11-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-09-2026

ਜਰਮਨੀ ਦੀ ਯੂਰਪੀਅਨ ਯੂਨੀਅਨ ਮੈਂਬਰਸ਼ਿਪ ’ਤੇ ਚਾਂਸਲਰ ਮਰਜ਼ ਦਾ ਸਖ਼ਤ ਰੁਖ

ਬਰਲਿਨ, 10 ਸਤੰਬਰ (ਲਖਵਿੰਦਰ ਸਿੰਘ ਜਰਮਨੀ)-ਜਰਮਨੀ ਦੇ ਚਾਂਸਲਰ ਫ੍ਰੀਡਰਿਖ ਮਰਜ਼ ਨੇ ਯੂਰਪੀਅਨ ਯੂਨੀਅਨ ਵਿਚ ਜਰਮਨੀ ਦੀ ਮੈਂਬਰਸ਼ਿਪ ਨੂੰ ਲੈ ਕੇ ਆਪਣਾ ਸਖ਼ਤ ਰੁਖ ਪ੍ਰਗਟ ਕੀਤਾ ਹੈ। ਉਨ੍ਹਾਂ ਕਿਹਾ ਕਿ ਜਿਹੜਾ ਵੀ ਵਿਅਕਤੀ ਜਰਮਨੀ ਦੀ ਯੂਰਪੀ ਸੰਘ ਵਿਚ ਮੈਂਬਰਸ਼ਿਪ ’ਤੇ ਸਵਾਲ ਖੜ੍ਹੇ ਕਰਦਾ ਹੈ ਜਾਂ ਦੇਸ਼ ਨੂੰ ਯੂਰਪੀ ਸੰਘ, ਯੂਰੋ ਅਤੇ ਸ਼ੈਂਗਨ ਖੇਤਰ ਤੋਂ ਬਾਹਰ ਕੱਢਣ ਦੀ ਗੱਲ ਕਰਦਾ ਹੈ, ਉਹ ਦੇਸ਼ ਦੀ ਖੁਸ਼ਹਾਲੀ ਦੇ ਇੱਕ ਵੱਡੇ ਹਿੱਸੇ ਨੂੰ ਖ਼ਤਰੇ ਵਿੱਚ ਪਾ ਰਿਹਾ ਹੈ।

ਸਨਿਚਰਵਾਰ, 1 ਅਗਸਤ, 2026 11-09-2026
ਬਰਲਿਨ, 10 ਸਤੰਬਰ (ਲਖਵਿੰਦਰ ਸਿੰਘ ਜਰਮਨੀ)-ਜਰਮਨੀ ਦੇ ਚਾਂਸਲਰ ਫ੍ਰੀਡਰਿਖ ਮਰਜ਼ ਨੇ ਯੂਰਪੀਅਨ ਯੂਨੀਅਨ ਵਿਚ ਜਰਮਨੀ ਦੀ ਮੈਂਬਰਸ਼ਿਪ ਨੂੰ ਲੈ ਕੇ ਆਪਣਾ ਸਖ਼ਤ ਰੁਖ ਪ੍ਰਗਟ ਕੀਤਾ ਹੈ। ਉਨ੍ਹਾਂ ਕਿਹਾ ਕਿ ਜਿਹੜਾ ਵੀ ਵਿਅਕਤੀ ਜਰਮਨੀ ਦੀ ਯੂਰਪੀ ਸੰਘ ਵਿਚ ਮੈਂਬਰਸ਼ਿਪ ’ਤੇ ਸਵਾਲ ਖੜ੍ਹੇ ਕਰਦਾ ਹੈ ਜਾਂ ਦੇਸ਼ ਨੂੰ ਯੂਰਪੀ ਸੰਘ, ਯੂਰੋ ਅਤੇ ਸ਼ੈਂਗਨ ਖੇਤਰ ਤੋਂ ਬਾਹਰ ਕੱਢਣ ਦੀ ਗੱਲ ਕਰਦਾ ਹੈ, ਉਹ ਦੇਸ਼ ਦੀ ਖੁਸ਼ਹਾਲੀ ਦੇ ਇੱਕ ਵੱਡੇ ਹਿੱਸੇ ਨੂੰ ਖ਼ਤਰੇ ਵਿੱਚ ਪਾ ਰਿਹਾ ਹੈ। ਮਰਜ਼ ਨੇ ਕਿਹਾ ਕਿ ਉਹ ਯੂਰਪੀ ਸੰਘ ਨੂੰ ਹੋਰ ਮਜ਼ਬੂਤ ਅਤੇ ਵਿਕਸਤ ਕਰਨ ਲਈ ਹਰ ਸੰਭਵ ਕੋਸ਼ਿਸ਼ ਕਰਨਗੇ। ਉਨ੍ਹਾਂ ਦੇ ਇਸ ਬਿਆਨ ਨੂੰ ਜਰਮਨੀ ਦੀ ਯੂਰਪੀ ਏਕਤਾ ਪ੍ਰਤੀ ਵਚਨਬੱਧਤਾ ਅਤੇ ਯੂਰਪੀਅਨ ਯੂਨੀਅਨ ਨਾਲ ਦੇਸ਼ ਦੇ ਆਰਥਿਕ ਤੇ ਰਾਜਨੀਤਿਕ ਸਬੰਧਾਂ ਨੂੰ ਮਹੱਤਵ ਦੇਣ ਵਾਲੇ ਰੁਖ ਵਜੋਂ ਦੇਖਿਆ ਜਾ ਰਿਹਾ ਹੈ। ਚਾਂਸਲਰ ਮਰਜ਼ ਦੇ ਬਿਆਨ ਨਾਲ ਜਰਮਨੀ ਵਿਚ ਯੂਰਪੀ ਸੰਘ ਦੀ ਮੈਂਬਰਸ਼ਿਪ, ਯੂਰੋ ਮੁਦਰਾ ਅਤੇ ਸ਼ੈਂਗਨ ਖੇਤਰ ਨਾਲ ਜੁੜੇ ਮੁੱਦਿਆਂ ’ਤੇ ਚੱਲ ਰਹੀ ਸਿਆਸੀ ਬਹਿਸ ਮੁੜ ਚਰਚਾ ਵਿਚ ਆ ਗਈ ਹੈ।
ਪਿਛਲੀ ਖ਼ਬਰ ਹੈਲੋਵੀਨ ਤਿਉਹਾਰ ਦੇ ਮੱਦੇਨਜ਼ਰ ਹਲਵਿਆਂ ਦੇ ਖੇਤਾਂ ’ ਚ ਸੈਲਾਨੀਆਂ ਦੀਆਂ ਰੌਣਕਾਂ ਵਧਣ ਲੱਗੀਆਂ ਅਗਲੀ ਖ਼ਬਰ ਭਾਰਤ ਵਿਚ ਗੂਗਲ ’ਤੇ ‘ਮਾਚਾ’ ‘ਸਰਚ’ ਵਿਚ 1300 ਫ਼ੀਸਦੀ ਦਾ ਵਾਧਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।