ਕੈਲਗਰੀ, 30 ਜੁਲਾਈ (ਜਸਜੀਤ ਸਿੰਘ ਧਾਮੀ)-ਕੈਨੇਡਾ ਦੇ ਪ੍ਰਧਾਨ ਮੰਤਰੀ ਮਾਰਕ ਕਾਰਨੀ ਨੇ ਕਿਹਾ ਹੈ ਕਿ ਉਨਾਂ ਨੂੰ ਵਿਰੋਧ ਪ੍ਰਦਰਸ਼ਨ ਕਰ ਰਹੇ ਸਾਬਕਾ ਅੰਤਰਰਾਸ਼ਟਰੀ ਵਿਦਿਆਰਥੀਆ ਬਾਰੇ ਨਹੀ ਪਤਾ ਹੈ। ਉਨ੍ਹਾਂ ਕਿਹਾ ਕਿ ਉਹ ਪੋਰਟੇਜ ਕਾਲਜ ਵਿਖੇ ਉਨ੍ਹਾਂ ਦੇ ਪ੍ਰੋਗਰਾਮ ਤੋਂ ਵਰਕ ਪਰਮਿਟ ਨਾ ਮਿਲਣ ਤੋਂ ਬਾਅਦ ਵਿਰੋਧ ਕਰ ਰਹੇ ਲਗਭਗ 1,000 ਸਾਬਕਾ ਅੰਤਰਰਾਸ਼ਟਰੀ ਵਿਦਿਆਰਥੀਆਂ ਤੋਂ ਅਣਜਾਣ ਹਨ। ਉਨਾਂ ਕਿਹਾ ਕਿ ਜਿਨ੍ਹਾਂ ਵਿਦਿਆਰਥੀਆਂ ਕੋਲ ਰਹਿਣ ਦਾ ਅਧਿਕਾਰ ਨਹੀਂ ਹੈ, ਉਨ੍ਹਾਂ ਨੂੰ ਪ੍ਰਕਿਰਿਆ ਦੀ ਪਾਲਣਾ ਕਰਨੀ ਚਾਹੀਦੀ ਹੈ। ਵੀਜ਼ਾ ਦੀ ਮਿਆਦ ਪੁੱਗ ਚੁੱਕੇ ਤੇ ਸਥਾਈ ਨਿਵਾਸ ਤੋਂ ਬਿਨਾਂ ਸਾਬਕਾ ਅੰਤਰਰਾਸ਼ਟਰੀ ਵਿਦਿਆਰਥੀਆਂ ਨੂੰ ਘਰ ਵਾਪਸ ਜਾਣ ਦੀ ਲੋੜ ਹੈ।ਇਸ ਸਮੇਂ ਅਲਬਰਟਾ ਦੀ ਪ੍ਰੀਮੀਅਰ ਡੈਨੀਅਲ ਸਮਿੱਥ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਜਾਇਜ਼ ਦਸਤਾਵੇਜ਼ਾਂ ਤੋਂ ਬਿਨਾਂ ਸਾਬਕਾ ਵਿਦਿਆਰਥੀਆਂ ਨੂੰ ਘਰ ਜਾਣ ਦੀ ਲੋੜ ਹੈ। ਬੀਤੇ ਕੱਲ ਇੰਮੀਗ੍ਰੇਸ਼ਨ ਮੰਤਰੀ ਲੀਨਾ ਮੇਟਲੇਨ ਡਿਐਬ ਨੇ ਕਿਹਾ ਕਿ ਪੋਸਟ ਗ੍ਰੈਜੁਏਟ ਵਰਕ ਪਰਮਿਟ ਲਈ ਯੋਗਤਾ ਸ਼ਰਤਾਂ ਵਿਚ ਨਵੰਬਰ 2024 ਤੋ ਬਾਅਦ ਕੋਈ ਤਬਦੀਲੀ ਨਹੀ ਕੀਤੀ ਗਈ। ਕੈਨੇਡਾ ਵਿਚ ਧਰਨੇ ਦੇ ਬੈਠੇ ਅੰਤਰਰਾਸ਼ਟਰੀ ਪੰਜਾਬੀ ਵਿਦਿਆਰਥੀਆਂ ਨੂੰ ਕਿਸੇ ਵੀ ਕਿਸਮ ਦੀ ਰਾਹਤ ਦੇਣ ਤੋ ਨਾਂਹ ਕਰਦਿਆ ਮੰਤਰੀ ਨੇ ਕਿਹਾ ਕਿ ਅੰਤਰਰਾਸ਼ਟਰੀ ਵਿਦਿਆਰਥੀਆਂ ਦੇ ਕੈਨੇਡੀਅਨ ਅਰਥਚਾਰੇ ’ਚ ਵੱਡਾ ਯੋਗਦਾਨ ਹੈ। ਕੈਨੇਡਾ ਸਰਕਾਰ ਕੌਮਾਂਤਰੀ ਵਿਦਿਆਰਥੀਆ ਦੇ ਮਸਲੇ ਸੁਲਝਾਉਣ ਲਈ ਰਾਜ ਸਰਕਾਰਾਂ ਨਾਲ ਮਿਲ ਕੇ ਕੇਮ ਕਰਦੀ ਰਹੇਗੀ। ਲੀਨਾ ਮੇਟਲੇਨ ਡਿਐਬ ਨੇ ਦੁਹਰਾਇਆ ਕਿ ਕੈਲਗਰੀ ਜਾਂ ਐਡਮਿੰਟਨ ਦੇ ਵਿਦਿਆਰਥੀਆ ਨੂੰ ਫੈਡਰਲ ਨੀਤੀ ’ਚ ਤਬਦੀਲੀ ਕਰਕੇ ਵਰਕ ਪਰਮਿਟ ਤੋਂ ਇਨਕਾਰ ਨਹੀ ਕੀਤਾ ਗਿਆ।