24-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-09-2026

ਐਡੀਲੇਡ ਦੇ ਵੱਖ - ਵੱਖ ਗੁਰੂ ਘਰਾਂ ਵਿਖੇ ਭਾਈ ਅਮਨਦੀਪ ਸਿੰਘ ਸੰਗਤਾਂ ਨਾਲ ਗੁਰੂ ਸ਼ਬਦ ਰਾਹੀਂ ਸਾਂਝ ਪਾਉਣਗੇ

ਐਡੀਲੇਡ, 23 ਸਤੰਬਰ (ਗੁਰਮੀਤ ਸਿੰਘ ਵਾਲੀਆ)-ਐਡੀਲੇਡ ਦੀਆਂ ਸਿੱਖ ਸੰਗਤਾਂ ਨੂੰ ਗੁਰਬਾਣੀ ਅਤੇ ਗੁਰਮਤਿ ਵਿਚਾਰਾਂ ਨਾਲ ਜੋੜਨ ਦੇ ਉਦੇਸ਼ ਨਾਲ ਭਾਈ ਅਮਨਦੀਪ ਸਿੰਘ (ਬੀਬੀ ਕੌਲਾਂ ਵਾਲੇ) ਵੱਲੋਂ ਵੱਖ-ਵੱਖ ਗੁਰਦੁਆਰਾ ਸਾਹਿਬਾਂ ਵਿਖੇ ਵਿਸ਼ੇਸ਼ ਧਾਰਮਿਕ ਸਮਾਗਮ ਕਰਵਾਏ ਜਾ ਰਹੇ ਹਨ। ਇਹ ਸਮਾਗਮ 27 ਸਤੰਬਰ ਤੋਂ 2 ਅਕਤੂਬਰ ਤੱਕ ਹੋਣਗੇ।

ਭਾਈ ਅਮਨਦੀਪ ਸਿੰਘ 24-09-2026
ਐਡੀਲੇਡ, 23 ਸਤੰਬਰ (ਗੁਰਮੀਤ ਸਿੰਘ ਵਾਲੀਆ)-ਐਡੀਲੇਡ ਦੀਆਂ ਸਿੱਖ ਸੰਗਤਾਂ ਨੂੰ ਗੁਰਬਾਣੀ ਅਤੇ ਗੁਰਮਤਿ ਵਿਚਾਰਾਂ ਨਾਲ ਜੋੜਨ ਦੇ ਉਦੇਸ਼ ਨਾਲ ਭਾਈ ਅਮਨਦੀਪ ਸਿੰਘ (ਬੀਬੀ ਕੌਲਾਂ ਵਾਲੇ) ਵੱਲੋਂ ਵੱਖ-ਵੱਖ ਗੁਰਦੁਆਰਾ ਸਾਹਿਬਾਂ ਵਿਖੇ ਵਿਸ਼ੇਸ਼ ਧਾਰਮਿਕ ਸਮਾਗਮ ਕਰਵਾਏ ਜਾ ਰਹੇ ਹਨ। ਇਹ ਸਮਾਗਮ 27 ਸਤੰਬਰ ਤੋਂ 2 ਅਕਤੂਬਰ ਤੱਕ ਹੋਣਗੇ।ਪ੍ਰੋਗਰਾਮ ਅਨੁਸਾਰ 27 ਸਤੰਬਰ, ਐਤਵਾਰ ਨੂੰ ਸਵੇਰੇ 11 ਵਜੇ ਤੋਂ ਦੁਪਹਿਰ 12:30 ਵਜੇ ਤੱਕ ਗੁਰਦੁਆਰਾ ਬਾਬਾ ਬਿਧੀ ਚੰਦ ਜੀ ਖਾਲਸਾ, ਟੂ ਵੈਲਜ਼ ਵਿਖੇ ਸਮਾਗਮ ਹੋਵੇਗਾ। 28 ਸਤੰਬਰ, ਸੋਮਵਾਰ ਨੂੰ ਸ਼ਾਮ 6:30 ਤੋਂ 7:30 ਵਜੇ ਤੱਕ ਗੁਰਦੁਆਰਾ ਸਾਹਿਬ ਮੋਡਬਰੀ ਨਾਰਥ ਵਿਖੇ ਦੀਵਾਨ ਸਜਾਇਆ ਜਾਵੇਗਾ।ਇਸੇ ਤਰ੍ਹਾਂ 29 ਸਤੰਬਰ, ਮੰਗਲਵਾਰ ਨੂੰ ਸ਼ਾਮ 6:30 ਤੋਂ 8 ਵਜੇ ਤੱਕ ਗੁਰਦੁਆਰਾ ਸਿੰਘ ਸਭਾ, ਨਾਰਥ ਪਲਿਮਟਨ ਵਿਖੇ ਅਤੇ 30 ਸਤੰਬਰ, ਬੁੱਧਵਾਰ ਨੂੰ ਸ਼ਾਮ 6:30 ਤੋਂ 7:30 ਵਜੇ ਤੱਕ ਗੁਰਦੁਆਰਾ ਗੁਰੂ ਨਾਨਕ ਦਰਬਾਰ, ਐਲਨਬੀ ਗਾਰਡਨ ਵਿਖੇ ਧਾਰਮਿਕ ਸਮਾਗਮ ਹੋਵੇਗਾ।ਇਸ ਲੜੀ ਤਹਿਤ 1 ਅਕਤੂਬਰ, ਵੀਰਵਾਰ ਅਤੇ 2 ਅਕਤੂਬਰ, ਸ਼ੁੱਕਰਵਾਰ ਨੂੰ ਵੀ ਸ਼ਾਮ 6:30 ਤੋਂ 7:30 ਵਜੇ ਤੱਕ ਗੁਰਦੁਆਰਾ ਬਾਬਾ ਬਿਧੀ ਚੰਦ ਜੀ ਖਾਲਸਾ, ਟੂ ਵੈਲਜ਼ ਵਿਖੇ ਵਿਸ਼ੇਸ਼ ਦੀਵਾਨ ਸਜਾਏ ਜਾਣਗੇ।
ਪਿਛਲੀ ਖ਼ਬਰ ਦੱਖਣੀ ਅਫਰੀਕਾ ’ ਚ ਇਕ ਘਰੇਲੂ ਪਾਰਟੀ ਦੌਰਾਨ ਗੋਲੀਬਾਰੀ ’ ਚ 11 ਮੌਤਾਂ ਅਗਲੀ ਖ਼ਬਰ ਸਾਬਕਾ ਫੌਜੀਆਂ ਦੇ ਸਨਮਾਨ ਲਈ ਵ੍ਹਾਈਟ ਰਾਕ ’ਚ ਮੁੜ ਹੋਵੇਗੀ ਵਿਸ਼ੇਸ਼ ਪੈਦਲ ਯਾਤਰਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।