14-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 14-09-2026

ਸਿੱਖ ਫੈਡਰੇਸ਼ਨ ਯੂ.ਕੇ. ਦੀ ਸਾਲਾਨਾ ਕਨਵੈਨਸ਼ਨ ’ਚ ਸੰਗਤਾਂ ਦਾ ਹੜ੍ਹ ਸਿੱਖ ਫੈਡਰੇਸ਼ਨ ਆਪਣੇ ਹੱਕਾਂ ਲਈ ਸੰਘਰਸ਼ ਜਾਰੀ ਰੱਖੇਗੀ-ਭਾਈ ਗਿੱਲ

ਲੰਡਨ, 13 ਸਤੰਬਰ (ਮਨਪ੍ਰੀਤ ਸਿੰਘ ਬੱਧਨੀ ਕਲਾਂ)-ਸਿੱਖ ਫੈਡਰੇਸ਼ਨ ਯੂ. ਕੇ.

ਅਜੀਤ ਡੈਸਕ 14-09-2026
ਲੰਡਨ, 13 ਸਤੰਬਰ (ਮਨਪ੍ਰੀਤ ਸਿੰਘ ਬੱਧਨੀ ਕਲਾਂ)-ਸਿੱਖ ਫੈਡਰੇਸ਼ਨ ਯੂ.ਕੇ. ਦੀ ਸਾਲਾਨਾ ਕਨਵੈਨਸ਼ਨ ਗੁਰੂ ਨਾਨਕ ਗੁਰਦੁਆਰਾ, ਸੈਜ਼ਲੀ ਸਟਰੀਟ, ਵੁਲਵਰਹੈਂਪਟਨ ਵਿਖੇ ਹੋਈ, ਜਿਸ ਵਿਚ ਦੇਸ਼ ਭਰ ਤੋਂ ਹਜ਼ਾਰਾਂ ਸਿੱਖ ਸੰਗਤਾਂ ਸ਼ਾਮਿਲ ਹੋਈਆਂ। ਬੁਲਾਰਿਆਂ ਨੇ ਸਿੱਖ ਫੈਡਰੇਸ਼ਨ (ਯੂ.ਕੇ.) ਦੀਆਂ ਬੀਤੇ ਵਰ੍ਹੇ ਦੀਆਂ ਸਰਗਰਮੀਆਂ ਅਤੇ ਕੀਤੇ ਕੰਮਾਂ ਬਾਰੇ ਜਾਣਕਾਰੀ ਦਿੰਦਿਆਂ ਕਿਹਾ ਕਿ ਐਂਡੀ ਬਰਨਹਮ ਦੀ ਅਗਵਾਈ ਵਾਲੀ ਸਰਕਾਰ ਨੇ ਜੇਕਰ ਸਿੱਖ ਭਾਈਚਾਰੇ ਦੇ ਅਹਿਮ ਮਸਲਿਆਂ ਅਤੇ ਲੇਬਰ ਵਲੋਂ ਵਿਰੋਧੀ ਧਿਰ ਵਿਚ ਰਹਿੰਦਿਆਂ ਕੀਤੇ ਵਾਅਦਿਆਂ ਉਤੇ ਠੋਸ ਕਾਰਵਾਈ ਨਾ ਕੀਤੀ ਤਾਂ ਪਾਰਟੀ ਨੂੰ ਅਗਲੀਆਂ ਆਮ ਚੋਣਾਂ ਵਿਚ ਭਾਰੀ ਸਿਆਸੀ ਕੀਮਤ ਚੁਕਾਉਣੀ ਪੈ ਸਕਦੀ ਹੈ।1984 ਤੋਂ ਪਹਿਲਾਂ ਦੇ ਘਟਨਾਕ੍ਰਮ ਅਤੇ ਸ੍ਰੀ ਦਰਬਾਰ ਸਾਹਿਬ ’ਤੇ ਹਮਲੇ ਵਿਚ ਬਰਤਾਨਵੀ ਸਰਕਾਰ ਦੀ ਭੂਮਿਕਾਵਾਂ ਦੀ ਨਿਰਪੱਖ ਜਾਂਚ, ਜੱਗੀ ਜੌਹਲ ਦੀ ਰਿਹਾਈ ਤੋਂ ਲੈ ਕੇ ਵਿਦੇਸ਼ਾਂ ਵਿਚ ਸਿੱਖ ਕਾਰਕੁਨਾਂ ਨੂੰ ਨਿਸ਼ਾਨਾ ਬਣਾਉਣ ਤੱਕ ਦੇ ਮਾਮਲੇ ਉਠਾਏ ਗਏ। ਉਨ੍ਹਾਂ ਕਿਹਾ ਕਿ ਭਾਰਤ ਸਰਕਾਰ ਦੀ ਦਖਲਅੰਦਾਜ਼ੀ ਅੱਜ ਸ਼ਪਸ਼ਟ ਹੋ ਰਹੀ ਹੈ। ਫੈਡਰੇਸ਼ਨ ਨੇ ਸਿੱਖ ਵਿਰੋਧੀ ਨਫ਼ਰਤੀ ਅਪਰਾਧਾਂ ਦੀ ਸਹੀ ਪਛਾਣ ਅਤੇ ਰਿਕਾਰਡਿੰਗ, ਸਿੱਖਾਂ ਦੀ ਢੁੱਕਵੀਂ ਨਸਲੀ ਪਛਾਣ, ਸਿੱਖ ਪਛਾਣ ਦੇ ਆਧਾਰ ’ਤੇ ਵਿਤਕਰੇ ਨੂੰ ਰੋਕਣ, ਓਲਡਬਰੀ ਵਿਚ ਨੌਜਵਾਨ ਸਿੱਖ ਔਰਤ ਨਾਲ ਹੋਏ ਨਸਲੀ ਤੌਰ ’ਤੇ ਪ੍ਰੇਰਿਤ ਜਬਰ ਜਨਾਹ ਦੇ ਮਾਮਲੇ ਵਿਚ ਨਿਆਂ ਵਿਚ ਹੋ ਰਹੀ ਦੇਰੀ, ਹੈਨਰੀ ਨੋਵਾਕ ਮਾਮਲੇ ਵਿਚ ਸਿੱਖਾਂ ਨੂੰ ਨਿਸ਼ਾਨਾ ਬਣਾਉਣਾ ਅਤੇ ਕ੍ਰਿਪਾਨ ’ਤੇ ਪਾਬੰਦੀ ਲਗਾਉਣ ਲਈ ਪ੍ਰਚਾਰ ਕੀਤਾ ਗਿਆ ਪਰ ਸਿੱਖ ਫੈਡਰੇਸ਼ਨ ਨੇ ਡੱਟ ਕੇ ਸਿੱਖ ਹੱਕਾਂ ਦੀ ਰਾਖੀ ਲਈ ਆਵਾਜ਼ ਬੁਲੰਦ ਕੀਤੀ। ਭਾਈ ਅਮਰੀਕ ਸਿੰਘ ਗਿੱਲ ਨੇ ਆਰ.ਐਸ.ਐਸ. ਮੁਖੀ ਦੀ ਲੰਡਨ ਫੇਰੀ ਵਿਚ ਕੀਤੀ ਅਵੱਗਿਆ ਦੀ ਸ਼ਪਸ਼ਟ ਨਿੰਦਾ ਕੀਤੀ। ਉਨ੍ਹਾਂ ਕਿਹਾ ਕਿ ਸਿੱਖਾਂ ਦੀ ਆਜ਼ਾਦੀ ਦੇ ਸੰਘਰਸ਼ ਦੇ ਨਾਲ-ਨਾਲ ਸਿੱਖਾਂ ਵਿਰੁੱਧ ਨਫ਼ਰਤੀ ਅਪਰਾਧਾਂ ਦੀ ਰੋਕਥਾਮ ਲਈ ਸਰਕਾਰਾਂ ਵਿਰੁੱਧ ਸੰਘਰਸ਼ ਜਾਰੀ ਰੱਖੇਗੀ। 1978 ਤੋਂ ਹੁਣ ਤੱਕ ਦੇ ਸੰਘਰਸ਼ ਸੰਬੰਧੀ ਇਕ ਪ੍ਰਦਰਸ਼ਨੀ ਵੀ ਲਗਾਈ ਗਈ। ਸਿੱਖ ਕਨਵੈਨਸ਼ਨ ਨੂੰ ਭਾਈ ਅਮਰੀਕ ਸਿੰਘ ਗਿੱਲ, ਭਾਈ ਦਬਿੰਦਰਜੀਤ ਸਿੰਘ, ਭਾਈ ਕੁਲਦੀਪ ਸਿੰਘ ਚਹੇੜੂ, ਭਾਈ ਜਤਿੰਦਰ ਸਿੰਘ, ਭਾਈ ਕੁਲਦੀਪ ਸਿੰਘ ਦਿਓਲ, ਭਾਈ ਨਰਿੰਦਰਜੀਤ ਸਿੰਘ, ਭਾਈ ਗੁਰਮੀਤ ਸਿੰਘ ਖਨਿਆਣ, ਭਾਈ ਹਰਦੀਸ਼ ਸਿੰਘ, ਸੁਖਵਿੰਦਰ ਸਿੰਘ, ਜੱਸ ਸਿੰਘ, ਮਨਿੰਦਰ ਸਿੰਘ, ਜਰਨੈਲ ਸਿੰਘ, ਬਲਬੀਰ ਕੌਰ, ਤਰਸੇਮ ਸਿੰਘ, ਗੁਰਜੀਤ ਸਿੰਘ, ਕੁਲਵੰਤ ਸਿੰਘ ਮੁਠੱਡਾ ਆਦਿ ਨੇ ਵੀ ਸੰਬੋਧਨ ਕੀਤਾ।
ਪਿਛਲੀ ਖ਼ਬਰ ਟਰੰਪ ਨੇ ਅਮਰੀਕਾ ਦੇ ਅਕਸ ਨੂੰ ਗੰਭੀਰ ਨੁਕਸਾਨ ਪਹੁੰਚਾਇਆ - ਜਯਾਪਾਲ ਅਗਲੀ ਖ਼ਬਰ ਗਲਾਸਗੋ ਗ੍ਰੀਨ ਪਾਰਕ ਵਿਚ ਪਰਵਾਸ ਵਿਰੋਧੀ ਤੇ ਵਿਰੋਧੀ ਧਿਰਾਂ ਦੇ ਪ੍ਰਦਰਸ਼ਨ, ਸੈਂਕੜੇ ਲੋਕ ਹੋਏ ਇਕੱਠੇ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।