11-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-08-2026

ਪੰਜਾਬ ਦੇ 4 ਖਿਡਾਰੀਆਂ ਦੀ ਭਾਰਤੀ ਜੂਨੀਅਰ ਪੁਰਸ਼ ਹਾਕੀ ਟੀਮ ਲਈ ਚੋਣ

ਜਲੰਧਰ, 10 ਅਗਸਤ (ਡਾ. ਜਤਿੰਦਰ ਸਾਬੀ)-30 ਅਗਸਤ ਤੋਂ 13 ਸਤੰਬਰ ਤੱਕ ਚੀਨ ’ਚ ਹੋਣ ਵਾਲੇ ਜੂਨੀਅਰ ਏਸ਼ੀਆ ਕੱਪ (ਲੜਕੇ ਅਤੇ ਲੜਕੀਆਂ) ’ਚ ਭਾਗ ਲੈਣ ਵਾਲੀ ਭਾਰਤੀ ਜੂਨੀਅਰ ਮੈਨ ਹਾਕੀ ਟੀਮ ਲਈ ਪੰਜਾਬ ਦੇ ਚਾਰ ਖਿਡਾਰੀ ਤੇ ਭਾਰਤੀ ਜੂਨੀਅਰ ਮਹਿਲਾ ਹਾਕੀ ਟੀਮ ਲਈ ਇਕ ਖਿਡਾਰਣ ਦੀ ਹਾਕੀ ਇੰਡੀਆ ਵਲੋਂ ਚੋਣ ਕੀਤੀ ਗਈ ਹੈ।

ਜੂਨੀਅਰ ਭਾਰਤੀ ਹਾਕੀ ਟੀਮ ’ਚ ਚੁਣੇ ਗਏ ਪੰਜਾਬ ਦੇ ਹਾਕੀ ਖਿਡਾਰੀ। ਤਸਵੀਰ-ਅਜੀਤ 11-08-2026
ਜਲੰਧਰ, 10 ਅਗਸਤ (ਡਾ. ਜਤਿੰਦਰ ਸਾਬੀ)-30 ਅਗਸਤ ਤੋਂ 13 ਸਤੰਬਰ ਤੱਕ ਚੀਨ ’ਚ ਹੋਣ ਵਾਲੇ ਜੂਨੀਅਰ ਏਸ਼ੀਆ ਕੱਪ (ਲੜਕੇ ਅਤੇ ਲੜਕੀਆਂ) ’ਚ ਭਾਗ ਲੈਣ ਵਾਲੀ ਭਾਰਤੀ ਜੂਨੀਅਰ ਮੈਨ ਹਾਕੀ ਟੀਮ ਲਈ ਪੰਜਾਬ ਦੇ ਚਾਰ ਖਿਡਾਰੀ ਤੇ ਭਾਰਤੀ ਜੂਨੀਅਰ ਮਹਿਲਾ ਹਾਕੀ ਟੀਮ ਲਈ ਇਕ ਖਿਡਾਰਣ ਦੀ ਹਾਕੀ ਇੰਡੀਆ ਵਲੋਂ ਚੋਣ ਕੀਤੀ ਗਈ ਹੈ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਹਾਕੀ ਪੰਜਾਬ ਦੇ ਪ੍ਰਧਾਨ ਨਿਤਿਨ ਕੋਹਲੀ ਤੇ ਜਨਰਲ ਸਕੱਤਰ ਅਮਰੀਕ ਸਿੰਘ ਪੁਆਰ ਨੇ ਦੱਸਿਆ ਕਿ ਲੜਕਿਆਂ ਦੀ ਜੂਨੀਅਰ ਭਾਰਤੀ ਹਾਕੀ ਟੀਮ ’ਚ ਪ੍ਰਭਦੀਪ ਸਿੰਘ (ਮਿੱਠਾਪੁਰ), ਮਨਮੀਤ ਸਿੰਘ ਰਾਏ (ਖੁਸਰੋਪੁਰ), ਲਵਨੂਰ ਸਿੰਘ (ਪੀ.ਏ.ਪੀ. ਜਲੰਧਰ) ਤੇ ਗੁਰਸੇਵਕ ਸਿੰਘ (ਰਾਊਂਡ ਗਲਾਸ ਅਕੈਡਮੀ) ਦੀ ਚੋਣ ਕੀਤੀ ਗਈ ਹੈ। ਜਦਕਿ ਲੜਕੀਆਂ ’ਚ ਸੁਖਵੀਰ ਕੌਰ( ਬਠਿੰਡਾ) ਦੀ ਚੋਣ ਕੀਤੀ ਗਈ ਹੈ। ਹਾਕੀ ਪੰਜਾਬ ਦੇ ਸਮੂਹ ਮੈਬਰਾਂ ਤੇ ਅਹੁਦੇਦਾਰਾਂ ਵਲੋਂ ਜੂਨੀਅਰ ਭਾਰਤੀ ਹਾਕੀ ਟੀਮਾਂ ਨੂੰ ਸੁਭ ਇਛਾਵਾਂ ਦਿੱਤੀਆਂ ਹਨ।
ਪਿਛਲੀ ਖ਼ਬਰ ਆਸਟ੍ਰੇਲੀਆ ਦੀ ਕੌਮੀ ਜਨਗਣਨਾ ਅੱਜ, ਸਿੱਖ ਤੇ ਪੰਜਾਬੀ ਭਾਈਚਾਰੇ ਲਈ ਵੀ ਅਹਿਮ ਮੌਕਾ ਅਗਲੀ ਖ਼ਬਰ ਛੇਵੇਂ ਮੈਨਚੈਸਟਰ ਗੁਰਮਤਿ ਸਮਾਗਮ ਦੀ ਅੰਮ੍ਰਿਤ ਸੰਚਾਰ ਨਾਲ ਯਾਦਗਾਰੀ ਸਮਾਪਤੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।