08-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-07-2026

ਭਿਆਨਕ ਸੜਕ ਹਾਦਸੇ ’ਚ 16 ਸਾਲਾ ਲੜਕੀ ਦੀ ਮੌਤ ਤੇ 5 ਨਾਬਾਲਗ ਜ਼ਖ਼ਮੀ

ਅਜੀਤ ਡੈਸਕ 26-07-2026
ਨਿਊਯਾਰਕ, 25 ਜੁਲਾਈ (ਰਾਜੂ ਸਹਿਬਾਜ਼ਪੁਰਾ)-ਦੱਖਣੀ ਫਿਲਾਡੈਲਫੀਆ ’ਚ ਤੇਜ਼ ਰਫ਼ਤਾਰ ਕਾਰ ਕਾਰਨ ਵਾਪਰੇ ਭਿਆਨਕ ਹਾਦਸੇ ਦੌਰਾਨ 16 ਸਾਲਾ ਲੜਕੀ ਦੀ ਮੌਤ ਹੋ ਗਈ, ਜਦਕਿ 5 ਹੋਰ ਨਾਬਾਲਗ ਜ਼ਖ਼ਮੀ ਹੋਏ ਹਨ। ਜ਼ਖ਼ਮੀਆਂ ਵਿਚੋਂ ਇਕ 17 ਸਾਲਾ ਲੜਕੀ ਦੀ ਹਾਲਤ ਗੰਭੀਰ ਦੱਸੀ ਗਈ ਹੈ। ਪੁਲਿਸ ਅਨੁਸਾਰ ਹਾਦਸਾ ਸਵੇਰੇ ਕਰੀਬ ਇਕ ਵਜੇ ਵਾਪਰਿਆ। 6 ਨਾਬਾਲਗਾਂ ਨਾਲ ਭਰੀ ਕਾਰ ਆਈ-95 ਤੋਂ ਵਾਸ਼ਿੰਗਟਨ ਐਵੇਨਿਊ ਵਾਲੇ ਰੈਂਪ ਰਾਹੀਂ ਬਾਹਰ ਨਿਕਲ ਰਹੀ ਸੀ। ਤੇਜ਼ ਰਫ਼ਤਾਰ ਨਾਲ ਮੋੜ ਕੱਟਦਿਆਂ ਕਾਰ ਫੁੱਟਪਾਥ ਦੇ ਕਿਨਾਰੇ ਨਾਲ ਟਕਰਾਈ, ਹਵਾ ’ਚ ਉੱਛਲੀ ਤੇ ਕ੍ਰਿਸਟੋਫਰ ਕੋਲੰਬਸ ਬੁਲੇਵਾਰਡ ਉੱਤੇ ਇਕ ਪਾਸੇ ਪਲਟ ਗਈ। ਬਚਾਅ ਕਰਮਚਾਰੀਆਂ ਨੇ ਕਾਰ ’ਚ ਫਸੇ ਸਾਰੇ 6 ਨਾਬਾਲਗਾਂ ਨੂੰ ਬਾਹਰ ਕੱਢਿਆ। ਜਦਕਿ 16 ਸਾਲਾ ਲੜਕੀ ਨੇ ਹਸਪਤਾਲ ’ਚ ਦਮ ਤੋੜ ਦਿੱਤਾ। 17 ਸਾਲਾ ਡਰਾਈਵਰ ਸਮੇਤ ਬਾਕੀ ਜ਼ਖ਼ਮੀਆਂ ਨੂੰ ਵੱਖ-ਵੱਖ ਹਸਪਤਾਲਾਂ ’ਚ ਦਾਖ਼ਲ ਕਰਵਾਇਆ ਗਿਆ ਹੈ।
ਪਿਛਲੀ ਖ਼ਬਰ ਸ਼੍ਰੋਮਣੀ ਅਕਾਲੀ ਦਲ ਅਮਰੀਕਾ ਨੇ ਵਜਾਇਆ 2027 ਦੀਆਂ ਪੰਜਾਬ ਚੋਣਾਂ ਦਾ ਬਿਗਲ ਅਗਲੀ ਖ਼ਬਰ 547 ਮਿਲੀਅਨ ਦੇ ਮੈਡੀਕੇਅਰ ਧੋਖਾਧੜੀ ਮਾਮਲੇ ਦਾ ਭਗੌੜਾ ਖਾਲਿਦ ਸਤਾਰੀ ਵਿਦੇਸ਼ ਤੋਂ ਗ੍ਰਿਫ਼ਤਾਰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।