25-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-09-2026

34 ਕਿਲੋ ਸ਼ੱਕੀ ਕੋਕੀਨ ਨਾਲ ਪੰਜਾਬੀ ਨੌਜਵਾਨ ਗ੍ਰਿਫ਼ਤਾਰ

ਵਿਨੀਪੈਗ, 24 ਸਤੰਬਰ (ਵਰਿੰਦਰ ਸਿੰਘ ਰੰਧਾਵਾ)-ਕੇਨੈਡਾ ਦੇ ਸੂਬੇ ਮੈਨੀਟੋਬਾ ਦੇ ਵਿਨੀਪੈਗ ਤੋਂ ਕੁਝ ਦੂਰੀ ਤੇ ਹਾਈਵੇ ਉਪਰ ਆਰ. ਸੀ.

ਅਜੀਤ ਡੈਸਕ 25-09-2026
ਵਿਨੀਪੈਗ, 24 ਸਤੰਬਰ (ਵਰਿੰਦਰ ਸਿੰਘ ਰੰਧਾਵਾ)-ਕੇਨੈਡਾ ਦੇ ਸੂਬੇ ਮੈਨੀਟੋਬਾ ਦੇ ਵਿਨੀਪੈਗ ਤੋਂ ਕੁਝ ਦੂਰੀ ਤੇ ਹਾਈਵੇ ਉਪਰ ਆਰ.ਸੀ.ਐੱਮ.ਪੀ. ਟ੍ਰੈਫਿਕ ਸਰਵਿਸਿਜ਼ ਨੇ 23 ਸਤੰਬਰ ਨੂੰ ਦੁਪਹਿਰ ਕਰੀਬ 12:40 ਵਜੇ ਪੋਰਟੇਜ ਲਾ ਪ੍ਰੇਰੀ ਨੇੜੇ ਇੱਕ ਐੱਸ.ਯੂ.ਵੀ. ਨੂੰ ਰੋਕਿਆ। ਮੈਨੀਟੋਬਾ ਫਰਸਟ ਨੇਸ਼ਨਜ਼ ਪੁਲਿਸ ਸਰਵਿਸ ਵੱਲੋਂ ਲਿਆਂਦੇ ਪੁਲਿਸ ਕੁੱਤੇ ਨੇ ਵਾਹਨ ਵਿੱਚ ਨਸ਼ੀਲੇ ਪਦਾਰਥ ਹੋਣ ਦਾ ਪਤਾ ਲਗਾਇਆ। ਪੁਲਿਸ ਨੇ ਤਲਾਸ਼ੀ ਦੌਰਾਨ ਲਗਭਗ 34 ਕਿਲੋਗ੍ਰਾਮ ਸ਼ੱਕੀ ਕੋਕੀਨ ਬਰਾਮਦ ਕੀਤੀ, ਜਿਸ ਦੀ ਅੰਦਾਜ਼ਨ ਸਟ੍ਰੀਟ ਵੈਲਿਊ 8.5 ਲੱਖ ਡਾਲਰ ਦੱਸੀ ਗਈ ਹੈ। ਇਸ ਮਾਮਲੇ ਵਿੱਚ ਕੈਲਗਰੀ ਦੇ ਰਹਿਣ ਵਾਲੇ 33 ਸਾਲਾ ਗੁਰਿੰਦਰ ਸਿੰਘ ਨੂੰ ਗ੍ਰਿਫ਼ਤਾਰ ਕੀਤਾ ਗਿਆ। ਉਸ ਵਿਰੁੱਧ ਨਸ਼ੀਲੇ ਪਦਾਰਥਾਂ ਨੂੰ ਤਸਕਰੀ ਦੇ ਮਕਸਦ ਨਾਲ ਆਪਣੇ ਕਬਜ਼ੇ ਵਿੱਚ ਰੱਖਣ ਦਾ ਦੋਸ਼ ਲਗਾਇਆ ਗਿਆ ਹੈ। ਗੁਰਿੰਦਰ ਸਿੰਘ ਨੂੰ ਰਿਮਾਂਡ ’ਤੇ ਹਿਰਾਸਤ ਵਿੱਚ ਭੇਜ ਦਿੱਤਾ ਗਿਆ ਹੈ।
ਪਿਛਲੀ ਖ਼ਬਰ ਜਿਨਸੀ ਹਮਲਿਆਂ ਦੇ ਪੀੜਤਾਂ ਦੀ ਜਾਂਚ ਲਈ ਸਕਾਟਲੈਂਡ ਭਰ ’ਚ ਮਾਹਿਰ ਨਰਸਾਂ ਦੀ ਨਵੀਂ ਸੇਵਾ ਸ਼ੁਰੂ ਅਗਲੀ ਖ਼ਬਰ ਬਰਤਾਨੀ ਦੀਆਂ ਸਰਵੋਤਮ ਯੂਨੀਵਰਸਿਟੀਆਂ ਦੀ 2027 ਦੀ ਦਰਜਾਬੰਦੀ ਜਾਰੀ, ਦਿ ਗਾਰਡੀਅਨ ਅਤੇ ਦਿ ਟਾਈਮਜ਼ ਦੀਆਂ ਸੂਚੀਆਂ ਵਿੱਚ ਵ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।