25-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-09-2026

ਏਅਰ ਕੈਨੇਡਾ ਵੱਲੋਂ ਵੈਨਕੂਵਰ - ਸਿੰਗਾਪੁਰ ਸਿੱਧੀ ਉਡਾਣ ਬੰਦ ਕਰਨ ਦਾ ਫ਼ੈਸਲਾ

ਵੈਨਕੂਵਰ, 24 ਸਤੰਬਰ (ਮਲਕੀਤ ਸਿੰਘ)-ਏਅਰ ਕੈਨੇਡਾ ਨੇ ਵੈਨਕੂਵਰ ਅਤੇ ਸਿੰਗਾਪੁਰ ਵਿਚਕਾਰ ਚੱਲ ਰਹੀ ਆਪਣੀ ਸਿੱਧੀ ਹਵਾਈ ਸੇਵਾ ਜਨਵਰੀ 2027 ਦੇ ਅਖੀਰ ਵਿੱਚ ਬੰਦ ਕਰਨ ਦਾ ਫ਼ੈਸਲਾ ਕੀਤਾ ਹੈ। ਇਸ ਨਾਲ ਕੈਨੇਡਾ ਅਤੇ ਸਿੰਗਾਪੁਰ ਵਿਚਕਾਰ ਮੌਜੂਦ ਇਕਲੌਤਾ ਸਿੱਧਾ ਹਵਾਈ ਸੰਪਰਕ ਵੀ ਖ਼ਤਮ ਹੋ ਜਾਵੇਗਾ।

ਅਜੀਤ ਡੈਸਕ 25-09-2026
ਵੈਨਕੂਵਰ, 24 ਸਤੰਬਰ (ਮਲਕੀਤ ਸਿੰਘ)-ਏਅਰ ਕੈਨੇਡਾ ਨੇ ਵੈਨਕੂਵਰ ਅਤੇ ਸਿੰਗਾਪੁਰ ਵਿਚਕਾਰ ਚੱਲ ਰਹੀ ਆਪਣੀ ਸਿੱਧੀ ਹਵਾਈ ਸੇਵਾ ਜਨਵਰੀ 2027 ਦੇ ਅਖੀਰ ਵਿੱਚ ਬੰਦ ਕਰਨ ਦਾ ਫ਼ੈਸਲਾ ਕੀਤਾ ਹੈ। ਇਸ ਨਾਲ ਕੈਨੇਡਾ ਅਤੇ ਸਿੰਗਾਪੁਰ ਵਿਚਕਾਰ ਮੌਜੂਦ ਇਕਲੌਤਾ ਸਿੱਧਾ ਹਵਾਈ ਸੰਪਰਕ ਵੀ ਖ਼ਤਮ ਹੋ ਜਾਵੇਗਾ। ਏਅਰ ਕੈਨੇਡਾ ਨੇ ਪੁਸ਼ਟੀ ਕੀਤੀ ਹੈ ਕਿ ਇਹ ਰੂਟ ਵਪਾਰਕ ਟੀਚਿਆਂ ‘ਤੇ ਖਰਾ ਨਹੀਂ ਉਤਰ ਸਕਿਆ। ਇਸ ਤੋਂ ਬਾਅਦ ਯਾਤਰੀਆਂ ਨੂੰ ਵੈਨਕੂਵਰ ਅਤੇ ਸਿੰਗਾਪੁਰ ਵਿਚਕਾਰ ਸਫ਼ਰ ਕਰਨ ਲਈ ਘੱਟੋ-ਘੱਟ ਇੱਕ ਥਾਂ ਜਹਾਜ਼ ਬਦਲਣਾ ਪਵੇਗਾ। ਇਹ ਸਿੱਧੀ ਸੇਵਾ ਅਪ੍ਰੈਲ 2024 ਵਿੱਚ ਸ਼ੁਰੂ ਕੀਤੀ ਗਈ ਸੀ । ਏਅਰ ਕੈਨੇਡਾ ਦੇ ਬੁਲਾਰੇ ਮੁਤਾਬਕ ਕੰਪਨੀ ਅਤੇ ਉਸ ਦੇ ਭਾਈਵਾਲਾਂ ਵੱਲੋਂ ਕਰੀਬ ਤਿੰਨ ਸਾਲ ਤੱਕ ਇਸ ਰੂਟ ਨੂੰ ਕਾਮਯਾਬ ਬਣਾਉਣ ਲਈ ਕਾਫ਼ੀ ਸਾਧਨ ਲਗਾਏ ਗਏ, ਪਰ ਇਹ ਸੇਵਾ ਉਨ੍ਹਾਂ ਵਪਾਰਕ ਟੀਚਿਆਂ ਤੱਕ ਨਹੀਂ ਪਹੁੰਚ ਸਕੀ ਜਿਨ੍ਹਾਂ ਨਾਲ ਇਸ ਨੂੰ ਲੰਮੇ ਸਮੇਂ ਤੱਕ ਚਲਾਇਆ ਜਾ ਸਕਦਾ। ਸਿੱਧੀ ਉਡਾਣ ਬੰਦ ਹੋਣ ਦੇ ਬਾਵਜੂਦ ਏਅਰ ਕੈਨੇਡਾ ਸਿੰਗਾਪੁਰ ਨਾਲ ਆਪਣਾ ਸੰਪਰਕ ਪੂਰੀ ਤਰ੍ਹਾਂ ਖ਼ਤਮ ਨਹੀਂ ਕਰੇਗੀ। ਕੰਪਨੀ ਆਪਣੀਆਂ ਭਾਈਵਾਲ ਹਵਾਈ ਕੰਪਨੀਆਂ ਰਾਹੀਂ ਟੋਕੀਓ, ਸਿਓਲ, ਹਾਂਗਕਾਂਗ, ਲੰਡਨ, ਫਰੈਂਕਫਰਟ ਅਤੇ ਬਰੱਸਲਜ਼ ਵਰਗੇ ਹਵਾਈ ਅੱਡਿਆਂ ਰਾਹੀਂ ਯਾਤਰੀਆਂ ਨੂੰ ਅੱਗੇ ਦੀਆਂ ਉਡਾਣਾਂ ਦੀ ਸਹੂਲਤ ਦਿੰਦੀ ਰਹੇਗੀ।
ਪਿਛਲੀ ਖ਼ਬਰ ਪੰਜਾਬੀ ਨੌਜਵਾਨ ਨੇ ਜਿੱਤੇ ਚਾਰ ਤਮਗੇ ਅਗਲੀ ਖ਼ਬਰ ਅਦਾਕਾਰ ਮੁਸ਼ਤਾਕ ਖਾਨ ਦਾ ਦਿਹਾਂਤ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।