04-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-07-2026

ਪੁਲਿਸ ਦੀ ਗੋਲੀ ਨਾਲ ਹਮਲਾਵਰ ਦੀ ਮੌਤ

ਅਜੀਤ ਡੈਸਕ 23-07-2026
ਵੈਨਕੂਵਰ, 22 ਜੁਲਾਈ (ਮਲਕੀਤ ਸਿੰਘ) – ਉੱਤਰੀ ਵੈਨਕੂਵਰ ਸਥਿਤ ਵੈਸਟਵਿਊ ਪਲਾਜ਼ਾ ਵਿਚ ਮੰਗਲਵਾਰ ਦੁਪਹਿਰ ਪੁਲਿਸ ਗੋਲੀਬਾਰੀ ਦੌਰਾਨ ਇਕ ਹਮਲਾਵਰ ਦੀ ਮੌਤ ਹੋ ਗਈ। ਸਥਾਨਕ ਪੁਲਿਸ ਮੁਤਾਬਕ ਸੰਬੰਧਿਤ ਵਿਅਕਤੀ ਨੇ ਇਕ ਤੇਜ਼ਧਾਰ ਹਥਿਆਰ ਨਾਲ ਲੋਕਾਂ ਨੂੰ ਧਮਕਾਇਆ, ਕਈ ਵਾਹਨਾਂ ਨੂੰ ਟੱਕਰਾਂ ਮਾਰੀਆਂ ਅਤੇ ਬਾਅਦ ਵਿਚ ਇੱਕ ਪੁਲਿਸ ਵਾਹਨ ਵਿਚ ਵੀ ਜਬਰਦਸਤੀ ਦਾਖਲ ਹੋ ਗਿਆ। ਇਸ ਦੌਰਾਨ ਹਾਲਾਤ ਨੂੰ ਕਾਬੂ ਕਰਨ ਲਈ ਪੁਲਿਸ ਨੇ ਗੋਲੀ ਚਲਾਈ, ਜਿਸ ਨਾਲ ਉਸ ਦੀ ਮੌਤ ਹੋ ਗਈ। ਘਟਨਾ ਤੋਂ ਬਾਅਦ ਇਲਾਕੇ ਨੂੰ ਘੇਰ ਕੇ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਫਿਲਹਾਲ ਮ੍ਰਿਤਕ ਦੀ ਪਛਾਣ ਜਨਤਕ ਨਹੀਂ ਕੀਤੀ ਗਈ ਅਤੇ ਮਾਮਲੇ ਦੀ ਜਾਂਚ ਜਾਰੀ ਹੈ।
ਪਿਛਲੀ ਖ਼ਬਰ ਭਾਰਤੀ ਹਾਈ ਕਮਿਸ਼ਨ ਲੰਡਨ ਦੇ ਬਾਹਰ ਵਿਦਿਆਰਥੀਆਂ ਵਲੋਂ ਪ੍ਰਦਰਸ਼ਨ ਅਗਲੀ ਖ਼ਬਰ ‘ਗੌਡਜ਼ਿਲਾ ਵਰਸਿਜ਼ ਕਾਂਗ’ ਦੀ ਅਦਾਕਾਰਾ ਕੇਲੀ ਹੌਟਲ ਦੀ ਸੜਕ ਹਾਦਸੇ ’ਚ ਮੌਤ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।