ਸਵਿਟਜ਼ਰਲੈਂਡ ਤੋਂ ਘੁੰਮਣ ਆਏ ਜੋੜੇ ਦੀ ਕੈਂਪਰ ਵੈਨ ਚੋਰੀ
ਵੈਨਕੂਵਰ, 27 ਅਗਸਤ (ਮਲਕੀਤ ਸਿੰਘ)-ਬ੍ਰਿਟਿਸ਼ ਕੋਲੰਬੀਆ ਸੂਬੇ ਦੇ ਸੈਲਾਨੀ ਸ਼ਹਿਰ ਸਕੁਆਮਿਸ਼ ’ਚ ਸਵਿਟਜ਼ਰਲੈਂਡ ਤੋਂ ਆਏ ਇਕ ਸੈਲਾਨੀ ਜੋੜੇ ਨੂੰ ਉਸ ਵੇਲੇ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ, ਜਦੋਂ ਉਹ ਕਰਿਆਨਾ ਖਰੀਦਣ ਲਈ ਵਾਲਮਾਰਟ ਅੰਦਰ ਗਏ ਅਤੇ ਇਸ ਦੌਰਾਨ ਪਾਰਕਿੰਗ ਵਿੱਚ ਖੜ੍ਹੀ ਉਨ੍ਹਾਂ ਦੀ ਕੈਂਪਰ ਵੈਨ ਅਗਿਆਤ ਵਿਅਕਤੀਆਂ ਵੱਲੋਂ ਚੋਰੀ ਕਰ ਲਈ ਗਈ। ਪ੍ਰਾਪਤ ਵੇਰਵਿਆ ਮੁਤਾਬਕ ਸਵਿਸ ਜੋੜਾ ਆਪਣੀ ਕੈਂਪਰ ਵੈਨ ਵਾਲਮਾਰਟ ਦੀ ਪਾਰਕਿੰਗ ਵਿਚ ਖੜ੍ਹੀ ਕਰਕੇ ਕਰਿਆਨਾ ਲੈਣ ਗਿਆ ਸੀ।
ਅਜੀਤ ਡੈਸਕ
28-08-2026