21-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-09-2026

ਸਿਟੀ ਟੂ ਬੇ ਦੌੜ ’ਚ ਐਡੀਲੇਡ ਸੰਗਤ ਐਸ.ਏ. ਦੇ 90 ਮੈਂਬਰਾਂ ਦੀ ਭਰਵੀਂ ਸ਼ਮੂਲੀਅਤ ਸਿਹਤ, ਜਾਗਰੂਕਤਾ ਤੇ ਭਾਈਚਾਰਕ ਏਕਤਾ ਦਾ ਦਿੱਤਾ ਸੁਨੇਹਾ

ਐਡੀਲੇਡ, 20 ਸਤੰਬਰ (ਗੁਰਮੀਤ ਸਿੰਘ ਵਾਲੀਆ)-ਦੱਖਣੀ ਆਸਟ੍ਰੇਲੀਆ ਦੀ ਪ੍ਰਸਿੱਧ ਸਿਟੀ ਟੂ ਬੇ ਦੌੜ ਦੇ 52ਵੇਂ ਸਾਲ ਮੌਕੇ ਐਡੀਲੇਡ ਸੰਗਤ ਐਸ. ਏ.

ਅਜੀਤ ਡੈਸਕ 21-09-2026
ਐਡੀਲੇਡ, 20 ਸਤੰਬਰ (ਗੁਰਮੀਤ ਸਿੰਘ ਵਾਲੀਆ)-ਦੱਖਣੀ ਆਸਟ੍ਰੇਲੀਆ ਦੀ ਪ੍ਰਸਿੱਧ ਸਿਟੀ ਟੂ ਬੇ ਦੌੜ ਦੇ 52ਵੇਂ ਸਾਲ ਮੌਕੇ ਐਡੀਲੇਡ ਸੰਗਤ ਐਸ.ਏ. ਵਲੋਂ ਲਗਾਤਾਰ ਦੂਜੇ ਸਾਲ ਉਤਸ਼ਾਹ ਨਾਲ ਸ਼ਮੂਲੀਅਤ ਕੀਤੀ ਗਈ। ਇਸ ਵਾਰ ਸੰਸਥਾ ਦੇ ਕਰੀਬ 90 ਮੈਂਬਰਾਂ ਨੇ ਦੌੜ ਅਤੇ ਪੈਦਲ ਚੱਲਣ ਦੀਆਂ ਵੱਖ-ਵੱਖ ਸ਼੍ਰੇਣੀਆਂ ਵਿਚ ਹਿੱਸਾ ਲੈ ਕੇ ਸਿਹਤ, ਜਾਗਰੂਕਤਾ ਅਤੇ ਭਾਈਚਾਰਕ ਏਕਤਾ ਦਾ ਸੁਨੇਹਾ ਦਿੱਤਾ।ਬੱਚਿਆਂ, ਨੌਜਵਾਨਾਂ, ਮਹਿਲਾਵਾਂ, ਪਰਿਵਾਰਾਂ ਅਤੇ ਸੀਨੀਅਰ ਮੈਂਬਰਾਂ ਨੇ ਇੱਕ ਟੀਮ ਵਜੋਂ ਇਕੱਠੇ ਹੋ ਕੇ ਇਸ ਸਮਾਗਮ ਵਿੱਚ ਭਾਗ ਲਿਆ। ਇਕੋ ਜਿਹੀਆਂ ਐਡੀਲੇਡ ਸੰਗਤ ਦੀਆਂ ਟੀ-ਸ਼ਰਟਾਂ ਪਹਿਨੇ ਮੈਂਬਰਾਂ ਨੇ ਏਕਤਾ ਅਤੇ ਭਾਈਚਾਰਕ ਸਾਂਝ ਦੀ ਸੁੰਦਰ ਤਸਵੀਰ ਪੇਸ਼ ਕੀਤੀ।ਦੌੜ ਦੀ ਸਮਾਪਤੀ ਉਪਰੰਤ ਗਲੇਨਲਗ ਵਿਖੇ ਐਡੀਲੇਡ ਸੰਗਤ ਐਸ.ਏ. ਵਲੋਂ ਭਾਗੀਦਾਰਾਂ, ਪਰਿਵਾਰਾਂ ਅਤੇ ਭਾਈਚਾਰੇ ਦੇ ਮੈਂਬਰਾਂ ਲਈ ਹਲਕੇ ਖਾਣ-ਪੀਣ ਦਾ ਪ੍ਰਬੰਧ ਕੀਤਾ ਗਿਆ।ਸੰਸਥਾ ਦੇ ਸੇਵਾਦਾਰਾਂ ਨੇ ਪ੍ਰਬੰਧਾਂ, ਮਹਿਮਾਨ-ਨਿਵਾਜ਼ੀ ਅਤੇ ਸੇਵਾ ਵਿਚ ਅਹਿਮ ਯੋਗਦਾਨ ਪਾਇਆ।ਐਡੀਲੇਡ ਸੰਗਤ ਐਸ . ਏ. ਵਲੋਂ ਸਾਰੇ ਭਾਗੀਦਾਰਾਂ, ਸੇਵਾਦਾਰਾਂ, ਪਰਿਵਾਰਾਂ, ਸਹਿਯੋਗੀਆਂ ਅਤੇ ਸ਼ੁਭਚਿੰਤਕਾਂ ਦਾ ਧੰਨਵਾਦ ਕੀਤਾ ਗਿਆ। ਸੰਸਥਾ ਨੇ ਕਵਾਂਟਮ ਡਿਵੈਲਪਰਜ਼, ਕਿੰਗਜ਼ਵਰਥ ਗਰੁੱਪ ਅਤੇ ਦਾਨਵੀਰ ਟ੍ਰਾਂਸਪੋਰਟ ਦੇ ਸਹਿਯੋਗ ਲਈ ਵਿਸ਼ੇਸ਼ ਧੰਨਵਾਦ ਪ੍ਰਗਟ ਕਰਦਿਆਂ ਪੰਜਾਬ ਲਾਇਨਜ਼ ਬਾਸਕਟਬਾਲ ਕਲੱਬ ਵਲੋਂ ਮਿਲੇ ਸਾਥ ਦੀ ਵੀ ਸ਼ਲਾਘਾ ਕੀਤੀ।ਸੰਸਥਾ ਦੇ ਅਨੁਸਾਰ, ਸਿਟੀ ਟੂ ਬੇ ਦੌੜ ਉਨ੍ਹਾਂ ਲਈ ਸਿਰਫ਼ ਇੱਕ ਦੌੜ ਨਹੀਂ, ਸਗੋਂ ਵੱਖ-ਵੱਖ ਉਮਰਾਂ ਤੇ ਪਿਛੋਕੜਾਂ ਦੇ ਲੋਕਾਂ ਨੂੰ ਇਕੱਠਾ ਕਰਕੇ ਸਿਹਤਮੰਦ ਜੀਵਨ, ਸਮਾਜਿਕ ਜਾਗਰੂਕਤਾ ਅਤੇ ਭਾਈਚਾਰਕ ਸਾਂਝ ਦਾ ਸੁਨੇਹਾ ਅੱਗੇ ਪਹੁੰਚਾਉਣ ਦਾ ਮੰਚ ਹੈ।ਐਡੀਲੇਡ ਸੰਗਤ ਐਸ.ਏ. ਨੇ ਭਵਿੱਖ ਵਿੱਚ ਵੀ ਅਜਿਹੀਆਂ ਸਮਾਜ-ਹਿਤੈਸ਼ੀ ਪਹਿਲਕਦਮੀਆਂ ਰਾਹੀਂ ਲੋਕਾਂ ਨੂੰ ਸਿਹਤਮੰਦ ਜੀਵਨ ਲਈ ਉਤਸ਼ਾਹਿਤ ਕਰਨ ਅਤੇ ਜਾਗਰੂਕਤਾ ਫੈਲਾਉਣ ਦੀ ਵਚਨਬੱਧਤਾ ਦੁਹਰਾਈ।
ਪਿਛਲੀ ਖ਼ਬਰ ਸ਼ਫਾਲੀ ਵਰਮਾ ਏਸ਼ਿਆਈ ਖੇਡਾਂ ’ਚ ਸੈਂਕੜਾ ਜੜਨ ਵਾਲੀ ਪਹਿਲੀ ਬੱਲੇਬਾਜ਼ ਬਣੀ ਅਗਲੀ ਖ਼ਬਰ ਸਰੀ ਦੇ 3 ਸਾਲਾ ਬੱਚੇ ਗੁਰਮੋਹ ਲਈ ਜਾਗੀ ਨਵੀਂ ਆਸ ਸੂਬਾਈ ਸਰਕਾਰ ਵਿਸ਼ੇਸ਼ ਇਲਾਜ ਲੱਭਣ ਲਈ ਯਤਨਸ਼ੀਲ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।