06-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-07-2026

ਘਰ ਨੂੰ ਅੱਗ ਲੱਗਣ ਕਾਰਨ 6 ਬੱਚਿਆਂ ਸਮੇਤ 8 ਦੀ ਮੌਤ

ਅਜੀਤ ਡੈਸਕ 27-07-2026
ਸੈਕਰਾਮੈਂਟੋ/ਨਿਊਯਾਰਕ, 26 ਜੁਲਾਈ (ਹੁਸਨ ਲੜੋਆ ਬੰਗਾ/ਰਾਜੂ ਸਹਿਬਾਜ਼ਪੁਰਾ)-ਮਿਸ਼ੀਗਨ ਦੇ ਗ੍ਰੈਂਡ ਹੈਵਨ ਇਲਾਕੇ ’ਚ ਇਕ ਘਰ ਵਿਚ ਅੱਗ ਲੱਗ ਜਾਣ ਦੇ ਸਿੱਟੇ ਵਜੋਂ 6 ਬੱਚਿਆਂ ਸਮੇਤ 8 ਵਿਅਕਤੀਆਂ ਦੀ ਮੌਤ ਹੋ ਜਾਣ ਦੀ ਖਬਰ ਹੈ| ਸੂਚਨਾ ਮਿਲਣ ’ਤੇ ਮੌਕੇ ਉਪਰ ਪੱਜੇ ਫਾਇਰਫਾਈਟਰਾਂ ਨੇ ਅੱਗ ਉਪਰ ਕਾਬੂ ਪਾਉਣ ਦੀ ਕੋਸ਼ਿਸ਼ ਕੀਤੀ ਪਰੰਤੂ ਓਦੋਂ ਤੱਕ ਬਹੁਤ ਦੇਰ ਹੋ ਚੁੱਕੀ ਸੀ ਤੇ ਘਰ ਵਿਚ ਮੌਜੂਦ 8 ਲੋਕ ਦਮ ਤੋੜ ਚੁੱਕੇ ਸਨ| ਇਹ ਜਾਣਕਾਰੀ ਓਟਾਵਾ ਕਾਉਂਟੀ ਸ਼ੈਰਿਫ਼ ਦੇ ਦਫ਼ਤਰ ਦੇ ਕੈਪਟਨ ਜੇਕ ਸਪਾਰਕਸ ਨੇ ਮੀਡੀਆ ਨੂੰ ਦਿੰਦਿਆਂ ਦੱਸਿਆ ਕਿ ਕੁਝ ਪੀੜਤਾਂ ਦੇ ਗੋਲੀਆਂ ਲੱਗੀਆਂ ਹੋਈਆਂ ਸਨ ਤੇ ਅਜਿਹਾ ਲੱਗਦਾ ਹੈ ਕਿ ਅੱਗ ਜਾਣਬੁੱਝ ਕੇ ਲਗਾਈ ਗਈ ਹੈ| ਇਹ ਇਕ ਗੰਝਲਦਾਰ ਮਾਮਲਾ ਹੈ ਜਿਸ ਦੀ ਮੁਕੰਮਲ ਜਾਂਚ ਉਪਰੰਤ ਹੀ ਅਸਲ ਕਹਾਣੀ ਸਾਹਮਣੇ ਆਵੇਗੀ| ਉਨਾਂ ਕਿਹਾ ਕਿ ਘਰ ਦੇ ਅੰਦਰ ਮਿਲੇ ਮ੍ਰਿਤਕ ਬੱਚਿਆਂ ਦੀ ਉਮਰ 5 ਤੋਂ 15 ਸਾਲ ਦੇ ਵਿਚਕਾਰ ਹੈ| ਪਲਿਸ ਅਨੁਸਾਰ ਜਾਂਚਕਰਤਾ ਇਸ ਗੱਲ ਦੀ ਜਾਂਚ ਕਰ ਰਹੇ ਹਨ ਕਿ ਇਹ ਘਟਨਾ ਕਤਲ ਜਾਂ ਆਤਮ ਹੱਤਿਆ ਹੋ ਸਕਦੀ ਹੈ ਅਤੇ ਉਮੀਦ ਹੈ ਕਿ ਛੇਤੀ ਹੀ ਇਸ ਸਬੰਧੀ ਨਤੀਜੇ ’ਤੇ ਪਹੁੰਚਿਆ ਜਾਵੇਗਾ| ਪੁਲਿਸ ਨੇ ਪੀੜਤਾਂ ਦੇ ਨਾਂਅ ਜਨਤਕ ਨਹੀਂ ਕੀਤੇ ਹਨ|
ਪਿਛਲੀ ਖ਼ਬਰ ਸਿਡਨੀ ’ਚ ਗਾਇਕ ਬੱਬੂ ਮਾਨ ਦੇ ਸ਼ੋਅ ਦੌਰਾਨ ਹੰਗਾਮਾ, ਪੁਲਿਸ ਨੇ ਪ੍ਰੋਗਰਾਮ ਰੋਕਿਆ ਅਗਲੀ ਖ਼ਬਰ ਅਮਰੀਕਾ ’ਚ ਦੀਵਾਲੀ ਦੀ ਛੁੱਟੀ ਦੇ ਫ਼ੈਸਲੇ ’ਤੇ ਅਦਾਲਤ ਨੇ ਕਾਨੂੰਨ ਦੇ ਕੁਝ ਹਿੱਸੇ ਕੀਤੇ ਰੱਦ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।