25-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-08-2026

ਕਿਆਂਪੋ ਵਿਖੇ ਗੁਰਮਤਿ ਪ੍ਰਚਾਰ ਕੈਂਪ ਲਗਾਇਆ — ਵੱਡੀ ਗਿਣਤੀ ’ਚ ਬੱਚਿਆਂ ਨੇ ‘ਗੁਰਮਤਿ ਸਿਖਲਾਈ’ ਹਾਸਿਲ ਕੀਤੀ

ਵੈਨਿਸ (ਇਟਲੀ), 24 ਅਗਸਤ (ਹਰਦੀਪ ਸਿੰਘ ਕੰਗ)-ਨਵੀਂ ਪੀੜੀ ਖਾਸ ਕਰਕੇ ਬੱਚਿਆਂ ਨੂੰ ਸਿੱਖ ਇਤਿਹਾਸ, ਸਿੱਖੀ ਵਿਰਸੇ ਅਤੇ ਸਿਖਇਜਮ ਨਾਲ ਜੋੜਨ ਦੇ ਮੰਤਵ ਦੇ ਨਾਲ ਇਟਲੀ ਦੇ ਗੁਰਦੁਆਰਾ ਗੁਰੂ ਰਾਮਦਾਸ ਨਿਵਾਸ ਕਿਆਂਪੋ ਵਿਖੇ 15 ਰੋਜ਼ਾ ‘ਗੁਰਮਤਿ ਪ੍ਰਚਾਰ ਕੈਂਪ ਲਗਾਇਆ ਗਿਆ। ਕੈਂਪ ਵਿਚ ਵੱਡੀ ਗਿਣਤੀ ਵਿਚ ਬੱਚਿਆਂ ਨੇ ਸ਼ਿਰਕਤ ਕੀਤੀ।

ਗੁਰਮਤਿ ਪ੍ਰਚਾਰ ਕੈਂਪ ’ਚ ਸ਼ਾਮਿਲ ਬੱਚੇ। 25-08-2026
ਵੈਨਿਸ (ਇਟਲੀ), 24 ਅਗਸਤ (ਹਰਦੀਪ ਸਿੰਘ ਕੰਗ)-ਨਵੀਂ ਪੀੜੀ ਖਾਸ ਕਰਕੇ ਬੱਚਿਆਂ ਨੂੰ ਸਿੱਖ ਇਤਿਹਾਸ, ਸਿੱਖੀ ਵਿਰਸੇ ਅਤੇ ਸਿਖਇਜਮ ਨਾਲ ਜੋੜਨ ਦੇ ਮੰਤਵ ਦੇ ਨਾਲ ਇਟਲੀ ਦੇ ਗੁਰਦੁਆਰਾ ਗੁਰੂ ਰਾਮਦਾਸ ਨਿਵਾਸ ਕਿਆਂਪੋ ਵਿਖੇ 15 ਰੋਜ਼ਾ ‘ਗੁਰਮਤਿ ਪ੍ਰਚਾਰ ਕੈਂਪ ਲਗਾਇਆ ਗਿਆ। ਕੈਂਪ ਵਿਚ ਵੱਡੀ ਗਿਣਤੀ ਵਿਚ ਬੱਚਿਆਂ ਨੇ ਸ਼ਿਰਕਤ ਕੀਤੀ। ਇਸ ਕੈਂਪ ਦੌਰਾਨ ਬੱਚਿਆਂ ਨੂੰ ਸਿੱਖ ਇਤਹਾਸ ਬਾਰੇ ਜਾਣਕਾਰੀ, ਗੁਰਬਾਣੀ ਸ਼ਬਦ ਉਚਾਰਨ, ਪੰਜਾਬੀ ਭਾਸ਼ਾ ਦੀ ਜਾਣਕਾਰੀ, ਹਰਮੋਨੀਅਮ ਤੇ ਤਬਲੇ ਨਾਲ ਕੀਰਤਨ ਕਰਨ ਦੀ ਸਿਖਲਾਈ ਅਤੇ ਦਸਤਾਰ ਸਜਾਉਣ ਦੀ ਜਾਂਚ ਸਿਖਾਈ ਗਈ। ਬੱਚਿਆਂ ਵਿਚ ਕੈਂਪ ਪ੍ਰਤੀ ਕਾਫੀ ਉਤਸ਼ਾਹ ਦਿਖਾਈ ਦਿੱਤਾ। ਸਮਾਪਤੀ ਤੇ ਪ੍ਰਬੰਧਕ ਕਮੇਟੀ ਕਿਆਂਪੋ ਦੁਆਰਾ ਬੱਚਿਆਂ ਨੂੰ ਵਿਸ਼ੇਸ਼ ਤੌਰ ’ਤੇ ਸਨਮਾਨਿਆ ਗਿਆ। ਮੁੱਖ ਪ੍ਰਬੰਧਕ ਭਾਈ ਗੁਰਦੇਵ ਸਿੰਘ ਭਦਾਸ ਨੇ ਮਾਪਿਆਂ ਤੇ ਬੱਚਿਆਂ ਦਾ ਧੰਨਵਾਦ ਕੀਤਾ ਜਿਨ੍ਹਾਂ ਕਿ ਕੈਂਪ ਵਿਚ 15 ਦਿਨ ਲਗਾਤਾਰ ਸ਼ਿਰਕਤ ਕੀਤੀ।
ਪਿਛਲੀ ਖ਼ਬਰ ਹੈਰਿਸ ਪਾਰਕ ਵਿਖੇ ਮਲਟੀਕਲਚਰਲ ਮੇਲਾ ਬਣਿਆ ਖਿੱਚ ਦਾ ਕੇਂਦਰ ਅਗਲੀ ਖ਼ਬਰ ਨਿਊ ਜਰਸੀ ਦੇ ਅਕਸ਼ਰਧਾਮ ਪਹੁੰਚੇ ਗੁਜਰਾਤ ਦੇ ਮੁੱਖ ਮੰਤਰੀ ਭੂਪੇਂਦਰ ਪਟੇਲ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।