29-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-09-2026

ਵਲੈਤ ਵਿਚ ਸਿੱਖ ਇਤਿਹਾਸ ਲਿਖ ਕੇ ਸੰਭਾਲਣ ਦੇ ਯਤਨ ਕੀਤੇ ਜਾ ਰਹੇ ਹਨ - ਪ੍ਰਿੰਸੀਪਲ ਡਾ . ਸੰਘਾ

ਲੰਡਨ, 28 ਸਤੰਬਰ (ਮਨਪ੍ਰੀਤ ਸਿੰਘ ਬੱਧਨੀ ਕਲਾਂ)- ਆਮ ਅਖਾਣ ਹੈ ਕਿ ਸਿੱਖ ਇਤਿਹਾਸ ਸਿਰਜਦੇ ਤਾਂ ਹਨ, ਪਰ ਇਸ ਨੂੰ ਆਪ ਲਿਖਣ, ਸਾਂਭਣ ਅਤੇ ਅਗਲੀਆਂ ਪੀੜ੍ਹੀਆਂ ਤੱਕ ਪਹੁੰਚਾਉਣ ਵੱਲ ਮੁਕਾਬਲਤਨ ਘੱਟ ਧਿਆਨ ਦਿੰਦੇ ਹਨ। ਇਸ ਅਖਾਣ ਬਾਰੇ ਟਿੱਪਣੀ ਕਰਦਿਆਂ ਲੇਖਕ ਅਤੇ ਵਿਦਿਅਕ ਮਾਹਰ ਪ੍ਰਿੰਸੀਪਲ ਡਾ.

ਅਜੀਤ ਡੈਸਕ 29-09-2026
ਲੰਡਨ, 28 ਸਤੰਬਰ (ਮਨਪ੍ਰੀਤ ਸਿੰਘ ਬੱਧਨੀ ਕਲਾਂ)- ਆਮ ਅਖਾਣ ਹੈ ਕਿ ਸਿੱਖ ਇਤਿਹਾਸ ਸਿਰਜਦੇ ਤਾਂ ਹਨ, ਪਰ ਇਸ ਨੂੰ ਆਪ ਲਿਖਣ, ਸਾਂਭਣ ਅਤੇ ਅਗਲੀਆਂ ਪੀੜ੍ਹੀਆਂ ਤੱਕ ਪਹੁੰਚਾਉਣ ਵੱਲ ਮੁਕਾਬਲਤਨ ਘੱਟ ਧਿਆਨ ਦਿੰਦੇ ਹਨ। ਇਸ ਅਖਾਣ ਬਾਰੇ ਟਿੱਪਣੀ ਕਰਦਿਆਂ ਲੇਖਕ ਅਤੇ ਵਿਦਿਅਕ ਮਾਹਰ ਪ੍ਰਿੰਸੀਪਲ ਡਾ. ਸੁਜਿੰਦਰ ਸਿੰਘ ਸੰਘਾ ਓ.ਬੀ.ਈ. ਨੇ ਕਿਹਾ ਕਿ ਹੁਣ ਇਹ ਗੱਲ ਵਲੈਤ ਦੇ ਸਿੱਖਾਂ ਉੱਤੇ ਪਹਿਲਾਂ ਦੇ ਮੁਕਾਬਲੇ ਘੱਟ ਢੁਕਦੀ ਹੈ। ਪ੍ਰਿੰਸੀਪਲ ਡਾ. ਸੰਘਾ ਨੇ 1960ਵਿਆਂ ਤੋਂ 2026 ਤੱਕ ਦੇ ਸਮੇਂ ਦਾ ਬਿਰਤਾਂਤ ਪੇਸ਼ ਕਰਦੀਆਂ ਆਪਣੀਆਂ ਦੋ ਭਾਗਾਂ ਵਿੱਚ ਲਿਖੀਆਂ ਪੁਸਤਕਾਂ ‘ਵਲੈਤੋਂ ਵੇਖੀ ਦੁਨੀਆਂ’ ਦਾ ਜ਼ਿਕਰ ਕੀਤਾ। ਇਸ ਦੇ ਨਾਲ ਹੀ ਉਨ੍ਹਾਂ ਨੇ ਵਲੈਤ ਵਿੱਚ ਸਿੱਖ ਇਤਿਹਾਸ, ਵਿਰਸੇ ਅਤੇ ਭਾਈਚਾਰਕ ਜੀਵਨ ਨੂੰ ਲਿਖਤੀ ਰੂਪ ਵਿੱਚ ਸੰਭਾਲਣ ਲਈ ਹੋ ਰਹੀਆਂ ਹੋਰ ਪ੍ਰਕਾਸ਼ਨਾਵਾਂ ਅਤੇ ਹਵਾਲਾ ਪੁਸਤਕਾਲਿਆਂ ਦੀ ਸਥਾਪਨਾ ਬਾਰੇ ਵੀ ਜਾਣਕਾਰੀ ਸਾਂਝੀ ਕੀਤੀ। ਇਸੇ ਪ੍ਰਸੰਗ ਵਿਚ ਨਵੀਂ ਪੁਸਤਕ ‘ਲਮਿੰਗਟਨ ਸਪਾ ਅਤੇ ਵਾਰਿਕ ਇਲਾਕੇ ਵਿਚ ਸਿੱਖ ਭਾਈਚਾਰੇ ਦੇ ਵਸੇਬੇ ਅਤੇ ਵਿਕਾਸ ਦਾ ਇਤਿਹਾਸ’ ਵੀ ਸਾਹਮਣੇ ਆਈ ਹੈ। ਇਹ ਪੁਸਤਕ ਲਮਿੰਗਟਨ ਸਪਾ ਅਤੇ ਵਾਰਿਕ ਖੇਤਰ ਵਿਚ ਸਿੱਖ ਭਾਈਚਾਰੇ ਦੇ ਵਸੇਬੇ, ਵਿਕਾਸ, ਸਮਾਜਿਕ ਯੋਗਦਾਨ ਅਤੇ ਇਤਿਹਾਸਕ ਸਫ਼ਰ ਨੂੰ ਦਸਤਾਵੇਜ਼ੀ ਰੂਪ ਵਿਚ ਪੇਸ਼ ਕਰਦੀ ਹੈ। ਡਾ. ਰਾਮਿੰਦਰ ਸਿੰਘ, ਐੱਮ.ਬੀ.ਈ., ਡੀ.ਐੱਲ. ਦੀ ਇਸ ਦਸਤਾਵੇਜ਼ੀ ਪ੍ਰਕਾਸ਼ਨਾ ਨੂੰ ਮੇਅਰ ਸਾਹਿਬਾਨਾਂ, ਇਤਿਹਾਸਕ ਖੋਜ ਸਮੂਹ, ਭਾਈਚਾਰਕ ਆਗੂਆਂ ਅਤੇ ਹੋਰ ਪਤਵੰਤਿਆਂ ਦੀ ਹਾਜ਼ਰੀ ਵਿਚ ਕਰਵਾਏ ਗਏ ਸਮਾਗਮ ਦੌਰਾਨ ਲੋਕ ਅਰਪਣ ਕੀਤਾ ਗਿਆ। ਇਸ ਮੌਕੇ ਪੁਸਤਕ ਦੇ ਲੇਖਕ ਡਾ. ਰਾਮਿੰਦਰ ਸਿੰਘ ਤੋਂ ਇਲਾਵਾ ਹਰਪ੍ਰੀਤ ਕੌਰ, ਡਾ. ਸੁਜਿੰਦਰ ਸਿੰਘ ਸੰਘਾ, ਸੰਜੇ ਰਿਗਟੋਰੀ, ਗੁਰਪ੍ਰੀਤ ਕੌਰ ਅਤੇ ਡਾ. ਅਵਤਾਰ ਸਿੰਘ ਨੇ ਆਪਣੇ ਵਿਚਾਰ ਪੇਸ਼ ਕੀਤੇ। ਇਸ ਮੌਕੇ ਪ੍ਰਿੰਸੀਪਲ ਡਾ. ਸੁਜਿੰਦਰ ਸਿੰਘ ਸੰਘਾ ਦੀ ਪੁਸਤਕ ‘ਵਲੈਤੋਂ ਵੇਖੀ ਦੁਨੀਆਂ’ ਵੀ ਵਾਰਿਕ ਯੂਨੀਵਰਸਿਟੀ ਦੇ ਪ੍ਰੋਫੈਸਰ ਡਾ. ਗੁਰਨਾਮ ਸਿੰਘ ਨੂੰ ਭੇਟ ਕੀਤੀ ਗਈ।
ਪਿਛਲੀ ਖ਼ਬਰ ਸ਼ਹੀਦ ਭਾਈ ਜਸਵੰਤ ਸਿੰਘ ਖਾਲੜਾ ਦੀ ਸ਼ਹਾਦਤ ’ ਤੇ ਇੱਕ ਰੋਜ਼ਾ ਸੈਮੀਨਾਰ ਕਰਵਾਇਆ ਅਗਲੀ ਖ਼ਬਰ ਬਰਮਿੰਘਮ ’ਚ ‘ਵਿਕਸਿਤ ਭਾਰਤ ਦੌੜ-2026’

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।