03-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 31-07-2026

ਮੇਲਾ ਗਦਰੀ ਬਾਬਿਆਂ ਦਾ 2 ਅਗਸਤ ਨੂੰ -ਸੁਖਵਿੰਦਰ ਸੁੱਖੀ, ਗੋਰਾ ਚੱਕ ਵਾਲਾ ਸਮੇਤ ਉੱਘੇ ਪੰਜਾਬੀ ਗਾਇਕ ਲਾਉਣਗੇ ਗੀਤਾਂ ਦੀ ਛਹਿਬਰ

ਅਜੀਤ ਡੈਸਕ 31-07-2026
ਵੈਨਕੂਵਰ, 30 ਜੁਲਾਈ (ਮਲਕੀਤ ਸਿੰਘ)-ਪ੍ਰੋ: ਮੋਹਨ ਸਿੰਘ ਮੈਮੋਰੀਅਲ ਫਾਊਡੇਸ਼ਨ (ਕੈਨੇਡਾ) ਵੱਲੋਂ ਹਰ ਸਾਲ ਦੀ ਤਰ੍ਹਾਂ ਐਤਕੀਂ ਵੀ 2 ਅਗਸਤ ਨੂੰ ਸਰੀ ਦੇ ਬੇਅਰ ਕਰੀਕ ਪਾਰਕ ਚ ‘ਮੇਲਾ ਗਦਰੀ ਬਾਬਿਆਂ ਦਾ’ ਧੂਮ ਧੜੱਕੇ ਨਾਲ ਕਰਵਾਇਆ ਜਾ ਰਿਹਾ ਹੈ ਤੇ ਇਸ ਸਬੰਧੀ ਜਾਣਕਾਰੀ ਸਾਂਝੀ ਕਰਦਿਆਂ ਮੇਲੇ ਦੇ ਆਯੋਜਕਾਂ ਸਾਹਿਬ ਸਿੰਘ ਥਿੰਦ ਅਤੇ ਉਹਨਾਂ ਦੇ ਸਾਥੀਆਂ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਪੰਜਾਬੀ ਭਾਈਚਾਰੇ ਦੇ ਸਹਿਯੋਗ ਨਾਲ ਬੱਬਰ ਅਕਾਲੀ ਲਹਿਰ ਨੂੰ ਸਮਰਪਿਤ ਕਰਵਾਏ ਜਾ ਰਹੇ। ਇਸ 30ਵੇਂ ਸਲਾਨਾ ਗਦਰੀ ਬਾਬਿਆਂ ਦੇ ਮੇਲੇ ਵਿੱਚ ਪ੍ਰਸਿੱਧ ਪੰਜਾਬੀ ਗਾਇਕ ਸੁਖਵਿੰਦਰ ਸੁੱਖੀ, ਗੋਰਾ ਚੱਕਵਾਲਾ, ਗੁਰਵਿੰਦਰ ਬਰਾੜ, ਪ੍ਰੀਆ ਨਿਜਰ,ਅਨਮੋਲ ਵਿਰਕ, ਲੱਖਾਂ ਨਾਜ ਦੀ ਜੋੜੀ, ਲਾਡਾ ਪੁਆਧੀ, ਮਨਜੋਤ ਢਿੱਲੋ ਅਤੇ ਅਨਮੋਲ ਰਤਨ ਦੀ ਭੰਗੜਾ ਟੀਮ ਆਪਣੀ ਪੇਸ਼ਕਾਰੀ ਕਰਕੇ ਹਾਜ਼ਰ ਸਰੋਤਿਆਂ ਦਾ ਮਨੋਰੰਜਨ ਕਰਨਗੇ। ਇਸ ਮੇਲੇ ਦੀ ਐਂਟਰੀ ਬਿਲਕੁਲ ਫਰੀ ਹੋਵੇਗੀ ਉਨਾਂ ਨੇ ਸਮੂਹ ਪੰਜਾਬੀ ਭਾਈਚਾਰੇ ਦੇ ਲੋਕਾਂ ਨੂੰ ਇਸ ਮੇਲੇ ’ਚ ਵੱਧ ਚੜ ਕੇ ਪੁੱਜਣ ਦੀ ਅਪੀਲ ਕੀਤੀ ਹੋਰਨਾਂ ਤੋਂ ਇਲਾਵਾ ਇਸ ਮੌਕੇ ਤੇ ਕਿਰਨਪਾਲ ਸਿੰਘ, ਅੰਮ੍ਰਿਤਪਾਲ ਸੰਧੂ,ਰਮਿੰਦਰਜੀਤ ਧਾਮੀ,ਰਸ਼ਪਾਲ ਥਿੰਦ ਅਤੇ ਸੰਦੀਪ ਤੂਰ ਆਦਿ ਹਾਜ਼ਰ ਸਨ।
ਪਿਛਲੀ ਖ਼ਬਰ ‘ਸ਼ਾਮ ਏ ਸੂਫੀ’14 ਅਗਸਤ ਨੂੰ: ਤਿਆਰੀਆਂ ਮੁਕੰਮਲ ਅਗਲੀ ਖ਼ਬਰ ਕੁਝ ਦਿਨਾਂ ਤੋਂ ਸ਼ਾਂਤ ਪਈ ਜੰਗ ਇਰਾਨ ਨੇ ਮੁੜ ਭੜਕਾਈ, ਅਮਰੀਕਾ ਵੱਲੋਂ ਭਿਆਨਕ ਜਵਾਬ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।