12-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-09-2026

ਸੂਬਾ ਕਾਂਗਰਸ ਵਿਚ ਪੂਰੀ ਏਕਤਾ ਤੇ ਇੱਕਜੁਟਤਾ ਹੈ - ਸਤਵੀਰ ਸਿੰਘ ਪੱਲੀ ਝਿੱਕੀ

ਸਾਨ ਫਰਾਂਸਿਸਕੋ, 11 ਸਤੰਬਰ (ਐਸ. ਅਸ਼ੋਕ ਭੌਰਾ)-ਕਾਂਗਰਸ ਦੇ ਟਕਸਾਲੀ ਨੇਤਾ ਅਤੇ ਸਾਬਕਾ ਚੇਅਰਮੈਨ ਜ਼ਿਲ੍ਹਾ ਯੋਜਨਾ ਬੋਰਡ ਸ਼ਹੀਦ ਭਗਤ ਸਿੰਘ ਨਗਰ ਸਤਵੀਰ ਸਿੰਘ ਪੱਲੀ ਝਿੱਕੀ ਆਪਣੀ ਸੰਖੇਪ ਤੇ ਨਿੱਜੀ ਅਮਰੀਕਾ ਫੇਰੀ ਦੌਰਾਨ ਨਿਊਯਾਰਕ ਤੋਂ ਇਥੇ ਸਨੋਲ (ਕੈਲੀਫੋਰਨੀਆਂ) ਪੁੱਜੇ, ਜਿਥੇ ਪੰਜਾਬੀ ਭਾਈਚਾਰੇ ਵਲੋਂ ਉਨ੍ਹਾਂ ਦਾ ਨਿੱਘਾ ਸਵਾਗਤ ਕੀਤਾ ਗਿਆ।

ਅਜੀਤ ਡੈਸਕ 12-09-2026
ਸਾਨ ਫਰਾਂਸਿਸਕੋ, 11 ਸਤੰਬਰ (ਐਸ. ਅਸ਼ੋਕ ਭੌਰਾ)-ਕਾਂਗਰਸ ਦੇ ਟਕਸਾਲੀ ਨੇਤਾ ਅਤੇ ਸਾਬਕਾ ਚੇਅਰਮੈਨ ਜ਼ਿਲ੍ਹਾ ਯੋਜਨਾ ਬੋਰਡ ਸ਼ਹੀਦ ਭਗਤ ਸਿੰਘ ਨਗਰ ਸਤਵੀਰ ਸਿੰਘ ਪੱਲੀ ਝਿੱਕੀ ਆਪਣੀ ਸੰਖੇਪ ਤੇ ਨਿੱਜੀ ਅਮਰੀਕਾ ਫੇਰੀ ਦੌਰਾਨ ਨਿਊਯਾਰਕ ਤੋਂ ਇਥੇ ਸਨੋਲ (ਕੈਲੀਫੋਰਨੀਆਂ) ਪੁੱਜੇ, ਜਿਥੇ ਪੰਜਾਬੀ ਭਾਈਚਾਰੇ ਵਲੋਂ ਉਨ੍ਹਾਂ ਦਾ ਨਿੱਘਾ ਸਵਾਗਤ ਕੀਤਾ ਗਿਆ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਪੱਲੀ ਝਿੱਕੀ ਨੇ ਕਿਹਾ ਕਿ ਪੰਜਾਬ ਦੇ ਲੋਕ ਜਿਸ ਤਰ੍ਹਾਂ ਦੀਆਂ ਆਸਾਂ ਨਾਲ ਆਮ ਆਦਮੀ ਪਾਰਟੀ ਦੀ ਸਰਕਾਰ ਬਣਾਉਣ ਵਿਚ ਸੁਹਿਰਦ ਹੋਏ ਸਨ, ਉਨ੍ਹਾਂ ਦੀਅਾਂ ਆਸਾਂ ਨੂੰ ਬੂਰ ਨਹੀਂ ਪਿਆ। ਇਸੇ ਕਰਕੇ ਪੰਜਾਬ ਵਿਚ ਕਾਂਗਰਸ ਪਾਰਟੀ ਦੀ ਸਰਕਾਰ ਆਉਣ ਦੀ ਸੰਭਾਵਨਾ ਬਣੀ ਹੈ, ਕਿਉਂਕਿ ਸਚਿਨ ਪਾਇਲਟ ਦੇ ਹੱਥ ਕਾਂਗਰਸ ਹਾਈਕਮਾਨ ਵਲੋਂ ਵਾਗਡੋਰ ਦੇਣ ਨਾਲ ਸੂਬਾ ਕਾਂਗਰਸ ਵਿਚ ਏਕਤਾ ਹੋਣ ਅਤੇ ਛੋਟੀਆਂ-ਮੋਟੀਆਂ ਨਾਰਾਜਗੀਆਂ ਖਤਮ ਹੋ ਜਾਣਗੀਆਂ।ਉਨ੍ਹਾਂ ਕਿਹਾ ਕਿ ਕਾਂਗਰਸ ਹੀ ਅਜਿਹੀ ਪਾਰਟੀ ਹੈ, ਜੋ ਪੰਜਾਬ ਦੇ ਸਮੂਹਿਕ ਵਿਕਾਸ ਵਿਚ ਵੱਡਾ ਯੋਗਦਾਨ ਪਾ ਸਕਦੀ ਹੈ ਅਤੇ ਪਾਉਂਦੀ ਆਈ ਹੈ। ਉਨ੍ਹਾਂ ਦਾ ਸਵਾਗਤ ਕਰਨ ਵਾਲਿਆਂ ਵਿਚ ਰਣਵੀਰ ਸਿੰਘ ਰਾਣਾ ਅਟਵਾਲ, ਮਨਜੀਤ ਸਿੰਘ ਦੂਲੇ, ਗੁਰਪ੍ਰਤਾਪ ਸਿੰਘ ਬਸਰਾਏ, ਹਰਮਿੰਦਰ ਸਿੰਘ ਹੁੰਦਲ ਸੋਢੀ, ਬਲਜੀਤ ਸੰਧੂ, ਕਮਲਜੀਤ ਸਿੰਘ ਮਾਨ, ਹਰਦੁਮਣ ਸਿੰਘ ਬਿੱਲਾ ਸੰਘੇੜਾ, ਸਤਵੰਤ ਸਿੰਘ ਸਤ ,ਪਵਨ ਪਰਹਾਰ, ਸੁਰਿੰਦਰ ਪਾਲ ਸਿੰਘ ਤੰਬੜ ,ਗੁਰ ਬਸੰਤ ਸਿੰਘ ਸੰਧੂ ਅਤੇ ਗੁਰਮੀਤ ਗਰੇਵਾਲ ਸ਼ਾਮਿਲ ਸਨ।
ਪਿਛਲੀ ਖ਼ਬਰ ਚਾਕੂ ਲੈ ਕੇ ਪਿੱਛੇ ਦੌੜਨ ਵਾਲੇ ਵਿਅਕਤੀ ਦੀ ਵੀਡੀਓ ਵਾਇਰਲ ਅਗਲੀ ਖ਼ਬਰ ਟੋਰਾਂਟੋ ਇੰਟਰਨੈਸ਼ਨਲ ਫਿ਼ਲਮ ਫੈਸਟੀਵਲ ਸ਼ੁਰੂ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।