21-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-09-2026

ਰੰਗਮੰਚ, ਸਾਹਿਤ ਅਤੇ ਸੰਗੀਤ ਪ੍ਰੇਮੀਆਂ ਵਲੋਂ ਰੂਬਰੂ ਸਮਾਗਮ

ਟੋਰਾਂਟੋ, 20 ਸਤੰਬਰ (ਹਰਜੀਤ ਸਿੰਘ ਬਾਜਵਾ)-ਇਥੇ ਸਾਹਿਤ, ਸੰਗੀਤ ਅਤੇ ਰੰਗਮੰਚ ਪ੍ਰੇਮੀਆਂ ਵਲੋਂ ਇਕ ਰੂਬਰੂ ਸਮਾਗਮ ‘ਫੋਰਮੈਕਸ’ਰਿਆਲਟੀ ਇੰਕ. ਦੇ ਦਫ਼ਤਰ ਮਿਸੀਸਾਗਾ (ਨੇੜੇ ਕਨੇਡੀ ਰੋਡ ਐਂਡ ਕੋਟਨੀ ਪਾਰਕਵੇਅ ਰੋਡ) ਵਿਖੇ ਕਰਵਾਇਆ ਗਿਆ।

ਅਜੀਤ ਡੈਸਕ 21-09-2026
ਟੋਰਾਂਟੋ, 20 ਸਤੰਬਰ (ਹਰਜੀਤ ਸਿੰਘ ਬਾਜਵਾ)-ਇਥੇ ਸਾਹਿਤ, ਸੰਗੀਤ ਅਤੇ ਰੰਗਮੰਚ ਪ੍ਰੇਮੀਆਂ ਵਲੋਂ ਇਕ ਰੂਬਰੂ ਸਮਾਗਮ ‘ਫੋਰਮੈਕਸ’ਰਿਆਲਟੀ ਇੰਕ. ਦੇ ਦਫ਼ਤਰ ਮਿਸੀਸਾਗਾ (ਨੇੜੇ ਕਨੇਡੀ ਰੋਡ ਐਂਡ ਕੋਟਨੀ ਪਾਰਕਵੇਅ ਰੋਡ) ਵਿਖੇ ਕਰਵਾਇਆ ਗਿਆ। ਹਰਦੀਪ ਸਿੰਘ ਸਿਵੀਆ, ਹੈਰੀ ਸੰਧੂ ਅਤੇ ਹਰਵਿੰਦਰ ਸੰਘਾ ਦੀ ਅਗਵਾਈ ਹੇਠ ਹੋਏ ਸਮਾਗਮ ਦੌਰਾਨ ਉਘੇ ਗੀਤਕਾਰ ਮੰਗਲ ਹਠੂਰ ਅਤੇ ਰੰਗਮੰਚ ਅਤੇ ਪੰਜਾਬੀ ਫਿ਼ਲਮਾਂ ਦੇ ਪ੍ਰਸਿੱਧ ਨ੍ਰਿਦੇਸ਼ਕ ਅਤੇ ਅਦਾਕਾਰ ਡਾ. ਸੁਿਰੰਦਰ ਸ਼ਰਮਾਂ ਹਾਜ਼ਰੀਨ ਦੇ ਰੂਬਰੂ ਹੋਏ। ਇਸ ਮੌਕੇ ਸਟੇਜ ਸੰਚਾਲਕ ਦੀ ਜ਼ਿੰਮੇਵਾਰੀ ਨਾਮਵਰ ਗਾਇਕ ਅਤੇ ਸੰਗੀਤਕਾਰ ਹੈਰੀ ਸੰਧੂ ਨੇ ਨਿਭਾਈ, ਜਿਨ੍ਹਾਂ ਨੇ ਹਾਜ਼ਰੀਨ ਨੂੰ ਜੀ ਆਇਆਂ ਆਖਿਆ ਅਤੇ ਆਏ ਹੋਏ ਮਹਿਮਾਨਾਂ ਬਾਰੇ ਜਾਣ ਪਹਿਚਾਣ ਕਾਰਵਾਈ। ਇਸ ਮੌਕੇ ਬੋਲਦਿਆਂ ਮੰਗਲ ਹਠੂਰ ਨੇ ਜਿਥੇ ਆਪਣੀ ਜ਼ਿੰਦਗੀ ਦੇ ਸੰਘਰਸ਼ ਦੀ ਗੱਲ ਕੀਤੀ ਅਤੇ ਆਪਣੇ ਕੁਝ ਗੀਤ ਸੁਣਾਏ ਉਥੇ ਹੀ ਡਾ. ਸੁਰਿੰਦਰ ਸ਼ਰਮਾਂ ਨੇ ਆਪਣੇ ਰੰਗਮੰਚ ਅਤੇ ਫਿ਼ਲਮੀ ਸਫ਼ਰ ਬਾਰੇ ਗੱਲ ਕਰਦਿਆਂ,ਮੰਡੀ ਮੁੱਲਾਂਪੁਰ ਤੋਂ ਰੰਗਮੰਚ ਦੀ ਸ਼ੁਰੂਆਤ ਕਰਨ ਵੇਲੇ ਤੋਂ ਹੁਣ ਤੱਕ ਦੇ ਫਿ਼ਲਮੀ (ਚੰਮ ਅਤੇ ਐਵਾਰਡ ਜੇਤੂ ਨਾਬਰ ਫਿ਼ਲਮਾਂ) ਸਫ਼ਰ ਦੇ ਤਜ਼ਰਬੇ ਵੀ ਸਾਂਝੇ ਕੀਤੇ,ਉਨ੍ਹਾਂ ਦੱਸਿਆ ਕਿ ਉਹ ਬਹੁਤ ਦੇਰ ਪਹਿਲਾਂ ਹਿਮਾਚਲ ਤੋਂ ਪੰਜਾਬ ਵਿਚ ਪੜ੍ਹਨ ਲਈ ਆਏ ਸਨ ਅਤੇ ਇਕ ਗੈਰ-ਪੰਜਾਬੀ ਹੋ ਕੇ ਉਨ੍ਹਾਂ ਪੰਜਾਬੀ ਲਿਖਣੀ ਅਤੇ ਪੜਨੀ ਸਿੱਖੀ ਅਤੇ ਫੇਰ ਪੰਜਾਬੀ ਵਿੱਚ 25 ਦੇ ਕਰੀਬ ਨਾਟਕ ਵੀ ਲਿਖੇ ਅਤੇ ਕਿਤਾਬਾਂ ਵੀ ਲਿਖੀਆਂ ਅਤੇ ਪੰਜਾਬੀ ਫਿ਼ਲਮਾਂ ਵੀ ਕੀਤੀਆਂ ਅਤੇ ਕਰ ਰਿਹਾਂ ਹਾਂ ਪਰ ਮੈਂ ਹੈਰਾਨ ਹਾਂ ਕਿ ਪੰਜਾਬ ਦੇ ਜੰਮੇ ਜਾਏ ਨੌਜਵਾਨ ਪੰਜਾਬੀ ਤੋਂ ਕਿਉਂ ਦੂਰ ਹੋ ਰਹੇ ਹਨ? ਇਸ ਮੌਕੇ ਦੇਵਾਂ ਮਹਿਮਾਨਾਂ ਦਾ ਸਨਮਾਨ ਵੀ ਕੀਤਾ ਗਿਆ। ਸਮਾਗਮ ਦੌਰਾਨ ਜਸਪਾਲ ਸਿੰਘ ਬਰਾੜ, ਗੁਰਜੀਤ ਧਾਲੀਵਾਲ, ਹਰਪ੍ਰੀਤ ਮਾਣੂੰਕੇ,ਜਗਦੇਵ ਸਿੰਘ ਜੱਗੀ ਸਿੱਧੂ ਬਘੇਲੇਵਾਲਾ, ਕੋਮਲਦੀਪ ਸ਼ਾਰਦਾ,ਪੰਕਜ਼ ਕੁਮਾਰ, ਕਿਰਨਦੀਪ ਸੰਧੂ, ਜਗਰੂਪ ਗਰੇਵਾਲ, ਪ੍ਰਦੀਪ ਗਰੇਵਾਲ, ਵਿਕੇਕ ਵਰਮਾ, ਰਿੱਕੀ ਬਰਾੜ, ਗੁਰਪ੍ਰੀਤ ਕੋਹਾੜ, ਸੰਦੀਪ ਚੱਕਮਾਫੀ, ਗੁਰਵੀਰ ਟਿਵਾਣਾ, ਵਿਨੋਦ ਹਰਪਾਲਪੁਰੀ, ਰਾਜੂ ਤੂਰ, ਤਰਿੰਦਰ ਤੂਰ, ਬਲਰਾਜ ਸ਼ੌਕਰ, ਬਲਦੇਵ ਰਹਿਪਾ, ਹਰਪਾਲ ਰੰਧਾਵਾ, ਬਲਵਿੰਦਰ ਗਰੇਵਾਲ, ਇੰਦਰਜੀਤ ਮੁੰਡੀ, ਲਾਡਾ ਪੁਆਧੀ,ਸਿੰਘ ਪੀਜ਼ਾ ਤੋਂ ਢੱਡਾ ਬ੍ਰਦ੍ਰਰਜ਼,ਬਲਕਾਰ ਸਿੰਘ ਬਰਾੜ, ਜਸਵੰਤ ਸਿੰਘ ਨੰਬਰਦਾਰ ਆਦਿ ਵੀ ਮੌਜੂਦ ਸਨ।
ਪਿਛਲੀ ਖ਼ਬਰ ਐਡੀਲੇਡ ਵਿਚ ਚੜ੍ਹਦੀ ਕਲਾ ਸਪੋਰਟਸ ਕਲੱਬ ਵਲੋਂ ਐਥਲੈਟਿਕਸ ਖੇਡਾਂ ਦਾ ਸਫ਼ਲ ਆਯੋਜਨ ਸਟੇਟ ਸਟੇਡੀਅਮ ਵਿਖੇ ਹੋਏ ਖੇਡ ਮੇਲੇ... ਅਗਲੀ ਖ਼ਬਰ ਬਾਬਾ ਸੁੱਖਾ ਸਿੰਘ ਕਾਰ ਸੇਵਾ ਸਰਹਾਲੀ ਸਾਹਿਬ ਵਲੋਂ ਵਿਨੀਪੈਗ ਵਿਖੇ ਗੁਰਮਤਿ ਸਮਾਗਮ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।