14-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 14-09-2026

ਅਮਰੀਕਨ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਗ੍ਰਹਿ ਸੁਰੱਖਿਆ ਵਿਭਾਗ ਵਲੋਂ ਪ੍ਰਕਾਸ਼ਿਤ ਪੋਸਟਰ ’ ਤੇ ਜਿਤਾਇਆ ਸਖ਼ਤ ਇਤਰਾਜ

ਸਾਨ ਫਰਾਂਸਿਸਕੋ, 13 ਸਤੰਬਰ (ਐਸ. ਅਸ਼ੋਕ ਭੌਰਾ)-ਅਮਰੀਕਨ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਕਾਰਜਕਾਰੀ ਪ੍ਰਧਾਨ ਗੁਰਦੇਵ ਸਿੰਘ, ਕੋਆਰਡੀਨੇਟਰ ਹਿੰਮਤ ਸਿੰਘ ਤੇ ਡਾ.

ਅਜੀਤ ਡੈਸਕ 14-09-2026
ਸਾਨ ਫਰਾਂਸਿਸਕੋ, 13 ਸਤੰਬਰ (ਐਸ. ਅਸ਼ੋਕ ਭੌਰਾ)-ਅਮਰੀਕਨ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਕਾਰਜਕਾਰੀ ਪ੍ਰਧਾਨ ਗੁਰਦੇਵ ਸਿੰਘ, ਕੋਆਰਡੀਨੇਟਰ ਹਿੰਮਤ ਸਿੰਘ ਤੇ ਡਾ. ਪ੍ਰਿਤਪਾਲ ਸਿੰਘ ਨੇ ਸਹਿ-ਚੇਅਰਪਰਸਨ, ਅਮੈਰੀਕਨ ਸਿੱਖ ਕਾਂਗਰੇਸ਼ਨਲ ਕਾਕਸ ਯੂ.ਐਸ. ਹਾਊਸ ਆਫ਼ ਰਿਪ੍ਰਜ਼ੈਂਟੇਟਿਵਜ਼ ਡੇਵਿਡ ਜੀ. ਵਾਲਾਦਾਓ ਅਤੇ ਮੈਰੀ ਗੇ ਸਕੈਨਲਨ ਨੂੰ ਲਿਖੇ ਪੱਤਰ ਵਿਚ ਰੋਸ ਪ੍ਰਗਟ ਕਰਦਿਆਂ ਸਿੱਧੇ ਤੌਰ ’ਤੇ ਹੋਮਲੈਂਡ ਸਿਕਿਓਰਿਟੀ ਵਿਭਾਗ ਕੋਲ ਸਿੱਖਾਂ ਨਾਲ ਜੁੜਿਆਂ ਮੁੱਦਾ ਉਠਾਉਦਿਆਂ ਕਿਹਾ ਕਿ ‘ਮਿਸਟਰ ਸਿੰਘ’ ਪੋਸਟ ਨੂੰ ਹਟਾਉਣ ਲਈ ਤੁਹਾਡਾ ਧੰਨਵਾਦ ਪਰ ਅਸੀਂ ਅਮਰੀਕੀ ਸਿੱਖ ਕਾਕਸ ਕਮੇਟੀ ਅਤੇ ਹੋਰ ਸਿੱਖ ਸੰਗਠਨਾਂ ਵਲੋਂ ਬੇਨਤੀ ਕਰਦੇ ਹਾਂ ਕਿ ਇਸ ਪੋਸਟ ਨੂੰ ਕਿਵੇਂ ਬਣਾਇਆ ਗਿਆ ,ਇਸ ਪਿੱਛੇ ਮਾਨਸਿਕਤਾ ਕੀ ਸੀ ਅਤੇ ਇਸ ਨੂੰ ਕਿਸ ਨੇ ਪ੍ਰਵਾਨਗੀ ਦਿੱਤੀ ਸੀ? ਇਸ ਦੇ ਪੂਰੇ ਰਿਕਾਰਡ ਨੂੰ ਸੁਰੱਖਿਅਤ ਰੱਖਣ ਅਤੇ ਪ੍ਰਕਾਸ਼ਿਤ ਕਰਨ ਲਈ ਗ੍ਰਹਿ ਸੁਰੱਖਿਆ ਵਿਭਾਗ (ਡੀ.ਐਚ.ਐਸ.) ਤੋਂ ਇਸ ਦੀ ਡੂੰਘਾਈ ਬਾਰੇ ਜ਼ਰੂਰ ਪਤਾ ਕੀਤਾ ਜਾਵੇ। ਜ਼ਿਕਰਯੋਗ ਹੈ ਕਿ 9 ਸਤੰਬਰ ਨੂੰ ਵਿਭਾਗ ਨੇ ਦਾੜ੍ਹੀ ਵਾਲੇ ਆਦਮੀ ਦੀ ਇਕ ਏ.ਆਈ. ਨਾਲ ਤਿਆਰ ਕੀਤੀ ਤਸਵੀਰ ਪੋਸਟ ਕੀਤੀ ਸੀ, ਜਿਸ ਦੀ ਕੈਪਸ਼ਨ ਸੀ ‘ਸਾਡੀਆਂ ਸੜਕਾਂ ਤੋਂ ਉਤਰ ਜਾਓ, ਸਿੰਘ ਤੁਹਾਨੂੰ ਨਹੀਂ ਪਤਾ ਕਿ ਕਿਵੇਂ ਚਲਾਉਣਾ ਹੈ’। ਹਾਲਾਂਕਿ, ਚੁਣੇ ਹੋਏ ਅਧਿਕਾਰੀਆਂ ਅਤੇ ਸਿੱਖ ਅਮਰੀਕੀ ਨਾਗਰਿਕ ਅਧਿਕਾਰ ਸੰਗਠਨਾਂ ਦੇ ਇਤਰਾਜ਼ਾਂ ਦੇ ਵਿਚਕਾਰ ਅਗਲੇ ਦਿਨ ਪੋਸਟ ਨੂੰ ਹਟਾ ਦਿੱਤਾ ਗਿਆ ਸੀ।
ਪਿਛਲੀ ਖ਼ਬਰ ਸਿੱਖ ਡਰਾਈਵਰ ਦੀ ਹਿੰਮਤ ਨਾਲ ਅੱਗ ਦੀਆਂ ਲਪਟਾਂ ’ ਚ ਘਿਰੇ ਟਰੱਕ ’ ਚੋ ਬਚੀ ਅਨੇਕਾਂ ਗਊਆਂ ਦੀ ਜਾਨ ਅਗਲੀ ਖ਼ਬਰ ਟਰੰਪ ਨੇ ਅਮਰੀਕਾ ਦੇ ਅਕਸ ਨੂੰ ਗੰਭੀਰ ਨੁਕਸਾਨ ਪਹੁੰਚਾਇਆ - ਜਯਾਪਾਲ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।