ਵੈਨਕੂਵਰ, 2 ਅਗਸਤ (ਮਲਕੀਤ ਸਿੰਘ)- ਇੰਗਲੈਂਡ ਦੇ ਸ਼ਹਿਰ ਲੈਸਟਰ ਦੇ ਵਸਨੀਕ ਅਤੇ ਪੰਜਾਬੀ ਮੂਲ ਦੇ ਉੱਘੇ ਸਮਾਜ ਸੇਵੀ ਮੰਗਤ ਸਿੰਘ ਪਲਾਹੀ ਦਾ ਕੈਨੇਡਾ ਦੇ ਸਰੀ ਸ਼ਹਿਰ ‘ਚ ਪੁੱਜਣ ਤੇ ਉਨਾਂ ਦੇ ਰਿਸ਼ਤੇਦਾਰਾਂ, ਸੱਜਣ ਮਿੱਤਰਾਂ ਅਤੇ ਸਨੇਹੀਆਂ ਵੱਲੋਂ ਨਿੱਘਾ ਸਵਾਗਤ ਕੀਤਾ ਗਿਆ। ਇਸ ਮੌਕੇ ’ਤੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਪਲਾਹੀ ਨੇ ਕਿਹਾ ਕਿ ਵੱਖ ਵੱਖ ਦੇਸ਼ਾਂ ’ਚ ਵੱਸਦੇ ਪਲਾਹੀ ਪਿੰਡ ਦੇ ਹੋਰ ਬਹੁਤ ਸਾਰੇ ਵਸਨੀਕ ਵੱਖ ਵੱਖ ਸਮਾਜ ਭਲਾਈ ਕਾਰਜਾਂ ਲਈ ਹਮੇਸ਼ਾ ਤੋਂ ਯਤਨਸ਼ੀਲ ਰਹੇ ਹਨ ਅਤੇ ਭਵਿੱਖ ਵਿੱਚ ਵੀ ਯਤਨਸ਼ੀਲ ਰਹਿਣਗੇ। ਉਨਾਂ ਇਹ ਵੀ ਦੱਸਿਆ ਕਿ ਆਪਣੇ ਇਕ ਹਫਤੇ ਦੀ ਫੇਰੀ ਦੌਰਾਨ ਉਹ ਸਰੀ ਵਿੱਚ ਕਰਵਾਏ ਜਾ ਰਹੇ ‘ਮੇਲਾ ਗਦਰੀ ਬਾਬਿਆਂ ਦਾ’ ਵਿੱਚ ਵੀ ਵਿਸ਼ੇਸ਼ ਤੌਰ ’ਤੇ ਸ਼ਿਰਕਤ ਕਰਨਗੇ। ਹੋਰਨਾਂ ਤੋਂ ਇਲਾਵਾ ਇਸ ਮੌਕੇ ਤੇ ਪੰਜਾਬ ਤੋਂ ਪੁੱਜੇ ਗੁਰੂ ਨਾਨਕ ਕਾਲਜ ਫਗਵਾੜਾ ਦੇ ਪ੍ਰਧਾਨ ਜਤਿੰਦਰਪਾਲ ਸਿੰਘ ਪਲਾਹੀ, ਜਸਵਿੰਦਰ ਸਿੰਘ ਪਲਾਹੀ, ਗੁਰਦੇਵ ਸਿੰਘ ਪਲਾਹੀ,ਦਇਆ ਸਿੰਘ ਪਲਾਹੀ, ਮਨਜਿੰਦਰ ਢੀਂਡਸਾ, ਸਰਿੰਦਰ ਪਲਾਹੀ, ਬਲਦੇਵ ਸਲ ਪਲਾਹੀ, ਅਮਰੀਕ ਸਿੰਘ ਪਲਾਹੀ ਅਤੇ ਸਤਨਾਮ ਸਿੰਘ ਬੈਂਸ ਹੋਰ ਪਤਵੰਤੇ ਹਾਜਰ ਸਨ।
ਇੰਗਲੈਂਡ ਤੋਂ ਪੁੱਜੇ ਉੱਘੇ ਸਮਾਜ ਸੇਵੀ ਮੰਗਤ ਸਿੰਘ ਪਲਾਹੀ ਦਾ ਕੈਨੇਡਾ ’ਚ ਨਿੱਘਾ ਸਵਾਗਤ
ਇੰਗਲੈਂਡ ਤੋਂ ਪੁੱਜੇ ਉੱਘੇ ਸਮਾਜ ਸੇਵੀ ਮੰਗਤ ਸਿੰਘ ਪਲਾਹੀ ਦਾ ਕੈਨੇਡਾ ’ਚ ਨਿੱਘਾ ਸਵਾਗਤ
ਅਜੀਤ ਡੈਸਕ
03-08-2026