04-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-07-2026

ਸੋਸ਼ਲ ਮੀਡੀਆ ’ਤੇ ਚਮਕ ਬਣੀ ਮੌਤ ਦਾ ਕਾਰਨ! ਇਨਫਲੂਐਂਸਰ ਏਰੀਏਲਾ ਕਤਲ ਕੇਸ ’ਚ 6 ਮੁਲਜ਼ਮਾਂ ਖ਼ਿਲਾਫ਼ ਦੋਸ਼ ਤੈਅ

ਅਜੀਤ ਡੈਸਕ 23-07-2026
ਨਿਊਯਾਰਕ, 22 ਜੁਲਾਈ (ਰਾਜੂ ਸਹਿਬਾਸ਼ਜ਼ਪੁਰਾ )-ਸੋਸ਼ਲ ਮੀਡੀਆ ਇਨਫਲੂਐਂਸਰ ਏਰੀਏਲਾ ਮੇਹੀਆ-ਪੋਲਾਂਕੋ ਦੀ ਹੱਤਿਆ ਦੇ ਮਾਮਲੇ ਵਿਚ ਛੇ ਵਿਅਕਤੀਆਂ ਖ਼ਿਲਾਫ਼ ਸੰਘੀ ਦੋਸ਼ ਤੈਅ ਕੀਤੇ ਗਏ ਹਨ। ਜਾਂਚਕਰਤਾਵਾਂ ਦਾ ਮੰਨਣਾ ਹੈ ਕਿ ਮੁਲਜ਼ਮਾਂ ਨੇ ਉਸ ਦੀਆਂ ਇੰਸਟਾਗ੍ਰਾਮ ਪੋਸਟਾਂ ਅਤੇ ਮਹਿੰਗੀ ਗੱਡੀ ਦੇਖਣ ਮਗਰੋਂ ਕਾਰ ਲੁੱਟਣ ਲਈ ਉਸ ਨੂੰ ਨਿਸ਼ਾਨਾ ਬਣਾਇਆ ਸੀ। ਏਰੀਏਲਾ ਪਿਛਲੇ ਸਾਲ ਅਗਸਤ ’ਚ ਮਾਊਂਟ ਵਰਨਨ ਸਥਿਤ ਆਪਣੇ ਘਰ ਨੇੜੇ ਕ੍ਰਾਸ ਕਾਊਂਟੀ ਪਾਰਕਵੇਅ ਉੱਤੇ ਆਪਣੀ ਮਰਸਿਡੀਜ਼ ਐੱਸ.ਯੂ.ਵੀ. ਵਿੱਚ ਗੋਲੀਆਂ ਨਾਲ ਮ੍ਰਿਤਕ ਮਿਲੀ ਸੀ। ਅਧਿਕਾਰੀਆਂ ਅਨੁਸਾਰ ਉਸ ਦਾ ਕਥਿਤ ਹਮਲਾਵਰਾਂ ਨਾਲ ਪਹਿਲਾਂ ਕੋਈ ਸੰਬੰਧ ਨਹੀਂ ਸੀ।ਇਸ ਮਾਮਲੇ ਦੀ ਜਾਂਚ ਦੌਰਾਨ ਟ੍ਰਿਨੀਟਾਰੀਓਸ ਗੈਂਗ ਦੇ ਕਥਿਤ ਧੜੇ ‘ਬੈਡ ਬੁਆਇਜ਼ ਸੈਵਨ’ ਨਾਲ ਜੁੜੇ ਕੁੱਲ 11 ਵਿਅਕਤੀ ਕਾਨੂੰਨੀ ਘੇਰੇ ਵਿਚ ਆਏ ਹਨ। ਇਨ੍ਹਾਂ ਵਿਚੋਂ ਕੁਝ ਮੁਲਜ਼ਮਾਂ ਨੂੰ ਨਿਊਯਾਰਕ ਅਤੇ ਨਿਊਜਰਸੀ ਦੀਆਂ ਹੋਰ ਹੱਤਿਆਵਾਂ, ਗੋਲੀਬਾਰੀ ਅਤੇ ਗਹਿਣਿਆਂ ਦੀ ਲੁੱਟ ਦੇ ਮਾਮਲਿਆਂ ਨਾਲ ਵੀ ਜੋੜਿਆ ਗਿਆ ਹੈ। ਲੱਗੇ ਦੋਸ਼ਾਂ ਦਾ ਅੰਤਿਮ ਫ਼ੈਸਲਾ ਅਦਾਲਤ ਕਰੇਗੀ।
ਪਿਛਲੀ ਖ਼ਬਰ ਬ੍ਰਦਰਜ਼ ਕਲੱਬ ਲੋਨੀਗੋ ਦੁਆਰਾ ਕਰਵਾਇਆ ਕ੍ਰਿਕਟ ਟੂਰਨਾਮੈਂਟ ਬੈਰਗਾਮੋ ਦੀ ਟੀਮ ਨੇ ਜਿੱਤਿਆ ਅਗਲੀ ਖ਼ਬਰ ਟਰੰਪ ਤੇ ਲਿਬਨਾਨੀ ਰਾਸ਼ਟਰਪਤੀ ਔਨ ਵਿਚਾਲੇ ਮੁਲਾਕਾਤ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।