20-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-09-2026

ਇੰਗਲੈਂਡ ਦੇ ਸ਼ਹਿਰ ਟੈਲਫੋਰਡ ’ ਚ ਸਿੱਖ ਬੱਸ ਡਰਾਈਵਰ ’ ਤੇ ਹਮਲਾ

ਲੰਡਨ, 19 ਸਤੰਬਰ (ਮਨਪ੍ਰੀਤ ਸਿੰਘ ਬੱਧਨੀ ਕਲਾਂ)-ਬਰਤਾਨੀਆ ਦੇ ਸ਼ਰੌਪਸ਼ਾਇਰ ਸਥਿਤ ਟੈਲਫੋਰਡ ਸ਼ਹਿਰ ਵਿਚ ਇਕ ਸਿੱਖ ਬੱਸ ਡਰਾਈਵਰ ’ਤੇ ਹਮਲਾ ਕਰਕੇ ਉਸ ਦੀ ਬੱਸ ਖੋਹ ਲਈ ਗਈ। ਪੁਲਿਸ ਮੁਤਾਬਕ ਹਮਲਾਵਰ ਨੇ ਡਰਾਈਵਰ ਨੂੰ ਬੱਸ ਵਿਚੋਂ ਬਾਹਰ ਸੁੱਟ ਦਿੱਤਾ ਅਤੇ ਬੱਸ ਲੈ ਕੇ ਫ਼ਰਾਰ ਹੋ ਗਿਆ।

ਸਿੱਖ ਬੱਸ ਡਰਾਈਵਰ ’ਤੇ ਹਮਲਾ ਕਰਦਾ ਹਮਲਾਵਰ। ਤਸਵੀਰ: ਮਨਪ੍ਰੀਤ ਸਿੰਘ ਬੱਧਨੀ ਕਲਾਂ 20-09-2026

ਹਮਲਾਵਰ ਨੇ ਬੱਸ ਖੋਹ ਕੇ ਕਈ ਕਾਰਾਂ ਨੂੰ ਮਾਰੀ ਟੱਕਰ

ਲੰਡਨ, 19 ਸਤੰਬਰ (ਮਨਪ੍ਰੀਤ ਸਿੰਘ ਬੱਧਨੀ ਕਲਾਂ)-ਬਰਤਾਨੀਆ ਦੇ ਸ਼ਰੌਪਸ਼ਾਇਰ ਸਥਿਤ ਟੈਲਫੋਰਡ ਸ਼ਹਿਰ ਵਿਚ ਇਕ ਸਿੱਖ ਬੱਸ ਡਰਾਈਵਰ ’ਤੇ ਹਮਲਾ ਕਰਕੇ ਉਸ ਦੀ ਬੱਸ ਖੋਹ ਲਈ ਗਈ। ਪੁਲਿਸ ਮੁਤਾਬਕ ਹਮਲਾਵਰ ਨੇ ਡਰਾਈਵਰ ਨੂੰ ਬੱਸ ਵਿਚੋਂ ਬਾਹਰ ਸੁੱਟ ਦਿੱਤਾ ਅਤੇ ਬੱਸ ਲੈ ਕੇ ਫ਼ਰਾਰ ਹੋ ਗਿਆ। ਸ਼ੋਸ਼ਲ ਮੀਡੀਆ ਤੇ ਵਾਇਰਲ ਹੋਈ ਵੀਡੀਓ ਵਿਚ ਡਰਾਈਵਰ ਮੌਕੇ ਦੇ ਗਵਾਹਾਂ ਨੂੰ ਪੁਲਿਸ ਨੂੰ ਸੂਚਿਤ ਕਰਨ ਲਈ ਕਹਿ ਰਿਹਾ ਹੈ ਅਤੇ ਲੋਕ ਵੀ ਹਮਲਾਵਰ ਨੂੰ ਹਮਲਾ ਕਰਨ ਤੋਂ ਵਰਜਦੇ ਸੁਣਾਈ ਦੇ ਰਹੇ ਹਨ। ਹਮਲਾਵਰ ਨੇ ਬੱਸ ਡਰਾਈਵਰ ਦੀ ਸੁਰੱਖਿਆ ਲਈ ਲੱਗਾ ਸ਼ੀਸ਼ਾ ਵੀ ਤੋੜ ਦਿੱਤਾ, ਜਦੋਂਕਿ ਡਰਾਈਵਰ ਨੇ ਬੱਸ ਦਾ ਕੰਟਰੋਲ ਹਮਲਾਵਰ ਨੂੰ ਦੇਣ ਤੋਂ ਰੋਕਣ ਦੀ ਪੂਰੀ ਵਾਹ ਲਾਈ। ਵੈਸਟ ਮਰਸੀਆ ਪੁਲਿਸ ਨੇ ਦੱਸਿਆ ਕਿ ਸ਼ੁੱਕਰਵਾਰ ਸ਼ਾਮ ਕਰੀਬ 6:37 ਵਜੇ ਮੇਡਲੀ ਦੇ ਕੋਰਟ ਸਟਰੀਟ ਇਲਾਕੇ ਵਿਚ ਵਾਪਰੀ ਇਸ ਘਟਨਾ ਦੀ ਸੂਚਨਾ ਮਿਲੀ। ਹਮਲਾਵਰ ਬੱਸ ਨੂੰ ਪਾਰਕ ਵੇਅ ਤੋਂ ਹਾਈ ਸਟਰੀਟ ਵੱਲ ਲੈ ਗਿਆ, ਜਿਥੇ ਉਸ ਨੇ ਸੜਕ ਦੇ ਗਲਤ ਪਾਸੇ ਬੱਸ ਚਲਾਉਂਦਿਆਂ ਕਈ ਵਾਹਨਾਂ ਨੂੰ ਟੱਕਰ ਮਾਰ ਦਿੱਤੀ। ਡਿਟੈਕਟਿਵ ਸਰਜੈਂਟ ਤਾਇਗ ਲੈਨੀ ਨੇ ਕਿਹਾ ਕਿ ਪੁਲਿਸ ਨੇ ਆਖ਼ਰਕਾਰ ਬੱਸ ਰੋਕ ਕੇ ਉਮਰ ਦੇ 20ਵੇਂ ਦਹਾਕੇ ਤੋਂ ਲੰਘ ਰਹੇ ਉਕਤ ਨੌਜਵਾਨ ਨੂੰ ਲੁੱਟ-ਖੋਹ ਅਤੇ ਖ਼ਤਰਨਾਕ ਢੰਗ ਨਾਲ ਵਾਹਨ ਚਲਾਉਣ ਦੇ ਸ਼ੱਕ ਹੇਠ ਗ੍ਰਿਫ਼ਤਾਰ ਕਰ ਲਿਆ। ਹਮਲੇ ਵਿਚ ਬੱਸ ਡਰਾਈਵਰ ਨੂੰ ਮਾਮੂਲੀ ਸੱਟਾਂ ਲੱਗੀਆਂ ਅਤੇ ਮੌਕੇ ’ਤੇ ਪਹੁੰਚੇ ਪੈਰਾਮੈਡਿਕਸ ਨੇ ਉਸ ਦਾ ਇਲਾਜ ਕੀਤਾ। ਪੁਲਿਸ ਅਨੁਸਾਰ ਇਸ ਘਟਨਾ ਵਿਚ ਕਿਸੇ ਹੋਰ ਵਿਅਕਤੀ ਦੇ ਜ਼ਖ਼ਮੀ ਹੋਣ ਦੀ ਜਾਣਕਾਰੀ ਨਹੀਂ ਮਿਲੀ। ਪੁਲਿਸ ਨੇ ਘਟਨਾ ਦੇ ਚਸ਼ਮਦੀਦਾਂ ਨੂੰ ਅਪੀਲ ਕੀਤੀ ਹੈ ਕਿ ਜੇਕਰ ਉਨ੍ਹਾਂ ਕੋਲ ਸੀ.ਸੀ.ਟੀ.ਵੀ., ਮੋਬਾਈਲ ਫ਼ੋਨ ਜਾਂ ਵਾਹਨਾਂ ਦੇ ਕੈਮਰਿਆਂ ਦੀ ਕੋਈ ਵੀਡੀਓ ਹੈ ਤਾਂ ਉਹ ਜਾਂਚ ਵਿਚ ਸਹਿਯੋਗ ਦੇਣ। ਮਾਮਲੇ ਦੀ ਜਾਂਚ ਜਾਰੀ ਹੈ। ਉਕਤ ਘਟਨਾ ਨੂੰ ਲੈ ਕੇ ਸਿੱਖ ਭਾਈਚਾਰੇ ਵਿਚ ਭਾਰੀ ਰੋਸ ਪਾਇਆ ਜਾ ਰਿਹਾ ਹੈ, ਕਿਉਂਕਿ ਬੀਤੇ ਕੁਝ ਸਮੇਂ ਤੋਂ ਸਿੱਖਾਂ ’ਤੇ ਲਗਾਤਾਰ ਹਮਲੇ ਹੋ ਰਹੇ ਹਨ। ਸਿੱਖ ਜਥੇਬੰਦੀਆਂ ਵਲੋਂ ਉਕਤ ਘਟਨਾ ਨੂੰ ਸਿੱਖ ਵਿਰੋਧੀ ਨਫ਼ਰਤੀ ਅਪਰਾਧ ਵਜੋਂ ਵੀ ਵੇਖੇ ਜਾਣ ਦੀ ਮੰਗ ਕੀਤੀ ਹੈ।

ਪਿਛਲੀ ਖ਼ਬਰ ਟੈਰੀ ਫਾਕਸ ਦੀ ਯਾਦ ਨੂੰ ਸਮਰਪਿਤ ਸਰੀ ‘ਚ ਹੋਵੇਗਾ ਦੌੜ ਮੁਕਾਬਲਾ ਅਗਲੀ ਖ਼ਬਰ ਕਬੱਡੀ ਖਿਡਾਰੀ ਸਹਿਰਾਵਤ ਨੇ ਤੂਰ ਦੀ ਥਾਂ ਝੰਡਾ - ਬਰਦਾਰ ਵਜੋਂ ਸੰਭਾਲੀ ਜ਼ਿੰਮੇਵਾਰੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।