12-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-09-2026

ਇੰਡੀਅਨ ਵਰਕਰਜ਼ ਐਸੋਸੀਏਸ਼ਨ ਸਾਊਥਾਲ ਦੀ 70 ਵੀਂ ਵਰ੍ਹੇਗੰਢ ਮਨਾਈ

ਲੰਡਨ, 11 ਸਤੰਬਰ (ਮਨਪ੍ਰੀਤ ਸਿੰਘ ਬੱਧਨੀ ਕਲਾਂ)-ਭਾਰਤੀ ਲੋਕਾਂ ਦੇ ਹੱਕਾਂ ਲਈ ਆਵਾਜ਼ ਬੁਲੰਦ ਕਰਨ ਵਾਲੀ ਅਤੇ ਉਨ੍ਹਾਂ ਦੇ ਹੱਕਾਂ ਲਈ ਲੜ੍ਹਦੀ ਆ ਰਹੀ ਇੰਡੀਅਨ ਵਰਕਰਜ਼ ਐਸੋਸੀਏਸ਼ਨ ਸਾਊਥਾਲ ਦੀ 70ਵੀਂ ਵਰ੍ਹੇਗੰਢ ਮੌਕੇ ਭਾਰਤੀ ਭਾਈਚਾਰੇ ਨੇ ਵੱਡੀ ਗਿਣਤੀ ਵਿਚ ਇਕੱਤਰ ਹੋ ਕੇ ਆਪਣੀਆਂ ਖੁਸ਼ੀਆਂ ਅਤੇ ਅਨੁਭਵ ਸਾਂਝੇ ਕੀਤੇ। ਆਈ.

ਅਜੀਤ ਡੈਸਕ 12-09-2026
ਲੰਡਨ, 11 ਸਤੰਬਰ (ਮਨਪ੍ਰੀਤ ਸਿੰਘ ਬੱਧਨੀ ਕਲਾਂ)-ਭਾਰਤੀ ਲੋਕਾਂ ਦੇ ਹੱਕਾਂ ਲਈ ਆਵਾਜ਼ ਬੁਲੰਦ ਕਰਨ ਵਾਲੀ ਅਤੇ ਉਨ੍ਹਾਂ ਦੇ ਹੱਕਾਂ ਲਈ ਲੜ੍ਹਦੀ ਆ ਰਹੀ ਇੰਡੀਅਨ ਵਰਕਰਜ਼ ਐਸੋਸੀਏਸ਼ਨ ਸਾਊਥਾਲ ਦੀ 70ਵੀਂ ਵਰ੍ਹੇਗੰਢ ਮੌਕੇ ਭਾਰਤੀ ਭਾਈਚਾਰੇ ਨੇ ਵੱਡੀ ਗਿਣਤੀ ਵਿਚ ਇਕੱਤਰ ਹੋ ਕੇ ਆਪਣੀਆਂ ਖੁਸ਼ੀਆਂ ਅਤੇ ਅਨੁਭਵ ਸਾਂਝੇ ਕੀਤੇ। ਆਈ.ਡਬਲਿਊ.ਏ. ਸਾਊਥਾਲ ਦੇ ਪ੍ਰਧਾਨ ਅਤੇ ਸਾਬਕਾ ਸੰਸਦ ਮੈਂਬਰ ਵਰਿੰਦਰ ਸ਼ਰਮਾ ਨੇ ਕਿਹਾ ਕਿ ਸਾਊਥਾਲ ਵਿਚ ਭਾਰਤ ਦੇ ਹਰ ਕੋਨੇ ਤੋਂ ਆਏ ਲੋਕਾਂ ਦਾ ਬਸੇਰਾ ਹੈ ਅਤੇ ਉਨ੍ਹਾਂ ਸਾਰੇ ਲੋਕਾਂ ਦੇ ਹੱਕਾਂ ਲਈ ਧਰਮ ਨਿਰਪੱਖਤਾ, ਖਿੱਤੇ ਜਾਂ ਰੰਗ ਨਸਲ ਦੇ ਭੇਦ ਭਾਵ ਤੋਂ ਬਿਨ੍ਹਾ ਇਹ ਸੰਸਥਾ ਉਨ੍ਹਾਂ ਦੀ ਹਰ ਮੁਸ਼ਕਿਲ ਦੇ ਹੱਲ ਲਈ ਯੋਗਦਾਨ ਪਾਉਂਦੀ ਆ ਰਹੀ ਹੈ। ਉਨ੍ਹਾਂ ਕਿਹਾ ਕਿ ਸਾਡੇ ਲੋਕਾਂ ਨੇ ਨਸਲੀ ਵਿਤਕਰਿਆਂ ਦਾ ਸਾਹਮਣਾ ਕੀਤਾ ਪਰ ਇਸ ਸੰਸਥਾ ਨੇ ਕਦੇ ਵੀ ਸਰਕਾਰਾਂ ਤੋਂ ਪੈਸਾ ਨਹੀਂ ਲਿਆ ਅਤੇ ਨਾ ਹੀ ਸਰਕਾਰਾਂ ਦੀ ਬੋਲੀ ਬੋਲੀ, ਇਹ ਲੋਕਾਂ ਦੀ ਸੰਸਥਾ ਹੈ ਅਤੇ ਲੋਕ ਹਿੱਤਾਂ ਲਈ ਕੰਮ ਕਰਦੀ ਹੈ। ਇਸ ਮੌਕੇ ਸਾਬਕਾ ਰਾਜ ਵਿਦੇਸ਼ ਮੰਤਰੀ ਸੀਮਾ ਮਲਹੋਤਰਾ, ਲਾਰਡ ਰੰਮੀ ਰੇਂਜ਼ਰ, ਸੰਸਦ ਮੈਂਬਰ ਜੌਹਨ ਮੈਕਡਾਨਲ, ਸੰਸਦ ਰੂਥ ਕੈਡਬਰੀ, ਸੰਸਦ ਮੈਂਬਰ ਡ੍ਰੀਅਡਰੇ ਕੌਸਟੀਗਨ, ਲਾਰਡ ਉਦੇ ਕੁਮਾਰ ਨਾਗਾਰਾਜੂ, ਹੰਸਲੋ ਮੇਅਰ ਰਣਜੀਤ ਸਿੰਘ ਗਿੱਲ, ਹਲਿੰਗਡਨ ਮੇਅਰ ਰੀਟਾ ਚਮਦਾਲ, ਸਾਬਕਾ ਮੇਅਰ ਰਣਜੀਤ ਧੀਰ, ਕ੍ਰਿਸ਼ਨਾ ਸ਼ਾਰਧਾ, ਸਚਿਨ ਗੁਪਤਾ, ਰਾਏਬਿੰਦਰ ਸਿੰਘ, ਐਡਵੋਕੇਟ ਹਰੀ ਸਿੰਘ, ਸਾਬਕਾ ਮੇਅਰ ਰਘਵਿੰਦਰ ਸਿੰਘ ਸਿੱਧੂ, ਮਹਿੰਦਰ ਕੌਰ ਮਿੱਡਾ, ਪੀਟਰ ਮੇਸਨ, ਸ਼ੰਤਨੂੰ ਰਾਜਵਤ, ਜਸਬੀਰ ਕੌਰ ਅਨੰਦ, ਕੌਂਸਲਰ ਰਾਜੂ ਸੰਸਾਰਪੁਰੀ, ਪ੍ਰੀਤਮ ਸਿੰਘ ਬਰਾੜ, ਮਹਿੰਦਰ ਸਿੰਘ ਧਾਲੀਵਾਲ, ਗੁਰਨਾਮ ਸਿੰਘ ਗਰੇਵਾਲ, ਤਲਵਿੰਦਰ ਸਿੰਘ ਢਿਲੋਂ, ਤਜਿੰਦਰ ਸਿੰਧਰਾ, ਨਛੱਤਰ ਕਲਸੀ, ਗੁਰਮਿੰਦਰ ਕੌਰ ਰੰਧਾਵਾ, ਬਲਵਿੰਦਰ ਸਿੰਘ ਗਿੱਲ ਆਦਿ ਸਮੇਤ ਵੱਡੀ ਗਿਣਤੀ ’ਚ ਭਾਰਤੀ ਹਾਜ਼ਰ ਸਨ।
ਪਿਛਲੀ ਖ਼ਬਰ ਗ੍ਰਿਜ਼ਲੀ ਰਿੱਛ ‘ ਗ੍ਰਾਈਂਡਰ ’ ਦੀ ਯਾਦ ਵਿਚ ਅੱਜ ਹੋਵੇਗਾ ਵਿਸ਼ੇਸ਼ ਸਮਾਗਮ ਅਗਲੀ ਖ਼ਬਰ ਸਿਟੀ ਸੈਂਟਰ ਐਰੀਨਾ ਦੀ ਉਸਾਰੀ ਦਾ ਕੰਮ ਸ਼ੁਰੂ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।