29-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-08-2026

ਮਿਸ਼ਨ ਨੇੜੇ ਜਹਾਜ਼ ਹਾਦਸਾਗ੍ਰਸਤ, ਇਕ ਵਿਅਕਤੀ ਦੀ ਮੌਤ

ਵੈਨਕੂਵਰ, 28 ਅਗਸਤ (ਮਲਕੀਤ ਸਿੰਘ)-ਬ੍ਰਿਟਿਸ਼ ਕੋਲੰਬੀਆ ਦੀ ਪਹਾੜਾਂ ਚ ਸਥਿਤ ਮਿਸ਼ਨ ਸ਼ਹਿਰ ’ਚ ਵਾਪਰੇ ਇਕ ਜਹਾਜ਼ ਹਾਦਸੇ ਵਿਚ ਇਕ ਵਿਅਕਤੀ ਦੀ ਮੌਤ ਹੋ ਗਈ। ਬੀ.

ਅਜੀਤ ਡੈਸਕ 29-08-2026
ਵੈਨਕੂਵਰ, 28 ਅਗਸਤ (ਮਲਕੀਤ ਸਿੰਘ)-ਬ੍ਰਿਟਿਸ਼ ਕੋਲੰਬੀਆ ਦੀ ਪਹਾੜਾਂ ਚ ਸਥਿਤ ਮਿਸ਼ਨ ਸ਼ਹਿਰ ’ਚ ਵਾਪਰੇ ਇਕ ਜਹਾਜ਼ ਹਾਦਸੇ ਵਿਚ ਇਕ ਵਿਅਕਤੀ ਦੀ ਮੌਤ ਹੋ ਗਈ। ਬੀ.ਸੀ. ਕੋਰੋਨਰਜ਼ ਸਰਵਿਸ ਨੇ ਪੁਸ਼ਟੀ ਕੀਤੀ ਹੈ ਕਿ ਉਹ ਇਸ ਜਹਾਜ਼ ਹਾਦਸੇ ਨਾਲ ਸਬੰਧਤ ਇੱਕ ਵਿਅਕਤੀ ਦੀ ਮੌਤ ਦੀ ਜਾਂਚ ਕਰ ਰਹੀ ਹੈ। ਇਸ ਦੇ ਨਾਲ ਹੀ ਕੈਨੇਡਾ ਦੇ ਟਰਾਂਸਪੋਰਟੇਸ਼ਨ ਸੇਫਟੀ ਬੋਰਡ ਨੇ ਵੀ ਹਾਦਸੇ ਦੇ ਕਾਰਨਾਂ ਦਾ ਪਤਾ ਲਗਾਉਣ ਲਈ ਜਾਂਚ ਆਰੰਭ ਦਿੱਤੀ ਹੈ। ਫਿਲਹਾਲ ਹਾਦਸੇ ਦਾ ਸ਼ਿਕਾਰ ਹੋਏ ਜਹਾਜ਼ ਬਾਰੇ ਹੋਰ ਵੇਰਵੇ ਅਤੇ ਮ੍ਰਿਤਕ ਵਿਅਕਤੀ ਦੀ ਪਛਾਣ ਸਬੰਧੀ ਜਾਣਕਾਰੀ ਸਾਹਮਣੇ ਨਹੀਂ ਆਈ। ਜਾਂਚ ਏਜੰਸੀਆਂ ਵੱਲੋਂ ਇਹ ਪਤਾ ਲਗਾਇਆ ਜਾ ਰਿਹਾ ਹੈ ਕਿ ਜਹਾਜ਼ ਕਿਹੜੇ ਹਾਲਾਤ ਵਿੱਚ ਹਾਦਸਾਗ੍ਰਸਤ ਹੋਇਆ। ਹਾਦਸੇ ਸਬੰਧੀ ਹੋਰ ਜਾਣਕਾਰੀ ਜਾਂਚ ਅੱਗੇ ਵਧਣ ਮਗਰੋਂ ਸਾਹਮਣੇ ਆਉਣ ਦੀ ਸੰਭਾਵਨਾ ਹੈ।
ਪਿਛਲੀ ਖ਼ਬਰ ਸਰੀ ਸਿਟੀ ਵੱਲੋਂ ਤਿੰਨ ਨਵੇਂ ਪਾਰਕਾਂ ਲਈ 7.9 ਮਿਲੀਅਨ ਡਾਲਰ ਦੀ ਰਾਸ਼ੀ ਜਾਰੀ ਅਗਲੀ ਖ਼ਬਰ ਵੈਨਕੂਵਰ ਆਈਲੈਂਡ ’ਚ 2 ਵੱਖ-ਵੱਖ ਸੜਕ ਹਾਦਸਿਆਂ ’ਚ 3 ਮੌਤਾਂ - ਨਸ਼ੇ ਦੀ ਹਾਲਤ ‘ਚ 16 ਸਾਲਾ ਚਾਲਕ ਗ੍ਰਿਫ਼ਤਾਰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।