ਖੇਡਾਂ ਰਾਹੀਂ ਭਾਈਚਾਰਿਆਂ ਨੂੰ ਜੋੜਿਆ ਬਹੁ-ਸੱਭਿਆਚਾਰਕ ਐਥਲੈਟਿਕਸ ਮੁਕਾਬਲਾ
ਮੈਲਬੌਰਨ, 19 ਸਤੰਬਰ (ਪਰਮਵੀਰ ਸਿੰਘ ਆਹਲੂਵਾਲੀਆ)-ਡਾਇਮੰਡ ਸਪੋਰਟਸ ਕਲੱਬ ਮੈਲਬੌਰਨ ਵਲੋਂ ਕੇਸੀ ਐਥਲੈਟਿਕਸ ਟਰੈਕ ਵਿਖੇ 6ਵਾਂ ਸਾਲਾਨਾ ਬਹੁ-ਸੱਭਿਆਚਾਰਕ ਐਥਲੈਟਿਕਸ ਮੁਕਾਬਲਾ ਕਰਵਾਇਆ ਗਿਆ, ਜਿਸ ਵਿਚ ਵੱਖ-ਵੱਖ ਸੱਭਿਆਚਾਰਾਂ ਨਾਲ ਸੰਬੰਧਿਤ 560 ਖਿਡਾਰੀਆਂ ਨੇ ਭਾਗ ਲਿਆ ਅਤੇ 300 ਤੋਂ ਵੱਧ ਟਰੈਕ ਤੇ ਫੀਲਡ ਮੁਕਾਬਲੇ ਕਰਵਾਏ ਗਏ। ਸਮਾਗਮ ਦੌਰਾਨ ਖਿਡਾਰੀਆਂ, ਪਰਿਵਾਰਾਂ, ਵਲੰਟੀਅਰਾਂ ਅਤੇ ਭਾਈਚਾਰੇ ਦੇ ਮੈਂਬਰਾਂ ਨੇ ਉਤਸ਼ਾਹ ਨਾਲ ਸ਼ਮੂਲੀਅਤ ਕੀਤੀ।
ਮੈਲਬੌਰਨ, 19 ਸਤੰਬਰ (ਪਰਮਵੀਰ ਸਿੰਘ ਆਹਲੂਵਾਲੀਆ)-ਡਾਇਮੰਡ ਸਪੋਰਟਸ ਕਲੱਬ ਮੈਲਬੌਰਨ ਵਲੋਂ ਕੇਸੀ ਐਥਲੈਟਿਕਸ ਟਰੈਕ ਵਿਖੇ 6ਵਾਂ ਸਾਲਾਨਾ ਬਹੁ-ਸੱਭਿਆਚਾਰਕ ਐਥਲੈਟਿਕਸ ਮੁਕਾਬਲਾ ਕਰਵਾਇਆ ਗਿਆ, ਜਿਸ ਵਿਚ ਵੱਖ-ਵੱਖ ਸੱਭਿਆਚਾਰਾਂ ਨਾਲ ਸੰਬੰਧਿਤ 560 ਖਿਡਾਰੀਆਂ ਨੇ ਭਾਗ ਲਿਆ ਅਤੇ 300 ਤੋਂ ਵੱਧ ਟਰੈਕ ਤੇ ਫੀਲਡ ਮੁਕਾਬਲੇ ਕਰਵਾਏ ਗਏ।ਸਮਾਗਮ ਦੌਰਾਨ ਖਿਡਾਰੀਆਂ, ਪਰਿਵਾਰਾਂ, ਵਲੰਟੀਅਰਾਂ ਅਤੇ ਭਾਈਚਾਰੇ ਦੇ ਮੈਂਬਰਾਂ ਨੇ ਉਤਸ਼ਾਹ ਨਾਲ ਸ਼ਮੂਲੀਅਤ ਕੀਤੀ। ਇਸ ਮੌਕੇ ਐਮ.ਪੀ. ਪੌਲੀਨ ਰਿਚਰਡਜ਼, ਡਿਪਟੀ ਮੇਅਰ ਐਂਥਨੀ ਵਾਕਰ, ਕੌਂਸਲਰ ਜੈਨੀਫਰ ਡਿਜ਼ੋਨ, ਨਾਰੇ ਵਾਰਨ ਲਈ ਲੇਬਰ ਉਮੀਦਵਾਰ ਸਟੀਫਨ ਕੁਮੈਨ ਅਤੇ ਬਰਵਿਕ ਲਈ ਲੇਬਰ ਉਮੀਦਵਾਰ ਰਾਣਾ ਖਾਨ ਸਮੇਤ ਕਈ ਭਾਈਚਾਰਕ ਆਗੂ ਹਾਜ਼ਰ ਸਨ। ਕਲੱਬ ਦੇ ਪ੍ਰਧਾਨ ਮਨਪ੍ਰੀਤ ਸਿੰਘ ਜੱਸੀ (ਮਨੀ ਸਲੇਮਪੁਰਾ) ਨੇ ਕਿਹਾ ਕਿ ਇਹ ਸਮਾਗਮ ਖੇਡਾਂ ਦੇ ਨਾਲ-ਨਾਲ ਵੱਖ-ਵੱਖ ਭਾਈਚਾਰਿਆਂ ਨੂੰ ਜੋੜਨ ਅਤੇ ਨੌਜਵਾਨਾਂ ਨੂੰ ਮੌਕੇ ਪ੍ਰਦਾਨ ਕਰਨ ਦਾ ਮੰਚ ਹੈ। ਉਨ੍ਹਾਂ ਸਮਾਗਮ ਦੀ ਸਫਲਤਾ ਲਈ ਵਲੰਟੀਅਰਾਂ, ਅਧਿਕਾਰੀਆਂ, ਸਪਾਂਸਰਾਂ, ਕੋਚਾਂ, ਮਾਪਿਆਂ ਅਤੇ ਸਮਰਥਕਾਂ ਦਾ ਧੰਨਵਾਦ ਕੀਤਾ।