ਦਰਸ਼ਨ ਸਿੰਘ ਸਹੋਤਾ ‘ ਲਾਈਫ ਟਾਈਮ ਅਚੀਵਮੈਂਟ ’ ਅਵਾਰਡ ਨਾਲ ਸਨਮਾਨਿਤ
ਟੋਰਾਂਟੋ, 21 ਸਤੰਬਰ (ਹਰਜੀਤ ਸਿੰਘ ਬਾਜਵਾ)-ਬੀਤੇ ਦਿਨੀ ਬਰੈਂਪਟਨ ਦੇ ਸਪਰੈਂਜ਼ਾਂ ਬੈਕੁੰਟ ਹਾਲ ’ਚ ਇਕ ਸਨਮਾਨ ਸਮਾਗਮ ਕਰਵਾਇਆ ਗਿਆ। ਰੇਡੀਓ ਟੈਲੀਵਿਜ਼ਨ ਹੋਸਟ ਗੁਰਸ਼ਰਨ ਮਾਨ, ਅਮਰਜੀਤ ਸਿੰਘ ਸੰਘਾ, ਢਿੱਲੋਂ ਵੀਡੀਓ ਤੋਂ ਸੈਮੀ ਢਿੱਲੋਂ ਤੇ ਬਿੱਲ ਸੰਧੂ ਵੈਨਕੂਵਰ ਵੱਲੋਂ ਕਰਵਾਏ ਗਏ ਇਸ ਸਮਾਗਮ ਦੌਰਾਨ ਜਿੱਥੇ ਪੰਜਾਬੀ ਮੀਡੀਆ ਦੇ ਕੈਨੇਡਾ ਵਿਚ ਪਿਤਾਮਾਂ ਵੱਜੋਂ ਜਾਣੇ ਜਾਂਦੇ ਪਹਿਲੇ ਪੰਜਾਬੀ ਬਰੌਡਕਾਸਟ (ਪਹਿਲਾ ਪੰਜਾਬੀ ਰੇਡੀਓ ਤੇ ਟੈਲੀਵਿਜ਼ਨ ਪ੍ਰੋਗ੍ਰਾਮ ‘ਆਈ ਓਨ ਏਸ਼ੀਆ’ ਸ਼ੁਰੂ ਕਰਨ ਵਾਲੇ) ਦਰਸ਼ਨ ਸਿੰਘ ਸਹੋਤਾ ਨੂੰ ਉਹਨਾਂ ਦੀਆਂ ਪੰਜਾਬੀਆਂ ਪ੍ਰਤੀ ਬੇਪਨਾਹ ਸੇਵਾਵਾਂ ਨੂੰ ਮੁੱਖ ਰੱਖਦਿਆਂ ਲਾਈਫ ਟਾਈਮ ਅਚੀਮਮੈਂਟ ਅਵਾਰਡ ਨਾਲ ਸਨਮਾਨਿਤ ਕੀਤਾ ਗਿਆ।
ਟੋਰਾਂਟੋ, 21 ਸਤੰਬਰ (ਹਰਜੀਤ ਸਿੰਘ ਬਾਜਵਾ)-ਬੀਤੇ ਦਿਨੀ ਬਰੈਂਪਟਨ ਦੇ ਸਪਰੈਂਜ਼ਾਂ ਬੈਕੁੰਟ ਹਾਲ ’ਚ ਇਕ ਸਨਮਾਨ ਸਮਾਗਮ ਕਰਵਾਇਆ ਗਿਆ। ਰੇਡੀਓ ਟੈਲੀਵਿਜ਼ਨ ਹੋਸਟ ਗੁਰਸ਼ਰਨ ਮਾਨ, ਅਮਰਜੀਤ ਸਿੰਘ ਸੰਘਾ, ਢਿੱਲੋਂ ਵੀਡੀਓ ਤੋਂ ਸੈਮੀ ਢਿੱਲੋਂ ਤੇ ਬਿੱਲ ਸੰਧੂ ਵੈਨਕੂਵਰ ਵੱਲੋਂ ਕਰਵਾਏ ਗਏ ਇਸ ਸਮਾਗਮ ਦੌਰਾਨ ਜਿੱਥੇ ਪੰਜਾਬੀ ਮੀਡੀਆ ਦੇ ਕੈਨੇਡਾ ਵਿਚ ਪਿਤਾਮਾਂ ਵੱਜੋਂ ਜਾਣੇ ਜਾਂਦੇ ਪਹਿਲੇ ਪੰਜਾਬੀ ਬਰੌਡਕਾਸਟ (ਪਹਿਲਾ ਪੰਜਾਬੀ ਰੇਡੀਓ ਤੇ ਟੈਲੀਵਿਜ਼ਨ ਪ੍ਰੋਗ੍ਰਾਮ ‘ਆਈ ਓਨ ਏਸ਼ੀਆ’ ਸ਼ੁਰੂ ਕਰਨ ਵਾਲੇ) ਦਰਸ਼ਨ ਸਿੰਘ ਸਹੋਤਾ ਨੂੰ ਉਹਨਾਂ ਦੀਆਂ ਪੰਜਾਬੀਆਂ ਪ੍ਰਤੀ ਬੇਪਨਾਹ ਸੇਵਾਵਾਂ ਨੂੰ ਮੁੱਖ ਰੱਖਦਿਆਂ ਲਾਈਫ ਟਾਈਮ ਅਚੀਮਮੈਂਟ ਅਵਾਰਡ ਨਾਲ ਸਨਮਾਨਿਤ ਕੀਤਾ ਗਿਆ। ਇਸ ਮੌਕੇ ਜਿੱਥੇ ਦਰਸ਼ਨ ਸਿੰਘ ਸਹੋਤਾ ਵੱਲੋਂ ਸਾਰਿਆਂ ਦਾ ਧੰਨਵਾਦ ਕੀਤਾ ਗਿਆ ਅਤੇ ਆਪਣੇ ਜੀਵਨ ਦੇ ਸ਼ੁਰੂਆਤੀ ਦੌਰ ਅਤੇ ਸੰਘਰਸ਼ ਬਾਰੇ ਦੱਸਿਆ ਉੱਥੇ ਹੀ ਬੁਲਾਰਿਆਂ ਵੱਲੋਂ ਦਰਸ਼ਨ ਸਿੰਘ ਸਹੋਤਾ ਨੂੰ ਇੱਕ ਯੁੱਗ ਪੁਰਸ਼ ਦੱਸਿਆ ਕਿ ਉਹਨਾਂ ਨੇ ਨਾਂਅ ਸਿਰਫ ਰੇਡੀਓ ਅਤੇ ਟੈਲੀਵਿਜ਼ਨ ਪ੍ਰੋਗਰਾਮ ਹੀ ਚਲਾਏ ਸਗੋਂ ਅਨੇਕਾਂ ਹੀ ਪੰਜਾਬੀਆਂ ਨੂੰ ਪੰਜਾਬ ਤੋਂ ਕੈਨੇਡਾ ਪਹੁੰਚਣ ’ਤੇ ਪਨਾਹ ਵੀ ਦਿੱਤੀ ਤੇ ਰੁਜ਼ਗਾਰ ਵੀ ਦਿੱਤਾ। ਇਸ ਸਮਾਗਮ ਦੌਰਾਨ ਉੱਘੇ ਗੀਤਕਾਰ ਦਵਿੰਦਰ ਖੰਨੇਵਾਲਾ ਤੇ ਗਾਇਕ ਹਰਦੀਪ ਨੂੰ ਵੀ ਸਨਮਾਨਿਤ ਕੀਤਾ ਗਿਆ ਜਿੱਥੇ ਗੀਤਕਾਰ ਦਵਿੰਦਰ ਖੰਨੇਵਾਲੇ ਨੇ ਆਪਣੇ ਕੁਝ ਗੀਤ ਵੀ ਸੁਣਾਏ । ਇਸ ਮੌਕੇ ਪੰਜਾਬੀ ਮੀਡੀਆ ਦਾ ਤਕਰੀਬਨ ਹਰ ਇਕ ਨੁੰਮਾਇੰਦਾ ਮੌਜੂਦ ਸੀ ਜਿਹਨਾਂ ਨੇ ਵੀ ਦਰਸ਼ਨ ਸਿੰਘ ਸਹੋਤਾ ਨੂੰ ਵਧਾਈਆਂ ਦਿੱਤੀਆਂ। ਸਟੇਜ ਦੀ ਜਿ਼ੰਮੇਵਾਰੀ ਇਸ ਮੌਕੇ ਸਤਿੰਦਰਪਾਲ ਸਿੰਘ ਸਿੱਧਵਾਂ, ਗੁਰਸ਼ਰਨ ਮਾਨ ਅਤੇ ਅਮਰਜੀਤ ਸਿੰਘ ਸੰਘਾ ਨੇ ਨਿਭਾਈ। ਇਸ ਮੌਕੇ ਭਾਰਤੀ ਦੂਤਾਵਾਸ ਤੋਂ ਕੌਂਸਲ ਗਿਰੀਸ਼ ਜੁਨਾਜਾ, ਰੂਬੀ ਢੱਲਾ ਤੋਂ ਇਲਾਵਾ ਭਾਈਚਾਰੇ ਦੇ ਹੋਰ ਵੀ ਬਹੁਤ ਲੋਕ ਮੌਜੂਦ ਸਨ।