04-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-10-2026

ਤਿੰਨ ਦਿਨਾਂ ‘ਵਿਸ਼ਵ ਪੰਜਾਬੀ ਕਾਨਫਰੰਸ’ ਦਾ ਹੋਇਆ ਆਗਾਜ਼

ਟੋਰਾਂਟੋ, 3 ਅਕਤੂਬਰ (ਹਰਜੀਤ ਸਿੰਘ ਬਾਜਵਾ)-ਡਾ. ਦਲਬੀਰ ਸਿੰਘ ਕਥੂਰੀਆ ਅਤੇ ਵਿਸ਼ਵ ਪੰਜਾਬੀ ਸਭਾ ਕੈਨੇਡਾ ਵੱਲੋਂ ਪੰਜਾਬੀ ਭਾਸ਼ਾ, ਸਾਹਿਤ ਅਤੇ ਪੰਜਾਬੀ ਸੱਭਿਆਚਾਰ ਨੂੰ ਦੇਸ਼ਾਂ ਵਿਦੇਸ਼ਾਂ ਵਿੱਚ ਪ੍ਰਫੁੱਲਤ ਕਰਨ ਤਹਿਤ ਸਲਾਨਾਂ ਤਿੰਨ ਦਿਨਾਂ ‘ ਵਿਸ਼ਵ ਪੰਜਾਬੀ ਕਾਨਫਰੰਸ’ ਜੋ ਕਿ ਬਰੈਂਪਟਨ(ਟੋਰਾਂਟੋ) ਵਿਖੇ ਵਿਸ਼ਵ ਪੰਜਾਬੀ ਭਵਨ ਬਰੈਂਪਟਨ ਵਿਖੇ ਕਰਵਾਈ ਜਾ ਰਹੀ ਹੈ ਦਾ ਆਗਾਜ਼ਬੜੇ ਸੁਚੱਜੇ ਅਤੇ ਸਾਹਿਤਕ ਤਰੀਕੇ ਨਾਲ ਕੈਨੇਡਾ ਅਤੇ ਦੇਸ-ਵਿਦੇਸ਼ ਤੋਂ ਪਹੁੰਚੀਆਂ ਪੰਜਾਬੀ ਬੋਲੀ ਅਤੇ ਪੰਜਾਬੀ ਭਾਸ਼ਾ ਦੇ ਪ੍ਰਚਾਰ ਅਤੇ ਪਸਾਰ ਲਈ ਨਿੱਠ ਕੇ ਕੰਮ ਕਰ ਰਹੀਆਂ ਸ਼ਖ਼ਸ਼ੀਅਤਾਂ ਦੀ ਮੌਜੂਦਗੀ ਵਿੱਚ ਕੀਤਾ ਗਿਆ।

ਜਲੰਧਰ ਸ਼ਹਿਰੀ + ਦਿਹਤੀ 04-10-2026
ਟੋਰਾਂਟੋ, 3 ਅਕਤੂਬਰ (ਹਰਜੀਤ ਸਿੰਘ ਬਾਜਵਾ)-ਡਾ. ਦਲਬੀਰ ਸਿੰਘ ਕਥੂਰੀਆ ਅਤੇ ਵਿਸ਼ਵ ਪੰਜਾਬੀ ਸਭਾ ਕੈਨੇਡਾ ਵੱਲੋਂ ਪੰਜਾਬੀ ਭਾਸ਼ਾ, ਸਾਹਿਤ ਅਤੇ ਪੰਜਾਬੀ ਸੱਭਿਆਚਾਰ ਨੂੰ ਦੇਸ਼ਾਂ ਵਿਦੇਸ਼ਾਂ ਵਿੱਚ ਪ੍ਰਫੁੱਲਤ ਕਰਨ ਤਹਿਤ ਸਲਾਨਾਂ ਤਿੰਨ ਦਿਨਾਂ ‘ ਵਿਸ਼ਵ ਪੰਜਾਬੀ ਕਾਨਫਰੰਸ’ ਜੋ ਕਿ ਬਰੈਂਪਟਨ(ਟੋਰਾਂਟੋ) ਵਿਖੇ ਵਿਸ਼ਵ ਪੰਜਾਬੀ ਭਵਨ ਬਰੈਂਪਟਨ ਵਿਖੇ ਕਰਵਾਈ ਜਾ ਰਹੀ ਹੈ ਦਾ ਆਗਾਜ਼ਬੜੇ ਸੁਚੱਜੇ ਅਤੇ ਸਾਹਿਤਕ ਤਰੀਕੇ ਨਾਲ ਕੈਨੇਡਾ ਅਤੇ ਦੇਸ-ਵਿਦੇਸ਼ ਤੋਂ ਪਹੁੰਚੀਆਂ ਪੰਜਾਬੀ ਬੋਲੀ ਅਤੇ ਪੰਜਾਬੀ ਭਾਸ਼ਾ ਦੇ ਪ੍ਰਚਾਰ ਅਤੇ ਪਸਾਰ ਲਈ ਨਿੱਠ ਕੇ ਕੰਮ ਕਰ ਰਹੀਆਂ ਸ਼ਖ਼ਸ਼ੀਅਤਾਂ ਦੀ ਮੌਜੂਦਗੀ ਵਿੱਚ ਕੀਤਾ ਗਿਆ। ਕੈਨੇਡਾ, ਭਾਰਤ, ਪਾਕਿਸਤਾਨ,ਅਮਰੀਕਾ, ਇੰਗਲੈਂਡ, ਨਿਉਜ਼ੀਲੈਂਡ ਆਦਿ ਦੇਸ਼ਾਂ ਤੋਂ ਆਏ ਸਾਹਿਤਕ ਲੋਕਾਂ ਦੇ ਲੱਗੇ ਹੋਏ ਮੇਲੇ ਵਰਗੇ ਮਹੌਲ ਵਿੱਚ ਦੇ ਉਦਘਾਟਨੀ ਸਮਾਗਮ ਦੇ ਮੁੱਖ ਮਹਿਮਾਨ ਪਦਮ ਸ੍ਰੀ ਕਰਤਾਰ ਸਿੰਘ ਸਨ, ਜਿਹਨਾਂ ਨੇ ਬੋਲਦਿਆਂ ਆਖਿਆ ਕਿ ਮੈਂ ਤਾਂ ਸਾਰਾ ਪੰਜਾਬ ਹੀ ਇੱਥੇ ਵੇਖ ਰਿਹਾਂ ਹਾਂ,ਹਰ ਪਾਸੇ ਪੰਜਾਬੀ ਪਹਿਰਾਵਾ, ਪੰਜਾਬੀ ਬੋਲਦੇ ਲੋਕ, ਮਠਿਆਈਆਂ ਦੀਆਂ ਦੁਕਾਨਾਂ ਗੱਲ ਕੀ ਹਰ ਪਾਸੇ ਚੜ੍ਹਦੇ ਤੇ’ ਲਹਿੰਦੇ ਪੰਜਾਬ ਦਾ ਨਜ਼ਾਰਾ ਤਾਂ ਇੱਥੇ ਝਲਕ ਰਿਹਾ ਹੈ ਅਤੇ ਪੰਜਾਬੀ ਦੇ ਪਿਆਰੇ ਲੋਕ ਇੱਥੇ ਮੌਜੂਦ ਹਨ ੳਹਨਾਂ ਪ੍ਰਬੰਧਕਾਂ ਨੂੰ ਵਧਾਈਆਂ ਦਿੱਤੀਆਂ। ਇਸ ਮੌਕੇ ਉਹਨਾਂ ਨੂੰ ਪ੍ਰਬੰਧਕਾਂ ਵੱਲੋਂ ਲਾਈਫ ਟਾਈਮ ਅਚੀਵਮੈਂਟ ਐਵਾਰਡ ਨਾਲ ਸਨਮਾਨਿਤ ਵੀ ਕੀਤਾ ਗਿਆ।ਕਾਨਫਰੰਸ ਦੇ ਉਦਘਾਟਨੀ ਸਮਾਗਮ ਦੀ ਸ਼ੁਰੂਆਤ ਖਾਲਸਾ ਸਕੂਲ ਦੇ ਬੱਚਿਆਂ ਵੱਲੋਂ ਸ਼ਬਦ ਗਾਇਨ ਅਤੇ ਕੈਨੇਡਾ ਦੇ ਰਾਸ਼ਟਰੀ ਗੀਤ ਨਾਲ ਕੀਤੀ ਉਪਰੰਤ ਰੂਪ ਕਾਹਲੋਂ ਨੇ ਸਮਾਗਮ ਵਿੱਚ ਪਹੁੰਚੀਆਂ ਸਾਰੀਆਂ ਸ਼ਖ਼ਸੀਅਤਾਂ ਨੂੰ ਜੀ ਆਇਆਂ ਆਖਿਆ ਗਿਆ। ਸਮਾਗਮ ਦੌਰਾਨ ਪ੍ਰਧਾਨਗੀ ਮੰਡਲ ਵਿੱਚ ਪਦਮ ਸ੍ਰੀ ਕਰਤਾਰ ਸਿੰਘ, ਕਾਨਫਰੰਸ ਦੇ ਸੰਚਾਲਕ ਡਾ. ਦਲਬੀਰ ਸਿੰਘ ਕਥੂਰੀਆ, ਚਰਨਜੀਤ ਸਿੰਘ ਬਾਠ ਅਤੇ ਹੋਰ ਸ਼ਖ਼ਸੀਅਤਾਂ ਸ਼ਸ਼ੋਬਤ ਹੋਈਆਂ ਜਦੋਂ ਕਿ ਸਮਾਂ ਰੌਸ਼ਨ ਕਰਨ ਦੀ ਰਸਮ ਡਾ. ਆਤਮਜੀਤ ਸਿੰਘ ਅਤੇਸ੍ਰ. ਵਰਿਆਮ ਸਿੰਘ ਵੱਲੋਂ ਕੀਤੀ ਗਈ ਅਤੇ ਸ੍ਰ. ਇੰਦਰਜੀਤ ਸਿੰਘ ਬੱਲ ਵੱਲੋਂ ਸਵਾਗਤੀ ਸ਼ਬਦ ਪੇਸ਼ ਕਰਦਿਆਂ ਹਾਜ਼ਰੀਨ ਨੂੰ ਜੀ ਆਇਆਂ ਆਖਿਆ ਗਿਆ।ਇਸ ਮੌਕੇ ਬੋਲਦਿਆਂ ਕਾਨਫਰੰਸ ਦੇ ਕਰਤਾ ਧਰਤਾ ਡਾ. ਦਲਬੀਰ ਸਿੰਘ ਕਥੂਰੀਆ ਨੇ ਸਭਨਾਂ ਨੂੰ ਜੀ ਆਇਆਂ ਕਹਿੰਦਿਆਂ ਆਖਿਆ ਕਿ ਦੁਨੀਆਂ ਭਰ ਵਿੱਚ ਵੱਸਦੇ ਪੰਜਾਬੀਆਂ ਨੂੰ ਆਪਣੀ ਮਾਂ ਬੋਲੀ,ਪੰਜਾਬੀ ਸਾਹਿਤ ਅਤੇ ਪੰਜਾਬੀ ਸੱਭਿਆਚਾਰ ਨਾਲ ਜੋੜਨਾਂ ਸਾਡਾ ਮੁੱਖ ਮਕਸਦ ਹੈ ਉਹਨਾਂ ਇਸ ਤਿੰਨ ਦਿਨਾਂ ਕਾਨਫਰੰਸ ਦੀ ਤਰਤੀਬ ਵੀ ਹਾਜ਼ਰੀਨ ਨਾਲ ਸਾਝੀ ਕੀਤੀ ਜਿਸ ਵਿੱਚ ਵਿਦਵਾਨਾਂ ਵੱਲੋਂ ਪੰਜਾਬੀ ਸਾਹਿਤ ਦੇ ਵੱਖ-ਵੱਖ ਵਿੱਸਿ਼ਆਂ ਉੱਤੇ ਪੜ੍ਹੇ ਜਾਣ ਵਾਲੇ ਪਰਚੇ, ਪੰਜਾਬੀ ਭਾਸ਼ਾ ਦੇ ਪ੍ਰਚਾਰ ਲਈ ਪੇਸ਼ ਕੀਤੇ ਜਾਣ ਵਾਲੇ ਨੁਕਤੇ, ਔਰਤ ਦਾ ਅਕਸ,ਪੰਜਾਬੀ ਸਾਹਿਤ ਦੀ ਪੁਰਾਤਨਤਾ ਅਤੇ ਅਜੋਕਾ ਦੌਰ,ਪੰਜਾਬੀ ਸਾਹਿਤ ਦਾ ਉੱਚ ਮਿਆਰੀ ਅਤੇ ਨਰੋਆ ਹੋਣਾ ਆਦਿ ਸ਼ਮਲ ਦੱਸਿਆ।ਸਮਾਗਮ ਦੌਰਾਨ ਵੱਖ-ਵੱਖ ਸਿਆਸੀ ਪਾਰਟੀਆਂ ਦੇ ਆਗੂਆਂ ਨੇ ਵੀ ਆਪੋ ਆਪਣੇ ਵਿਚਾਰਾਂ ਨਾਲ ਇਸ ਸਮਾਗਮ ਦੇ ਪ੍ਰਬੰਧਕਾਂ ਦੀ ਸ਼ਲਾਘਾ ਕੀਤੀ। ਇਸ ਮੌਕੇ ਬਾਬਾ ਨਜ਼ਮੀ,ਚੜ੍ਹਦੀ ਕਲਾ ਟਾਈਮ ਟੀ ਵੀ ਡਾਇਰੈਕਟਰ ਸ੍ਰ. ਅੰਮ੍ਰਿਤਪਾਲ ਸਿੰਘ ਦਰਦੀ, ਡਾ. ਦਰਸ਼ਨਦੀਪ ਸਿੰਘ ਅਰੋੜਾ, ਬਾਪੂ ਸੁਬੇਗ ਸਿੰਘ ਕਥੂਰੀਆ,ਜਸਵਿੰਦਰ ਸਿੰਘ ਬਿੱਟਾ ਤੋਂ ਇਲਾਵਾ ਇੱਥੋਂ ਦੀਆਂ ਵੱਖ-ਵੱਖ ਸਾਹਿਤਕ ਸੰਸਥਾਵਾਂ ਦੇ ਨੁੰਮਾਇੰਦੇ ਅਤੇ ਸਾਹਿਤ ਪ੍ਰੇਮੀ ਵੀ ਵੱਡੀ ਗਿਣਤੀ ਵਿਚ ਹਾਜ਼ਰ ਸਨ।
ਪਿਛਲੀ ਖ਼ਬਰ ਪ੍ਰਗਟ ਸਿੰਘ ਨੂੰ ਪੰਜਾਬ ਕਾਂਗਰਸ ਦਾ ਪ੍ਰਧਾਨ ਬਣਨ ’ ਤੇ ਵਧਾਈਆਂ ਅਗਲੀ ਖ਼ਬਰ ਆਟਿਜ਼ਮ - ਪੀੜਤ ਬੱਚੇ ਨੂੰ ਉਡਾਣ ਤੋਂ ਉਤਾਰਨ ’ ਤੇ ਉੱਠੇ ਸਵਾਲ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।