03-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-08-2026

ਵਿਨੀਪੈੱਗ ’ਚ 8 ਅਗਸਤ ਨੂੰ ਸਜੇਗਾ ਰੂਹਾਨੀ ‘ਮਲਾਰ ਰਾਗ’ ਦਰਬਾਰ

ਵਿਨੀਪੈੱਗ ’ਚ 8 ਅਗਸਤ ਨੂੰ ਸਜੇਗਾ ਰੂਹਾਨੀ ‘ਮਲਾਰ ਰਾਗ’ ਦਰਬਾਰ

ਅਜੀਤ ਡੈਸਕ 03-08-2026

ਵਿਨੀਪੈੱਗ (ਕੈਨੇਡਾ), 2 ਅਗਸਤ (ਵਰਿੰਦਰ ਸਿੰਘ ਰੰਧਾਵਾ)-ਗੁਰਮਤਿ ਸੰਗੀਤ ਦੀ ਪੁਰਾਤਨ ਪਰੰਪਰਾ ਨੂੰ ਪ੍ਰਫੁੱਲਤ ਕਰਨ ਦੇ ਉਦੇਸ਼ ਨਾਲ ਗੁਰਦੁਆਰਾ ਸਿੱਖ ਸੋਸਾਇਟੀ ਆਫ ਮੈਨੀਟੋਬਾ, ਵਿਨੀਪੈੱਗ ਵਿਖੇ 8 ਅਗਸਤ (ਸ਼ਨੀਵਾਰ) ਨੂੰ ਸ਼ਾਮ 5:15 ਵਜੇ ਤੋਂ 9:00 ਵਜੇ ਤੱਕ ਰਾਗ ਮਲਾਰ ਦਰਬਾਰ ਸਜਾਇਆ ਜਾ ਰਿਹਾ ਹੈ। ਇਹ ਵਿਸ਼ੇਸ਼ ਗੁਰਮਤਿ ਸੰਗੀਤ ਸਮਾਗਮ ਭਾਈ ਮਨਿੰਦਰਪਾਲ ਸਿੰਘ ,ਗੁਰਬਖਸ ਸਿੰਘ ਅਤੇ ਉਨ੍ਹਾਂ ਦੇ ਸਾਥੀਆਂ ਦੇ ਉਪਰਾਲੇ ਸਦਕਾ ਅਤੇ ਗੁਰਦੁਆਰਾ ਸਾਹਿਬ ਜੀ ਦੀ ਪ੍ਰਬੰਧਕ ਕਮੇਟੀ,ਪ੍ਰਭ ਕੀ ਉਸਤਤ, ਦੱਲ ਪੰਥ ਵਿਨੀਪੈੱਗ,ਪੰਜਾਬ ਟਾਕ, ਇਸ਼ਰ ਨਾਦ, ਗੁਰਮਤਿ ਸੰਗੀਤ ਅਕੈਡਮੀ, ਤਾਲ ਰਤਨ ਤਬਲਾ ਅਕੈਡਮੀ ਅਤੇ ਮਿਸਲ ਵਿਨੀਪੈੱਗ ਸਹਿਯੋਗੀ ਸੰਸਥਾਵਾਂ ਦੇ ਸਹਿਯੋਗ ਨਾਲ ਕਰਵਾਇਆ ਜਾ ਰਿਹਾ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਭਾਈ ਮਨਿੰਦਰਪਾਲ ਸਿੰਘ ਅਤੇ ਗੁਰਬਖਸ਼ ਸਿੰਘ ਨੇ ਦੱਸਿਆ ਰਾਗ ਦਰਬਾਰ ਦੌਰਾਨ ਪ੍ਰਸਿੱਧ ਰਾਗੀ ਜੱਥਿਆਂ ਵੱਲੋਂ ਰਾਗ ਮਲਾਰ ਵਿੱਚ ਹੀ ਗੁਰਬਾਣੀ ਗਾਇਨ ਕੀਤਾ ਜਾਵੇਗਾ। ਸਮਾਗਮ ਦਾ ਮੁੱਖ ਉਦੇਸ਼ ਸੰਗਤ ਨੂੰ ਗੁਰਬਾਣੀ ਦੇ ਰਾਗ-ਆਧਾਰਿਤ ਕੀਰਤਨ ਨਾਲ ਜੋੜਨਾ, ਨੌਜਵਾਨ ਪੀੜ੍ਹੀ ਵਿੱਚ ਗੁਰਮਤਿ ਸੰਗੀਤ ਪ੍ਰਤੀ ਜਾਗਰੂਕਤਾ ਪੈਦਾ ਕਰਨਾ ਅਤੇ ਗੁਰੂ ਸਾਹਿਬ ਵੱਲੋਂ ਬਖ਼ਸ਼ੀ ਗਈ ਕੀਰਤਨ ਪਰੰਪਰਾ ਨੂੰ ਹੋਰ ਪ੍ਰਫੁੱਲਤ ਕਰਨਾ ਹੈ। ਉਨ੍ਹਾਂ ਸਮੂਹ ਸੰਗਤ ਨੂੰ ਬੇਨਤੀ ਕੀਤੀ ਕਿ ਆਪਣੇ ਪਰਿਵਾਰਾਂ ਸਮੇਤ ਇਸ ਪਾਵਨ ਰਾਗ ਦਰਬਾਰ ਵਿੱਚ ਹਾਜ਼ਰੀ ਭਰ ਕੇ ਗੁਰਬਾਣੀ ਕੀਰਤਨ ਦੇ ਰੂਹਾਨੀ ਆਨੰਦ ਦਾ ਲਾਭ ਪ੍ਰਾਪਤ ਕਰਨ ਅਤੇ ਇਸ ਵਿਲੱਖਣ ਗੁਰਮਤਿ ਸੰਗੀਤਕ ਉਪਰਾਲੇ ਨੂੰ ਸਫਲ ਬਣਾਉਣ ਵਿੱਚ ਆਪਣਾ ਯੋਗਦਾਨ ਪਾਉਣ। ਇਸ ਮੌਕੇ ਭਾਈ ਪਰਮਬਖਸੀਸ ਸਿੰਘ ਭਾਈ ਲਖਵਿੰਦਰ ਸਿੰਘ ,ਭਾਈ ਕਰਮਨਜੀਤ ਸਿੰਘ,ਭਾਈ ਸਾਹਿਬਨੂਰ ਸਿੰਘ ,ਭਾਈ ਹਰਮਨਜੀਤ ਸਿੰਘ,ਭਾਈ ਅਮਨਦੀਪ ਸਿੰਘ ਭਾਈ ਕੁਲਵਿੰਦਰ ਸਿੰਘ ਹੋਰ ਹਾਜ਼ਰ ਸਨ।

ਪਿਛਲੀ ਖ਼ਬਰ ਇਟਲੀ ਦੇ ਸ਼ਹਿਰ ਪਾਦੋਵਾ ਵਿਖੇ 16ਵਾਂ ਵਾਰਸ਼ਿਕ ਵਿਸ਼ਵ ਸ਼ਾਂਤੀ ਯੱਗ ਕਰਵਾਇਆ ਅਗਲੀ ਖ਼ਬਰ ਐਡੀਲੇਡ ਗੁਰਦੁਆਰਾ ਸਾਹਿਬ ਵਿਖੇ ਵਾਪਰੀ ਅੱਗ ਦੀ ਘਟਨਾ ਸੰਬੰਧੀ ਜਾਂਚ ਰਿਪੋਰਟ ਅਕਾਲ ਤਖ਼ਤ ਸਾਹਿਬ ਨੂੰ ਸੌਂਪੀ ਗਈ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।