22-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-09-2026

ਸ਼ੀ ਵੀਵਾ ਦੀ ਚੰਡੀਗੜ੍ਹ ਤੋਂ ਮਨਪ੍ਰੀਤ ਕੌਰ ਸੋਢੀ ਨੁਮਾਇੰਦਗੀ ਕਰਨਗੇ - ਰੋਜ਼ੀ ਕੌਰ

ਲੰਡਨ, 21 ਸਤੰਬਰ (ਮਨਪ੍ਰੀਤ ਸਿੰਘ ਬੱਧਨੀ ਕਲਾਂ)-ਇੰਗਲੈਂਡ ਵਿਚ ਏਸ਼ੀਅਨ ਅਤੇ ਖਾਸ ਤੌਰ ’ਤੇ ਭਾਰਤੀ ਮੂਲ ਦੀਆਂ ਮਹਿਲਾਵਾਂ ਦੀ ਅਵਾਜ਼ ਬੁਲੰਦ ਕਰਨ ਲਈ ਤੇ ਲੋੜਵੰਦ ਮਹਿਲਾਵਾਂ ਦੀ ਮਦਦ ਕਰਨ ਲਈ ਯਤਨਸ਼ੀਲ ਸੰਸਥਾ ਸ਼ੀ ਵੀਵਾ ਵੱਲੋਂ ਆਪਣੇ ਢਾਂਚੇ ਦਾ ਵਿਸ਼ਵ ਪੱਧਰ ਤੇ ਵਿਸਥਾਰ ਕੀਤਾ ਜਾ ਰਿਹਾ ਹੈ। ਸ਼ੀ ਵੀਵਾ ਦੀ ਚੇਅਰਪਰਸਨ ਰੋਜ਼ੀ ਕੌਰ, ਵਾਈਸ ਚੇਅਰਪਰਸਨ ਗਗਨ ਕੌਰ ਅਤੇ ਰਿਧਮ ਭਾਰਦਵਾਜ ਨੇ ਦੱਸਿਆ ਵਿਸ਼ਵ ਭਰ ਦੀਆਂ ਜਿੰਦਾਦਿਲ ਮਹਿਲਾਵਾਂ ਨੂੰ ਇਕ ਮੰਚ ’ਤੇ ਇਕੱਠਾ ਕਰਨ ਲਈ ਸੰਸਥਾ ਵੱਲੋਂ ਹੁਣ ਚੰਡੀਗੜ੍ਹ ਤੋਂ ਮਨਪ੍ਰੀਤ ਕੌਰ ਸੋਢੀ ਨੂੰ ਜਿੰਮੇਵਾਰੀ ਸੌਂਪੀ ਗਈ ਹੈ।

ਅਜੀਤ ਡੈਸਕ 22-09-2026
ਲੰਡਨ, 21 ਸਤੰਬਰ (ਮਨਪ੍ਰੀਤ ਸਿੰਘ ਬੱਧਨੀ ਕਲਾਂ)-ਇੰਗਲੈਂਡ ਵਿਚ ਏਸ਼ੀਅਨ ਅਤੇ ਖਾਸ ਤੌਰ ’ਤੇ ਭਾਰਤੀ ਮੂਲ ਦੀਆਂ ਮਹਿਲਾਵਾਂ ਦੀ ਅਵਾਜ਼ ਬੁਲੰਦ ਕਰਨ ਲਈ ਤੇ ਲੋੜਵੰਦ ਮਹਿਲਾਵਾਂ ਦੀ ਮਦਦ ਕਰਨ ਲਈ ਯਤਨਸ਼ੀਲ ਸੰਸਥਾ ਸ਼ੀ ਵੀਵਾ ਵੱਲੋਂ ਆਪਣੇ ਢਾਂਚੇ ਦਾ ਵਿਸ਼ਵ ਪੱਧਰ ਤੇ ਵਿਸਥਾਰ ਕੀਤਾ ਜਾ ਰਿਹਾ ਹੈ। ਸ਼ੀ ਵੀਵਾ ਦੀ ਚੇਅਰਪਰਸਨ ਰੋਜ਼ੀ ਕੌਰ, ਵਾਈਸ ਚੇਅਰਪਰਸਨ ਗਗਨ ਕੌਰ ਅਤੇ ਰਿਧਮ ਭਾਰਦਵਾਜ ਨੇ ਦੱਸਿਆ ਵਿਸ਼ਵ ਭਰ ਦੀਆਂ ਜਿੰਦਾਦਿਲ ਮਹਿਲਾਵਾਂ ਨੂੰ ਇਕ ਮੰਚ ’ਤੇ ਇਕੱਠਾ ਕਰਨ ਲਈ ਸੰਸਥਾ ਵੱਲੋਂ ਹੁਣ ਚੰਡੀਗੜ੍ਹ ਤੋਂ ਮਨਪ੍ਰੀਤ ਕੌਰ ਸੋਢੀ ਨੂੰ ਜਿੰਮੇਵਾਰੀ ਸੌਂਪੀ ਗਈ ਹੈ। ਸਿੱਖਿਆ ਖ਼ੇਤਰ ਨਾਲ ਸਬੰਧਤ ਮਨਪ੍ਰੀਤ ਕੌਰ ਸੋਢੀ ਹੈਂਡਵੇ ਸਕੂਲ ਦੇ ਪ੍ਰਿੰਸੀਪਲ ਹਨ। ਉਹ ਹੁਣ ਚੰਡੀਗੜ੍ਹ ਅਤੇ ਪੰਜਾਬ ਵਿੱਚ ਔਰਤਾਂ ਦੀ ਅਵਾਜ਼ ਬਣੇਗੀ। ਰੋਜ਼ੀ ਕੌਰ ਨੇ ਕਿਹਾ ਕਿ ਯੂ ਕੇ ਵਿੱਚ ਘੱਟ ਗਿਣਤੀਆਂ ਤੇ ਹੋ ਰਹੇ ਹਮਲਿਆਂ ਦੀਆਂ ਘਟਨਾਵਾਂ ਨੇ ਏਸ਼ੀਅਨ ਔਰਤਾਂ ਅੰਦਰ ਬੇਚੈਨੀ ਪੈਦਾ ਕੀਤੀ ਹੋਈ ਹੈ। ਉਹਨਾਂ ਸ਼ੀ ਵੀਵਾ ਵੱਲੋਂ ਬਰਤਾਨਵੀ ਸਰਕਾਰ ਤੋਂ ਮੰਗ ਕੀਤੀ ਕਿ ਸਿਆਸੀ ਮੁਫ਼ਾਦਾਂ ਲਈ ਘੱਟ ਗਿਣਤੀਆਂ ਵਿਰੁੱਧ ਬਿਆਨਬਾਜ਼ੀ ਕਰਨ ਵਾਲੇ ਲੋਕਾਂ ਨੂੰ ਰੋਕਣ ਲਈ ਢੁਕਵੇਂ ਪ੍ਰਬੰਧ ਕਰੇ।
ਪਿਛਲੀ ਖ਼ਬਰ ਇਮੀਗ੍ਰੇਸ਼ਨ ਗ੍ਰਿਫ਼ਤਾਰੀਆਂ ’ ਤੇ ਜੈਪਾਲ ਤੇ ਮੁਲਿਨ ਆਹਮੋ - ਸਾਹਮਣੇ ਅਗਲੀ ਖ਼ਬਰ ਸਿੱਖ ਹੈਲਪਲਾਈਨ ਵਲੋਂ ਲੈਸਟਰ ਵਿਖੇ ਪਰਿਵਾਰਕ ਸਾਈਕਲ ਰਾਈਡ ਕਰਵਾਈ ਸਮਾਜ ਦੀਆਂ ਵੱਖ - ਵੱਖ ਸਮੱਸਿਆਵਾਂ ਪ੍ਰਤੀ ਲੋਕਾਂ ਨੂੰ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।