20-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-08-2026

ਪੰਜਾਬੀ ਸੈਂਟਰ ਸਾਊਥਾਲ ਵਲੋਂ ਤੀਆਂ ਤੀਜ ਦੀਆਂ ਤਿਉਹਾਰ ਮਨਾਇਆ

ਲੰਡਨ, 19 ਅਗਸਤ (ਮਨਪ੍ਰੀਤ ਸਿੰਘ ਬੱਧਨੀ ਕਲਾਂ)- ਦ ਪੰਜਾਬੀ ਸੈਂਟਰ ਸਾਊਥਾਲ ਅਤੇ ਦੇਸ਼ੀ ਰੇਡੀਓ ਸਾਊਥਾਲ ਵੱਲੋਂ ਸਾਵਣ ਦੇ ਮਹੀਨੇ ਮਨਾਈਆਂ ਜਾ ਰਹੀਆਂ ਤੀਆਂ ਦਾ ਸਮਾਗਮ ਉਤਸ਼ਾਹ ਅਤੇ ਧੂਮ-ਧਾਮ ਨਾਲ ਸਮਾਪਤ ਹੋ ਗਿਆ। ਇਸ ਖ਼ਾਸ ਮੌਕੇ ਲੰਡਨ ਬੋਰੋ ਆਫ਼ ਈਲਿੰਗ ਦੀ ਮੇਅਰ ਫਾਦੁਮਾ ਮੁਹੰਮਦ, ਕੌਂਸਲਰ ਕੈਬਨਿਟ ਮੈਂਬਰ ਜਸਬੀਰ ਕੌਰ ਅਨੰਦ ਨੇ ਸ਼ਿਰਕਤ ਕੀਤੀ।

ਅਜੀਤ ਡੈਸਕ 20-08-2026
ਲੰਡਨ, 19 ਅਗਸਤ (ਮਨਪ੍ਰੀਤ ਸਿੰਘ ਬੱਧਨੀ ਕਲਾਂ)- ਦ ਪੰਜਾਬੀ ਸੈਂਟਰ ਸਾਊਥਾਲ ਅਤੇ ਦੇਸ਼ੀ ਰੇਡੀਓ ਸਾਊਥਾਲ ਵੱਲੋਂ ਸਾਵਣ ਦੇ ਮਹੀਨੇ ਮਨਾਈਆਂ ਜਾ ਰਹੀਆਂ ਤੀਆਂ ਦਾ ਸਮਾਗਮ ਉਤਸ਼ਾਹ ਅਤੇ ਧੂਮ-ਧਾਮ ਨਾਲ ਸਮਾਪਤ ਹੋ ਗਿਆ। ਇਸ ਖ਼ਾਸ ਮੌਕੇ ਲੰਡਨ ਬੋਰੋ ਆਫ਼ ਈਲਿੰਗ ਦੀ ਮੇਅਰ ਫਾਦੁਮਾ ਮੁਹੰਮਦ, ਕੌਂਸਲਰ ਕੈਬਨਿਟ ਮੈਂਬਰ ਜਸਬੀਰ ਕੌਰ ਅਨੰਦ ਨੇ ਸ਼ਿਰਕਤ ਕੀਤੀ। ਸਮਾਗਮ ਦੌਰਾਨ ਸ਼ਾਇਰਾ ਗੁਰਮੇਲ ਕੌਰ ਸੰਘਾ ਨੂੰ ਉਨ੍ਹਾਂ ਦੀਆਂ ਪੰਜਾਬੀ ਸਾਹਿਤਕ ਸੇਵਾਵਾਂ ਲਈ ਪੰਜਾਬੀ ਰਵਾਇਤਾਂ ਅਨੁਸਾਰ ਵਿਸ਼ੇਸ਼ ਤੌਰ ‘ਤੇ ਸਨਮਾਨਿਤ ਕੀਤਾ ਗਿਆ। ਚਾਰ ਹਫਤੇ ਤੱਕ ਹਰ ਐਤਵਾਰ ਨੂੰ ਲੱਗਣ ਵਾਲੀਆਂ ਤੀਆਂ ਵਿਚ ਲਗਭਗ 300 ਤੋਂ ਵੱਧ ਔਰਤਾਂ ਅਤੇ ਬੱਚਿਆਂ ਨੇ ਹਿੱਸਾ ਲਿਆ। ਰਵੀ ਦੇ ਢੋਲ ਦੀ ਥਾਪ ਅਤੇ ਹਰਜੀਤ ਦੇ ਚਿਮਟੇ ਦੀ ਧੁਨ ’ਤੇ ਮੇਅਰ ਕੌਂਸਲਰ ਅਤੇ ਔਰਤਾਂ ਨੇ ਖੂਬ ਗਿੱਧਾ ਤੇ ਬੋਲੀਆਂ ਪਾ ਕੇ ਗਿੱਧੇ ਦਾ ਆਨੰਦ ਮਾਣਿਆ। ਬੀਬੀਆਂ ਲਈ ਖਾਣ-ਪੀਣ ਦੇ ਸਟਾਲਾਂ ਤੋਂ ਇਲਾਵਾ ਫੁਲਕਾਰੀ, ਸੂਟ, ਮਹਿੰਦੀ ਆਦਿ ਦੇ ਸਟਾਲਾਂ ’ਤੇ ਵੀ ਖੂਬ ਰੌਣਕ ਰਹੀ। ਤੀਆਂ ਦੀ ਸਮਾਪਤੀ ਬਿੱਟੂ ਖੰਗੂੜਾ ਵੱਲੋਂ ਲਿਆਂਦੇ ਗਏ ਸੰਧਾਰੇ ਨਾਲ ਹੋਈ। ਤੀਆਂ ਅੱਜ ਵਿਦੇਸ਼ਾਂ ਵਿੱਚ ਸਾਡੇ ਪੰਜਾਬੀ ਸੱਭਿਆਚਾਰ ਦੀ ਮਜ਼ਬੂਤ ਪਛਾਣ ਬਣ ਚੁੱਕੀਆਂ ਹਨ।
ਪਿਛਲੀ ਖ਼ਬਰ ਭਾਈ ਮਾਝੀ ਵੱਲੋਂ ਇੰਗਲੈਂਡ ਦੇ 7 ਸ਼ਹਿਰਾਂ ਵਿਚ ਗੁਰਮਤਿ ਪ੍ਰਚਾਰ ਸਮਾਗਮਾਂ ਨੂੰ ਭਰਵਾਂ ਹੁੰਗਾਰਾ ਅਗਲੀ ਖ਼ਬਰ ਸਾਹਿਤਕ ਸਮਾਗਮ ਦੌਰਾਨ ਡਾ. ਸੁਖਪਾਲ ਹਾਜ਼ਰੀਨ ਨਾਲ ਰੂਬਰੂ ਹੋਏ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।