22-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-08-2026

ਅੰਗੂਰਾਂ ਦੀ ਮੰਦੀ ਨੇ ਰਿਵਰਲੈਂਡ ਦੇ ਕਿਸਾਨਾਂ ਦੀ ਤੋੜੀ ਕਮਰ, ਭਵਿੱਖ ਦੀ ਖੇਤੀ ਲਈ ਨਵੀਆਂ ਤਕਨੀਕਾਂ ਵੱਲ ਆਸ

ਐਡੀਲੇਡ, 21 ਅਗਸਤ (ਗੁਰਮੀਤ ਸਿੰਘ ਵਾਲੀਆ)ਦੱਖਣੀ ਆਸਟ੍ਰੇਲੀਆ ਦੇ ਰਿਵਰਲੈਂਡ ਖੇਤਰ ਵਿੱਚ ਅੰਗੂਰਾਂ ਦੀ ਫ਼ਸਲ ਅਤੇ ਭਾਅ ਵਿੱਚ ਆਈ ਭਾਰੀ ਗਿਰਾਵਟ ਨੇ ਕਿਸਾਨਾਂ ਨੂੰ ਗੰਭੀਰ ਆਰਥਿਕ ਸੰਕਟ ਵਿੱਚ ਧੱਕ ਦਿੱਤਾ ਹੈ। ਲਗਾਤਾਰ ਕਈ ਸਾਲਾਂ ਤੋਂ ਆਮਦਨ ਵਿੱਚ ਕਮੀ ਅਤੇ ਖੇਤੀ ਖਰਚਿਆਂ ਦੇ ਵਧਦੇ ਬੋਝ ਕਾਰਨ ਕਈ ਕਿਸਾਨ ਹੁਣ ਰਵਾਇਤੀ ਅੰਗੂਰਾਂ ਦੀ ਖੇਤੀ ਦੇ ਨਾਲ ਨਵੀਆਂ ਤਕਨੀਕਾਂ ਅਪਣਾਉਣ ਬਾਰੇ ਸੋਚ ਰਹੇ ਹਨ।

ਅਜੀਤ ਡੈਸਕ 22-08-2026
ਐਡੀਲੇਡ, 21 ਅਗਸਤ (ਗੁਰਮੀਤ ਸਿੰਘ ਵਾਲੀਆ)ਦੱਖਣੀ ਆਸਟ੍ਰੇਲੀਆ ਦੇ ਰਿਵਰਲੈਂਡ ਖੇਤਰ ਵਿੱਚ ਅੰਗੂਰਾਂ ਦੀ ਫ਼ਸਲ ਅਤੇ ਭਾਅ ਵਿੱਚ ਆਈ ਭਾਰੀ ਗਿਰਾਵਟ ਨੇ ਕਿਸਾਨਾਂ ਨੂੰ ਗੰਭੀਰ ਆਰਥਿਕ ਸੰਕਟ ਵਿੱਚ ਧੱਕ ਦਿੱਤਾ ਹੈ। ਲਗਾਤਾਰ ਕਈ ਸਾਲਾਂ ਤੋਂ ਆਮਦਨ ਵਿੱਚ ਕਮੀ ਅਤੇ ਖੇਤੀ ਖਰਚਿਆਂ ਦੇ ਵਧਦੇ ਬੋਝ ਕਾਰਨ ਕਈ ਕਿਸਾਨ ਹੁਣ ਰਵਾਇਤੀ ਅੰਗੂਰਾਂ ਦੀ ਖੇਤੀ ਦੇ ਨਾਲ ਨਵੀਆਂ ਤਕਨੀਕਾਂ ਅਪਣਾਉਣ ਬਾਰੇ ਸੋਚ ਰਹੇ ਹਨ।ਇਸੇ ਚਿੰਤਾ ਦੇ ਮੱਦੇਨਜ਼ਰ ਬੈਰੀ ਵਿੱਚ ਕਰਵਾਏ ਗਏ ਰਿਵਰਲੈਂਡ ਪ੍ਰੋਟੈਕਟਿਡ ਕ੍ਰਾਪਿੰਗ ਐਕਸਪੋ ਵਿੱਚ ਕਿਸਾਨਾਂ ਨੇ ਮੌਸਮੀ ਤਬਦੀਲੀ ਅਤੇ ਬਾਜ਼ਾਰ ਦੀ ਅਨਿਸ਼ਚਿਤਤਾ ਤੋਂ ਖੇਤੀ ਨੂੰ ਬਚਾਉਣ ਦੇ ਤਰੀਕਿਆਂ ਬਾਰੇ ਵਿਚਾਰ-ਵਟਾਂਦਰਾ ਕੀਤਾ। ਇਹ ਸਮਾਗਮ ਸੀ.ਸੀ.ਡਬਲਿਊ. ਕੋਆਪਰੇਟਿਵ ਅਤੇ ਨਾਰਦਰਨ ਐਡੀਲੇਡ ਪਲੇਨਜ਼ ਫੂਡ ਕਲੱਸਟਰ ਵੱਲੋਂ ਕਰਵਾਇਆ ਗਿਆ।ਐਕਸਪੋ ਵਿੱਚ ਗ੍ਰੀਨਹਾਊਸ ਅਤੇ ਨਿਯੰਤਰਿਤ ਵਾਤਾਵਰਨ ਵਾਲੀ ਖੇਤੀ ਬਾਰੇ ਜਾਣਕਾਰੀ ਦਿੱਤੀ ਗਈ, ਜਿਸ ਰਾਹੀਂ ਤਾਪਮਾਨ, ਨਮੀ, ਪਾਣੀ ਅਤੇ ਹੋਰ ਹਾਲਾਤਾਂ ਨੂੰ ਨਿਯੰਤਰਿਤ ਕਰਕੇ ਸਾਲ ਭਰ ਫ਼ਸਲਾਂ ਪੈਦਾ ਕਰਨ ਦੀ ਸੰਭਾਵਨਾ ਹੈ। ਇਹ ਤਕਨੀਕ ਕਿਸਾਨਾਂ ਲਈ ਖੇਤੀ ਵਿੱਚ ਵਿਭਿੰਨਤਾ ਲਿਆਉਣ ਅਤੇ ਮੌਸਮੀ ਖ਼ਤਰਿਆਂ ਨੂੰ ਘਟਾਉਣ ਦਾ ਨਵਾਂ ਰਾਹ ਬਣ ਸਕਦੀ ਹੈ।ਪਰ ਰਿਵਰਲੈਂਡ ਦੇ ਅੰਗੂਰ ਉਤਪਾਦਕਾਂ ਦੀ ਸਭ ਤੋਂ ਵੱਡੀ ਚਿੰਤਾ ਲਗਾਤਾਰ ਘਟਦੀ ਆਮਦਨ ਅਤੇ ਫ਼ਸਲ ਦੇ ਨਾਕਾਫ਼ੀ ਭਾਅ ਹਨ। ਅੰਗੂਰਾਂ ਦੀ ਮੰਡੀ ਵਿੱਚ ਆਈ ਗਿਰਾਵਟ ਨੇ ਉਤਪਾਦਕਾਂ ਦੀ ਵਿੱਤੀ ਹਾਲਤ ਬੁਰੀ ਤਰ੍ਹਾਂ ਪ੍ਰਭਾਵਿਤ ਕੀਤੀ ਹੈ। ਕਈ ਕਿਸਾਨਾਂ ਲਈ ਫ਼ਸਲ ਦੀ ਪੈਦਾਵਾਰ ਅਤੇ ਖਰਚਿਆਂ ਦੇ ਮੁਕਾਬਲੇ ਆਮਦਨ ਬਹੁਤ ਘੱਟ ਰਹੀ ਹੈ, ਜਿਸ ਕਾਰਨ ਖੇਤੀ ਜਾਰੀ ਰੱਖਣਾ ਵੀ ਚੁਣੌਤੀ ਬਣ ਗਿਆ ਹੈ।ਲਵਡੇ ਦੇ ਅੰਗੂਰ ਉਤਪਾਦਕ ਰਵਿੰਦਰ ਸਿੰਘ ਸਰਾਭਾ ਨੇ ਐਕਸਪੋ ਵਿੱਚ ਸ਼ਮੂਲੀਅਤ ਕਰਦਿਆਂ ਕਿਹਾ ਕਿ ਉਹ ਨਵੀਂ ਤਕਨੀਕ ਬਾਰੇ ਜਾਣ ਕੇ ਖੁਸ਼ ਹਨ, ਪਰ ਇਸ ਵਿੱਚ ਨਿਵੇਸ਼ ਕਰਨ ਤੋਂ ਪਹਿਲਾਂ ਅਗਲੇ ਸਾਲ ਅੰਗੂਰਾਂ ਦੇ ਭਾਅ ਬਾਰੇ ਸਥਿਤੀ ਸਪੱਸ਼ਟ ਹੋਣੀ ਜ਼ਰੂਰੀ ਹੈ। ਉਨ੍ਹਾਂ ਦੱਸਿਆ ਕਿ ਉਹ ਲਗਭਗ ਚਾਰ ਸਾਲਾਂ ਤੋਂ ਬਹੁਤ ਘੱਟ ਆਮਦਨ ਵਾਲੀ ਸਥਿਤੀ ਵਿੱਚੋਂ ਲੰਘ ਰਹੇ ਹਨ ਅਤੇ ਹੁਣ ਇੱਕ ਚੰਗੇ ਸੀਜ਼ਨ ਦੀ ਬੇਸਬਰੀ ਨਾਲ ਉਡੀਕ ਹੈ।ਕਿਸਾਨਾਂ ਦਾ ਕਹਿਣਾ ਹੈ ਕਿ ਪਿਛਲੇ ਸਮੇਂ ਵਿੱਚ ਫ਼ਸਲ ਨੂੰ ਪਏ ਨੁਕਸਾਨ ਅਤੇ ਭਾਅ ਵਿੱਚ ਆਈ ਗਿਰਾਵਟ ਨੇ ਉਨ੍ਹਾਂ ਦੀ ਵਿੱਤੀ ਸਮਰੱਥਾ ਇੰਨੀ ਪ੍ਰਭਾਵਿਤ ਕੀਤੀ ਹੈ ਕਿ ਨਵੀਂ ਤਕਨੀਕ ਵਿੱਚ ਵੱਡਾ ਨਿਵੇਸ਼ ਕਰਨਾ ਆਸਾਨ ਨਹੀਂ। ਸਰਕਾਰੀ ਪੱਧਰ ’ਤੇ ਉਮੀਦ ਅਨੁਸਾਰ ਮੱਦਦ ਨਾ ਮਿਲਣ ਕਾਰਨ ਵੀ ਕਿਸਾਨਾਂ ਵਿੱਚ ਨਿਰਾਸ਼ਾ ਹੈ।ਇੱਕ ਪਾਸੇ ਰਵਾਇਤੀ ਅੰਗੂਰਾਂ ਦੀ ਖੇਤੀ ਤੋਂ ਆਮਦਨ ਦਾ ਸੰਕਟ ਹੈ ਅਤੇ ਦੂਜੇ ਪਾਸੇ ਖੇਤੀ ਨੂੰ ਬਚਾਉਣ ਲਈ ਨਵੀਂ ਤਕਨੀਕ ਅਪਣਾਉਣ ਵਾਸਤੇ ਵੱਡੇ ਪੂੰਜੀ ਨਿਵੇਸ਼ ਦੀ ਲੋੜ ਹੈ। ਇਸ ਲਈ ਕਿਸਾਨਾਂ ਵੱਲੋਂ ਸਰਕਾਰ ਤੋਂ ਤਕਨੀਕੀ ਮੱਦਦ, ਵਿੱਤੀ ਸਹਾਇਤਾ ਅਤੇ ਲੰਬੇ ਸਮੇਂ ਦੀ ਟਿਕਾਊ ਖੇਤੀ ਨੀਤੀ ਦੀ ਮੰਗ ਕੀਤੀ ਜਾ ਰਹੀ ਹੈ।ਰਿਵਰਲੈਂਡ ਪ੍ਰੋਟੈਕਟਿਡ ਕ੍ਰਾਪਿੰਗ ਐਕਸਪੋ ਨੇ ਕਿਸਾਨਾਂ ਸਾਹਮਣੇ ਨਵੀਆਂ ਸੰਭਾਵਨਾਵਾਂ ਜ਼ਰੂਰ ਖੋਲ੍ਹੀਆਂ ਹਨ, ਪਰ ਪਿਛਲੇ ਸਾਲਾਂ ਦੀ ਮਾਲੀ ਮਾਰ ਤੋਂ ਕਿਸਾਨਾਂ ਨੂੰ ਉਭਾਰਨ ਲਈ ਠੋਸ ਸਰਕਾਰੀ ਕਦਮਾਂ ਤੋਂ ਬਿਨਾਂ ਮਹਿੰਗੀ ਨਵੀਂ ਤਕਨੀਕ ਵਿੱਚ ਨਿਵੇਸ਼ ਕਰਨਾ ਬਹੁਤ ਸਾਰੇ ਅੰਗੂਰ ਉਤਪਾਦਕਾਂ ਲਈ ਵੱਡੀ ਚੁਣੌਤੀ ਬਣਿਆ ਰਹੇਗਾ। ਫ਼ੋਟੋ- Adilade Pic ਰਵਿੰਦਰ ਸਿੰਘ ਸਰਾਭਾ
ਪਿਛਲੀ ਖ਼ਬਰ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਦੇ ਆਵਤਾਰ ਦਿਹਾੜੇ ਨੂੰ ਸਮਰਪਿਤ ਸਾਲਾਨਾ ‘ਆਪਣੀ ਸਿਹਤ ਦਾ ਧਿਆਨ ਰੱਖੋ’ ਸਮਾਗਮ ਕਰਵਾਇ... ਅਗਲੀ ਖ਼ਬਰ 32 ਦਿਨਾਂ ਬਾਅਦ ਜਨਤਕ ਮੰਚ ’ਤੇ ਪਰਤੀ ਮੇਲਾਨੀਆ, ਕਿਹਾ- ‘ਸੁਣਿਆ ਤੁਸੀਂ ਮੈਨੂੰ ਯਾਦ ਕੀਤਾ’

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।