13-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 13-08-2026

ਹੱਤਿਆ ਦੇ ਦੋਸ਼ਾਂ ਤਹਿਤ ਭਾਰਤੀ ਵਿਦਿਆਰਥੀ ਗ੍ਰਿਫ਼ਤਾਰ

ਸੈਕਰਾਮੈਂਟੋ, 12 ਅਗਸਤ ( ਹੁਸਨ ਲੜੋਆ ਬੰਗਾ)- ਇਕ 20 ਸਾਲਾ ਭਾਰਤੀ ਵਿਦਿਆਰਥੀ ਨੂੰ ਐਰੀਜ਼ੋਨਾ ਯੂਨੀਵਰਸਿਟੀ ਨੇੜੇ ਇਕ ਅਪਾਰਟਮੈਂਟ ਵਿਚ ਆਪਣੀ 19 ਸਾਲਾ ਪ੍ਰੇਮਿਕਾ ਦੀ ਮੌਤ ਦੇ ਸਬੰਧ ਵਿਚ ਹਿਰਾਸਤ ਵਿਚ ਲਿਆ ਗਿਆ ਹੈ। ਵਰੁਣ ਬਾਚਿਗਾਰੀ ’ਤੇ ਜੂਲੀਸਾ ਰੂਬੀ ਸਲਾਜ਼ਾਰ ਨਾਂਅ ਦੀ ਕੁੜੀ ਦੀ ਹੱਤਿਆ ਦਾ ਦੋਸ਼ ਹੈ।

ਅਜੀਤ ਡੈਸਕ 13-08-2026
ਸੈਕਰਾਮੈਂਟੋ, 12 ਅਗਸਤ ( ਹੁਸਨ ਲੜੋਆ ਬੰਗਾ)- ਇਕ 20 ਸਾਲਾ ਭਾਰਤੀ ਵਿਦਿਆਰਥੀ ਨੂੰ ਐਰੀਜ਼ੋਨਾ ਯੂਨੀਵਰਸਿਟੀ ਨੇੜੇ ਇਕ ਅਪਾਰਟਮੈਂਟ ਵਿਚ ਆਪਣੀ 19 ਸਾਲਾ ਪ੍ਰੇਮਿਕਾ ਦੀ ਮੌਤ ਦੇ ਸਬੰਧ ਵਿਚ ਹਿਰਾਸਤ ਵਿਚ ਲਿਆ ਗਿਆ ਹੈ। ਵਰੁਣ ਬਾਚਿਗਾਰੀ ’ਤੇ ਜੂਲੀਸਾ ਰੂਬੀ ਸਲਾਜ਼ਾਰ ਨਾਂਅ ਦੀ ਕੁੜੀ ਦੀ ਹੱਤਿਆ ਦਾ ਦੋਸ਼ ਹੈ। ਜਾਂਚਕਰਤਾਵਾਂ ਨੇ ਕਿਹਾ ਕਿ ਬਾਚਿਗਾਰੀ ਨੇ ਸਲਾਜ਼ਾਰ ਦੇ ਫੋਨ ਅਤੇ ਕ੍ਰੈਡਿਟ ਕਾਰਡਾਂ ਦੀ ਵਰਤੋਂ ਕੀਤੀ, ਜਿਸ ਕਾਰਨ ਪਹਿਲੀ ਨਜ਼ਰੇ ਸ਼ੱਕ ਉਸ ਉਪਰ ਹੋਇਆ। ਪੁਲਿਸ ਅਨੁਸਾਰ ਟਕਸਨ ਅੰਤਰਰਾਸ਼ਟਰੀ ਹਵਾਈ ਅੱਡੇ ਤੋਂ ਉਹ ਹਿਊਸਟਨ ਲਈ ਇਕ ਉਡਾਣ ਵਿਚ ਸਵਾਰ ਹੋਇਆ ਸੀ। ਉਹ ਭਾਰਤ ਭੱਜਣ ਦੀ ਕੋਸ਼ਿਸ਼ ’ਚ ਸੀ। ਬਾਚਿਗਾਰੀ ਐਰੀਜ਼ੋਨਾ ਯੂਨੀਵਰਸਿਟੀ ਵਿਚ ਵਪਾਰਕ ਵਿਸ਼ਲੇਸ਼ਣ ਦੀ ਪੜ੍ਹਾਈ ਕਰ ਰਿਹਾ ਸੀ ਪਰ ਉਸ ਦੀ ਕਿਸੇ ਨਾਲ ਹੋਈ ਲੜਾਈ ਤੋਂ ਬਾਅਦ ਉਸ ਨੂੰ ਯੁਨੀਵਰਸਿਟੀ ਵਿਚੋਂ ਕੱਢ ਦਿੱਤਾ ਸੀ। ਇਸ ਸੰਬੰਧ ’ਚ ਮਈ ਵਿਚ ਪੀਮਾ ਕਾਉਂਟੀ ਅਦਾਲਤ ਵਿਚ ਉਸ ਵਿਰੁੱਧ ਇਕ ਵੱਖਰਾ ਮਾਮਲਾ ਦਾਇਰ ਕੀਤਾ ਗਿਆ ਸੀ।
ਪਿਛਲੀ ਖ਼ਬਰ ਟਰੰਪ-ਪੁਤਿਨ ਗੱਲਬਾਤ ਮਗਰੋਂ ਰੂਸ ਨੇ ਚਾਰ ਸਾਲ ਤੋਂ ਕੈਦ ਸਾਬਕਾ ਅਮਰੀਕੀ ਮਰੀਨ ਨੂੰ ਕੀਤਾ ਰਿਹਾਅ ਅਗਲੀ ਖ਼ਬਰ ਸਰਕਲ ਕਬੱਡੀ ਦੀ ਏਸ਼ੀਅਨ ਪ੍ਰੀਮੀਅਰ ਕਬੱਡੀ ਲੀਗ ਕਰਵਾਉਣ ਦਾ ਐਲਾਨ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।