22-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-08-2026

ਪ੍ਰਿੰਸ ਹੈਰੀ ਸਮੇਤ ਸੱਤ ਹਸਤੀਆਂ ਨੂੰ 95 ਲੱਖ ਪੌਂਡ ਭਰਨ ਦਾ ਹੁਕਮ

ਲੰਡਨ, 21 ਅਗਸਤ (ਮਨਪ੍ਰੀਤ ਸਿੰਘ ਬੱਧਨੀ ਕਲਾਂ) ਡਿਊਕ ਆਫ ਸਸੈਕਸ ਪ੍ਰਿੰਸ ਹੈਰੀ ਅਤੇ ਛੇ ਹੋਰ ਪ੍ਰਸਿੱਧ ਹਸਤੀਆਂ ਨੂੰ ਬਰਤਾਨੀਆਂ ਦੇ ਅੰਗਰੇਜ਼ੀ ਅਖਬਾਰ ਡੇਲੀ ਮੇਲ ਅਤੇ ਮੇਲ ਆਨ ਸੰਡੇ ਦੇ ਪ੍ਰਕਾਸ਼ਕ ਐਸੋਸੀਏਟਡ ਨਿਊਜ਼ਪੇਪਰਜ਼ ਲਿਮਟਿਡ ਨੂੰ 95 ਲੱਖ ਪੌਂਡ ਦੀ ਸ਼ੁਰੂਆਤੀ ਕਾਨੂੰਨੀ ਲਾਗਤ ਅਦਾ ਕਰਨ ਦੇ ਹੁਕਮ ਦਿੱਤੇ ਗਏ ਹਨ। ਹੋਰ ਦਾਅਵੇਦਾਰਾਂ ਵਿੱਚ ਸਰ ਐਲਟਨ ਜੌਹਨ, ਡੇਵਿਡ ਫਰਨਿਸ਼, ਬੈਰੋਨੈੱਸ ਡੋਰੀਨ ਲਾਰੈਂਸ, ਅਦਾਕਾਰਾ ਐਲਿਜ਼ਾਬੈਥ ਹਰਲੀ, ਸੈਡੀ ਫਰੌਸਟ ਅਤੇ ਸਾਬਕਾ ਸੰਸਦ ਮੈਂਬਰ ਸਰ ਸਾਈਮਨ ਹਿਊਜ਼ ਸ਼ਾਮਲ ਹਨ।

ਅਜੀਤ ਡੈਸਕ 22-08-2026
ਲੰਡਨ, 21 ਅਗਸਤ (ਮਨਪ੍ਰੀਤ ਸਿੰਘ ਬੱਧਨੀ ਕਲਾਂ) ਡਿਊਕ ਆਫ ਸਸੈਕਸ ਪ੍ਰਿੰਸ ਹੈਰੀ ਅਤੇ ਛੇ ਹੋਰ ਪ੍ਰਸਿੱਧ ਹਸਤੀਆਂ ਨੂੰ ਬਰਤਾਨੀਆਂ ਦੇ ਅੰਗਰੇਜ਼ੀ ਅਖਬਾਰ ਡੇਲੀ ਮੇਲ ਅਤੇ ਮੇਲ ਆਨ ਸੰਡੇ ਦੇ ਪ੍ਰਕਾਸ਼ਕ ਐਸੋਸੀਏਟਡ ਨਿਊਜ਼ਪੇਪਰਜ਼ ਲਿਮਟਿਡ ਨੂੰ 95 ਲੱਖ ਪੌਂਡ ਦੀ ਸ਼ੁਰੂਆਤੀ ਕਾਨੂੰਨੀ ਲਾਗਤ ਅਦਾ ਕਰਨ ਦੇ ਹੁਕਮ ਦਿੱਤੇ ਗਏ ਹਨ। ਹੋਰ ਦਾਅਵੇਦਾਰਾਂ ਵਿੱਚ ਸਰ ਐਲਟਨ ਜੌਹਨ, ਡੇਵਿਡ ਫਰਨਿਸ਼, ਬੈਰੋਨੈੱਸ ਡੋਰੀਨ ਲਾਰੈਂਸ, ਅਦਾਕਾਰਾ ਐਲਿਜ਼ਾਬੈਥ ਹਰਲੀ, ਸੈਡੀ ਫਰੌਸਟ ਅਤੇ ਸਾਬਕਾ ਸੰਸਦ ਮੈਂਬਰ ਸਰ ਸਾਈਮਨ ਹਿਊਜ਼ ਸ਼ਾਮਲ ਹਨ। ਇਨ੍ਹਾਂ ਸੱਤਾਂ ਨੇ ਏ ਐਨ ਐਲ ਖ਼ਿਲਾਫ਼ ਨਿੱਜੀ ਜਾਣਕਾਰੀ ਗੈਰਕਾਨੂੰਨੀ ਢੰਗ ਨਾਲ ਇਕੱਠੀ ਕਰਨ ਦੇ ਦੋਸ਼ ਲਾਏ ਸਨ। ਦਾਅਵਿਆਂ ਵਿੱਚ ਫੋਨ ਹੈਕਿੰਗ ਅਤੇ ਪ੍ਰਾਈਵੇਟ ਜਾਂ ਨਿੱਜੀ ਰਿਕਾਰਡ ਹਾਸਲ ਕਰਨ ਵਰਗੀਆਂ ਗਤੀਵਿਧੀਆਂ ਦੇ ਦੋਸ਼ ਸ਼ਾਮਲ ਸਨ। ਏ ਐਨ ਐਲ ਨੇ ਇਨ੍ਹਾਂ ਦੋਸ਼ਾਂ ਨੂੰ ਸਖ਼ਤੀ ਨਾਲ ਨਕਾਰਿਆ ਸੀ। ਇਸ ਸਾਲ ਹੋਈ ਲੰਬੀ ਸੁਣਵਾਈ ਤੋਂ ਬਾਅਦ ਹਾਈ ਕੋਰਟ ਨੇ ਜੁਲਾਈ ਵਿੱਚ ਦਾਅਵੇਦਾਰਾਂ ਦੇ ਕੇਸ ਰੱਦ ਕਰ ਦਿੱਤੇ ਸਨ। ਏ ਐਨ ਐਲ ਨੇ ਇਸ ਮੁਕੱਦਮੇ ਦੀ ਪੈਰਵੀ ਕਰਨ ’ਤੇ ਕੁੱਲ ਲਗਭਗ 34 ਮਿਲੀਅਨ ਪੌਂਡ ਖਰਚ ਹੋਣ ਦਾ ਦਾਅਵਾ ਕੀਤਾ ਹੈ। ਇਸ ਲਈ 9.54 ਮਿਲੀਅਨ ਪੌਂਡ ਅੰਤਿਮ ਬਿੱਲ ਨਹੀਂ ਹੈ ਅਤੇ ਦਾਅਵੇਦਾਰਾਂ ਨੂੰ ਅੱਗੇ ਹੋਰ 25 ਮਿਲੀਅਨ ਪੌਂਡ ਦੀ ਵੱਡੀ ਰਕਮ ਵੀ ਅਦਾ ਕਰਨੀ ਪੈ ਸਕਦੀ ਹੈ। ਲੰਡਨ ਹਾਈ ਕੋਰਟ ਦੇ ਜੱਜ ਮਿਸਟਰ ਜਸਟਿਸ ਮੈਥਿਊ ਨਿਕਲਿਨ ਨੇ ਇਹ ਰਕਮ 28 ਅਗਸਤ 2026 ਸ਼ਾਮ 4 ਵਜੇ ਤੱਕ ਅਦਾ ਕਰਨ ਲਈ ਕਿਹਾ ਹੈ। ਇਸ ਦੇ ਨਾਲ ਹੀ ਇਹਨਾਂ ਕੋਲ ਫੈਸਲੇ ਵਿਰੁੱਧ ਅਪੀਲ ਕਰਨ ਲਈ 2 ਅਕਤੂਬਰ ਤੱਕ ਦਾ ਸਮਾਂ ਹੈ।
ਪਿਛਲੀ ਖ਼ਬਰ ਦੁਨੀਆ ਦੀ ਸਭ ਤੋਂ ਬਜ਼ੁਰਗ ਜੀਵਿਤ ਮਹਿਲਾ ਐਥਲ ਕੈਟਰਹੈਮ ਨੇ ਮਨਾਇਆ 117ਵਾਂ ਜਨਮ ਦਿਨ — ਜਵਾਨੀ ਦੇ ਦਿਨਾਂ ਦੌਰਾਨ 3 ਸਾਲ... ਅਗਲੀ ਖ਼ਬਰ ਮੁਲਾਜ਼ਮ ਤੇ ਪੈਨਸ਼ਨਰ ਸਾਂਝਾ ਫ਼ਰੰਟ ਵਲੋਂ ਨੰਗਲ ’ਚ ਅਰਥੀ ਫ਼ੂਕ ਮੁਜ਼ਾਹਰਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।