੱਸਾ ਲਿਆ ।ਛੋਟੇ ਬੱਚਿਆਂ ਨੇ ਮਾਂ ਬੋਲੀ ਪੰਜਾਬੀ ਵਿੱਚ ਕਮਾਲ ਦੀਆਂ ਪੇਸ਼ਕਾਰੀਆਂ ਕੀਤੀਆਂ| ਵਾਈ ਵਾਈ ਸੀ ਗਿੱਧਾ ਅਤੇ ਫੋਕ ਅਕੈਡਮੀ ਦੀਆਂ ਬੱਚੀਆਂ ਨੇ ਮਨਦੀਪ ਤੂਰ ਦੀ ਅਗਵਾਈ ਹੇਠ ਬਹੁਤ ਵਧੀਆ ਗਿੱਧਾ ਪਾਇਆ।ਦੂਜੇ ਗਰੁੱਪ ਵਿੱਚ ਜੱਜ ਸਾਹਿਬਾਨ ਦੀ ਸੇਵਾ,ਸੀਮਾ ਚੱਠਾ,ਸਨਦੀਪ ਸੰਦਿਓੜਾ ਅਤੇ ਮਨਦੀਪ ਤੂਰ ਨੇ ਨਿਭਾਈ ।ਤਰਲੋਚਨ ਸੈਹਿੰਬੀ ਨੇ ਪੰਜਾਬੀ ਮਾਂ ਬੋਲੀ ਨੂੰ ਸਮਰਪਿਤ ਬਹੁਤ ਵਧੀਆ ਗੀਤ ਪੇਸ਼ ਕੀਤਾ| ਤੀਜੇ ਭਾਗ ਵਿੱਚ ਪੰਜਵੀਂ ਅਤੇ ਛੇਵੀਂ ਕਲਾਸ ਦੇ ਬੱਚਿਆਂ ਨੇ ਹਿੱਸਾ ਲਿਆ।ਜਿਸ ਵਿੱਚ ਜੱਜ ਸਾਹਿਬਾਨ ਦੀ ਭੂਮਿਕਾ ਗੁਰਪ੍ਰੀਤ ਕੌਰ,ਸਿਵਲੀਨ ਕੌਰ ਜੱਸੜ ਅਤੇ ਸੁਖਮੰਦਰ ਗਿੱਲ ਨੇ ਨਿਭਾਈ।ਮਹਿੰਦਰਪਾਲ ਸਿੰਘ ਪਾਲ ਨੇ ਖੂਬਸੂਰਤ ਗ਼ਜ਼ਲਾਂ ਨਾਲ ਹਾਜ਼ਰੀ ਲਵਾਈ।ਸਲੋਨੀ ਗੋਤਮ ਨੇ ਮਾਂ ਬੋਲੀ ਪ੍ਰਤੀ ਆਪਣੇ ਮੋਹ ਦਾ ਪ੍ਰਗਟਾਵਾ ਸਾਂਝਾ ਕੀਤਾ।ਚੋਥੇ ਗਰੁੱਪ ਵਿੱਚ ਜਿਸ ਵਿੱਚ ਸੱਤਵੀਂ ਅਤੇ ਅੱਠਵੀਂ ਜਮਾਤ ਦੇ ਬੱਚਿਆਂ ਨੇ ਹਿੱਸਾ ਲਿਆ ਉਨਾਂ ਦੀ ਜੱਜਮੈਂਟ ਡਾ.ਸਰਬਜੀਤ ਕੌਰ ਜਵੰਦਾ,ਇ.ਜੀਰ ਸਿੰਘ ਬਰਾੜ ਅਤੇ ਸੁਖਵਿੰਦਰ ਸਿੰਘ ਤੂਰ ਨੇ ਕੀਤੀ|
ਦਵਿੰਦਰ ਮਲਹਾਂਸ ਨੇ ਨਤੀਜਿਆ ਵਿੱਚ ਪਹਿਲੇ ਭਾਗ ਵਿੱਚ ਕ੍ਰਮਵਾਰ ਹਰਅਸੀਸ ਕੌਰ,ਜਪੁਜੀ ਕੌਰ ਬਰਾੜ ਅਤੇ ਨਿਮਰਤ ਕੌਰ ਜੇਤੂ ਐਲਾਨਿਆ।ਦੂਜੇ ਭਾਗ ਵਿੱਚ ਕ੍ਰਮਵਾਰ ਸਾਹਿਬਪ੍ਰੀਤ ਸਿੰਘ,ਹਰਗੁਣ ਕੌਰ ਵਿਰਕ ਅਤੇ ਸਮਾਇਰਾ ਚੌਹਾਨ ਜੇਤੂ ਰਹੇ।ਤੀਜੇ ਭਾਗ ਵਿੱਚ ਕ੍ਰਮਵਾਰ ਗੁਨੀਵ ਕੌਰ ਗਿੱਲ,ਪ੍ਰਭਨੂਰ ਸਿੰਘ ਅਤੇ ਸਿਦਕ ਸਿੰਘ ਗਰੇਵਾਲ਼ ਨੇ ਜਿੱਤ ਹਾਸਲ ਕੀਤੀ।ਚੌਥੇ ਗਰੁੱਪ ਵਿੱਚ ਕ੍ਰਮਵਾਰ ਨਿਮਰਤ ਕੌਰ,ਸਹਿਜ ਸਿੰਘ ਗਿੱਲ ਅਤੇ ਹਰਸੀਰਤ ਕੌਰ ਨੇ ਜਿੱਤ ਦਰਜ ਕਰਵਾਈ।ਜੇਤੂ ਬੱਚਿਆਂ ਦਾ ਹੌਸਲਾ ਅਫਜਾਈ ਵਾਸਤੇ ਟਰਾਫੀਆਂ ਨਾਲ ਸਨਮਾਨ ਕੀਤਾ ਗਿਆ।ਹਰੇਕ ਭਾਗ ਲੈਣ ਵਾਲੇ ਬੱਚੇ ਦੀ ਮੈਡਲ ਨਾਲ ਹੋਸਲਾ ਅਫਜਾਈ ਕੀਤੀ ਗਈ| ਇਸ ਮੌਕੇ ਤੇ ਭਾਸ਼ਾ ਵਿਭਾਗ ਤੋਂ ਖੋਜ ਅਫਸਰ ਡਾ.ਸੁਖਦਰਸ਼ਨ ਸਿੰਘ ਚਹਿਲ ਨੇ ਆਪਣੇ ਵਿਚਾਰ ਸਾਂਝੇ ਕਰਦਿਆਂ ਪੰਜਾਬੀ ਲਿਖਾਰੀ ਸਭਾ ਕੈਲਗਰੀ ਦੇ ਇਸ ਕਾਰਜ ਦੀ ਭਰਪੂਰ ਸ਼ਲਾਘਾ ਕੀਤੀ।ਉਨ•ਾਂ ਤੋਂ ਇਲਾਵਾ ਗੁਰਪ੍ਰੀਤ ਕੌਰ,ਸੁਖਵੀਰ ਸਿੰਘ ਗਰੇਵਾਲ਼ ਰਾਜਿੰਦਰ ਕੌਰ ਚੋਹਕਾ ਅਤੇ ਗੁਰਪ੍ਰੀਤ ਕੌਰ ਲਾਡਲ ਨੇ ਆਪਣੇ ਵਿਚਾਰ ਸਾਂਝੇ ਕੀਤੇ। ਅਖੀਰ ਵਿੱਚ ਪ੍ਰਧਾਨ ਰਣਜੀਤ ਸਿੰਘ ਨੇ ਆਏ ਸਾਰਿਆ ਦਾ ਧੰਨਵਾਦ ਕੀਤਾ|

ਪਿਛਲੀ ਖ਼ਬਰ ਅਜੀਤ' ਖ਼ਬਰਾਂ, 25 ਜੂਨ 2026 ਅਗਲੀ ਖ਼ਬਰ -ਫ਼ੀਫ਼ਾ ਵਿਸ਼ਵ ਕੱਪ 2026-ਉੱਤਰੀ ਵੈਨਕੂਵਰ ਦੇ ਸਮੁੰਦਰੀ ਕਿਨਾਰੇ ਕੈਨੇਡਾ ਦਿਵਸ ਅਤੇ ਫ਼ੁੱਟਬਾਲ ਜਸ਼ਨ ਇਕੱਠੇ ਮਨਾਏ ਜਾਣ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।