23-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-09-2026

ਭਾਰਤੀ ਮੂਲ ਦੇ ਸਾਬਕਾ ਪੁਲਿਸ ਅਧਿਕਾਰੀ ਨੂੰ 4 ਸਾਲ ਤੋਂ ਵੱਧ ਦੀ ਕੈਦ

ਲੰਡਨ, 22 ਸਤੰਬਰ (ਮਨਪ੍ਰੀਤ ਸਿੰਘ ਬੱਧਨੀ ਕਲਾਂ)-ਬਰਤਾਨੀਆ ਵਿਚ ਵਾਹਨਾਂ ਦੀਆਂ ਯੋਜਨਾਬੱਧ ਟੱਕਰਾਂ ਕਰਵਾ ਕੇ ਬੀਮਾ ਕੰਪਨੀਆਂ ਤੋਂ ਧੋਖੇ ਨਾਲ ਮੁਆਵਜ਼ਾ ਹਾਸਲ ਕਰਨ ਦੇ ਮਾਮਲੇ ਵਿਚ ਭਾਰਤੀ ਮੂਲ ਦੇ ਇਕ ਸਾਬਕਾ ਪੁਲਿਸ ਅਧਿਕਾਰੀ ਨੂੰ ਚਾਰ ਸਾਲ ਅਤੇ ਪੰਜ ਮਹੀਨੇ ਦੀ ਕੈਦ ਦੀ ਸਜ਼ਾ ਸੁਣਾਈ ਗਈ ਹੈ। ਜਾਣਕਾਰੀ ਅਨੁਸਾਰ 42 ਸਾਲਾ ਕੁਲਦੀਪ ਸਿੰਘ ਲੰਡਨ ਦੀ ਮੈਟਰੋਪੋਲੀਟਨ ਪੁਲਿਸ ਵਿਚ ਅਧਿਕਾਰੀ ਵਜੋਂ ਤਾਇਨਾਤ ਸੀ, ਜਦੋਂ ਉਹ ਇਕ ਅਜਿਹੇ ਗਿਰੋਹ ਨਾਲ ਜੁੜ ਗਿਆ, ਜੋ ਵਾਹਨਾਂ ਦੀਆਂ ਪਹਿਲਾਂ ਤੋਂ ਯੋਜਨਾਬੱਧ ਟੱਕਰਾਂ ਕਰਵਾ ਕੇ ਬੀਮਾ ਕੰਪਨੀਆਂ ਕੋਲ ਨਿੱਜੀ ਸੱਟਾਂ ਦੇ ਝੂਠੇ ਦਾਅਵੇ ਪੇਸ਼ ਕਰਦਾ ਸੀ।

ਅਜੀਤ ਡੈਸਕ 23-09-2026
ਲੰਡਨ, 22 ਸਤੰਬਰ (ਮਨਪ੍ਰੀਤ ਸਿੰਘ ਬੱਧਨੀ ਕਲਾਂ)-ਬਰਤਾਨੀਆ ਵਿਚ ਵਾਹਨਾਂ ਦੀਆਂ ਯੋਜਨਾਬੱਧ ਟੱਕਰਾਂ ਕਰਵਾ ਕੇ ਬੀਮਾ ਕੰਪਨੀਆਂ ਤੋਂ ਧੋਖੇ ਨਾਲ ਮੁਆਵਜ਼ਾ ਹਾਸਲ ਕਰਨ ਦੇ ਮਾਮਲੇ ਵਿਚ ਭਾਰਤੀ ਮੂਲ ਦੇ ਇਕ ਸਾਬਕਾ ਪੁਲਿਸ ਅਧਿਕਾਰੀ ਨੂੰ ਚਾਰ ਸਾਲ ਅਤੇ ਪੰਜ ਮਹੀਨੇ ਦੀ ਕੈਦ ਦੀ ਸਜ਼ਾ ਸੁਣਾਈ ਗਈ ਹੈ। ਜਾਣਕਾਰੀ ਅਨੁਸਾਰ 42 ਸਾਲਾ ਕੁਲਦੀਪ ਸਿੰਘ ਲੰਡਨ ਦੀ ਮੈਟਰੋਪੋਲੀਟਨ ਪੁਲਿਸ ਵਿਚ ਅਧਿਕਾਰੀ ਵਜੋਂ ਤਾਇਨਾਤ ਸੀ, ਜਦੋਂ ਉਹ ਇਕ ਅਜਿਹੇ ਗਿਰੋਹ ਨਾਲ ਜੁੜ ਗਿਆ, ਜੋ ਵਾਹਨਾਂ ਦੀਆਂ ਪਹਿਲਾਂ ਤੋਂ ਯੋਜਨਾਬੱਧ ਟੱਕਰਾਂ ਕਰਵਾ ਕੇ ਬੀਮਾ ਕੰਪਨੀਆਂ ਕੋਲ ਨਿੱਜੀ ਸੱਟਾਂ ਦੇ ਝੂਠੇ ਦਾਅਵੇ ਪੇਸ਼ ਕਰਦਾ ਸੀ। ਇਸ ਤਰ੍ਹਾਂ ਦੀ ਧੋਖਾਧੜੀ ਨੂੰ ਬਰਤਾਨੀਆ ਵਿਚ ‘ਕਰੈਸ਼ ਫਾਰ ਕੈਸ਼’ ਕਿਹਾ ਜਾਂਦਾ ਹੈ। ਇਸ ਵਿਚ ਵਾਹਨਾਂ ਦੀਆਂ ਜਾਣਬੁੱਝ ਕੇ ਟੱਕਰਾਂ ਕਰਵਾਈਆਂ ਜਾਂਦੀਆਂ ਹਨ ਅਤੇ ਬਾਅਦ ਵਿਚ ਬੀਮਾ ਕੰਪਨੀਆਂ ਤੋਂ ਸੱਟਾਂ ਅਤੇ ਹੋਰ ਨੁਕਸਾਨ ਦੇ ਨਾਂਅ ’ਤੇ ਮੁਆਵਜ਼ਾ ਲੈਣ ਲਈ ਫਰਜ਼ੀ ਦਾਅਵੇ ਕੀਤੇ ਜਾਂਦੇ ਹਨ।ਕੁਲਦੀਪ ਸਿੰਘ ਨੇ ਇਸ ਸਾਲ ਦੇ ਸ਼ੁਰੂ ਵਿਚ ਆਪਣੇ ਅਪਰਾਧ ਵਿਚ ਸ਼ਾਮਿਲ ਹੋਣ ਦਾ ਦੋਸ਼ ਕਬੂਲ ਕਰ ਲਿਆ ਸੀ।
ਪਿਛਲੀ ਖ਼ਬਰ ਬੈਡਮਿੰਟਨ ਟੀਮ ’ ਚ ਲਗਾਤਾਰ ਦੂਜਾ ਤੇ ਵੁਸ਼ੂ ’ ਚ ਤੀਜਾ ਤਗਮਾ ਪੱਕਾ ਅਗਲੀ ਖ਼ਬਰ ਭਾਰਤੀ ਹਾਕੀ ਟੀਮ ਨੇ ਸ੍ਰੀਲੰਕਾ ਨੂੰ 16-1 ਨਾਲ ਹਰਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।