10-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-10-2026

ਲੰਡਨ ਦੇ ਨਿਊਬਰੀ ਪਾਰਕ ਸਟੇਸ਼ਨ ’ਤੇ ਸਿੱਖ ਵਿਅਕਤੀ ਨਾਲ ਨਸਲੀ ਹਮਲੇ ਦੀ ਵੀਡੀਓ ਆਈ ਸਾਹਮਣੇ

ਨਵੀਂ ਦਿੱਲੀ, 9 ਅਕਤੂਬਰ (ਪੀ. ਟੀ.

ਅਜੀਤ ਡੈਸਕ 10-10-2026

ਲੰਡਨ, 9 ਅਕਤੂਬਰ (ਮਨਪ੍ਰੀਤ ਸਿੰਘ ਬੱਧਨੀ ਕਲਾਂ)-ਪੂਰਬੀ ਲੰਡਨ ਦੇ ਨਿਊਬਰੀ ਪਾਰਕ ਅੰਡਰਗਰਾਊਂਡ ਸਟੇਸ਼ਨ ’ਤੇ ਇਕ ਸਿੱਖ ਵਿਅਕਤੀ ਨਾਲ ਕਥਿਤ ਨਸਲੀ ਹਮਲੇ ਦੀ ਘਟਨਾ ਸੰਬੰਧੀ ਵੀਡੀਓ ਸਾਹਮਣੇ ਆਉਣ ਨਾਲ ਸਿੱਖ ਭਾਈਚਾਰੇ ਦੀ ਸੁਰੱਖਿਆ ਬਾਰੇ ਚਿੰਤਾਵਾਂ ਮੁੜ ਉੱਭਰ ਰਹੀਆਂ ਹਨ।ਪ੍ਰਾਪਤ ਵੀਡੀਓ ਨੂੰ ਨਿਊਬਰੀ ਪਾਰਕ ਸਟੇਸ਼ਨ ਦੀ ਘਟਨਾ ਦੱਸਿਆ ਜਾ ਰਿਹਾ ਹੈ। ਹਾਲਾਂਕਿ, ਘਟਨਾ ਦੀ ਅਸਲ ਤਾਰੀਖ਼, ਹਮਲੇ ਦੇ ਹਲਾਤ, ਪੀੜਤ ਵਿਅਕਤੀ ਦੀ ਪਛਾਣ ਅਤੇ ਉਸ ਨੂੰ ਲੱਗੀਆਂ ਸੱਟਾਂ ਬਾਰੇ ਅਜੇ ਸੁਤੰਤਰ ਪੁਸ਼ਟੀ ਨਹੀਂ ਹੋ ਸਕੀ। ਇਸ ਘਟਨਾ ਬਾਰੇ ਅਜੇ ਪੁਲਿਸ ਦੀ ਅਧਿਕਾਰਤ ਪੁਸ਼ਟੀ, ਹਮਲੇ ਦੇ ਕਾਰਨਾਂ ਸੰਬੰਧੀ ਜਾਣਕਾਰੀ ਦੀ ਉਡੀਕ ਹੈ ਪਰ ਇਸ ਵੀਡੀਓ ਵਿਚ ਸਿੱਖ ਵਿਅਕਤੀ ਦੀ ਦਸਤਾਰ ਉਤਾਰਨ ਦਾ ਯਤਨ ਹੋ ਰਿਹਾ ਹੈ। ਹਮਲਾਵਰ ਸਿੱਖ ਵਿਅਕਤੀ ਨੂੰ ਅਪਸ਼ਬਦ ਬੋਲ ਰਿਹਾ ਹੈ, ਜਦਕਿ ਇਕ ਹੋਰ ਵਿਅਕਤੀ ਬਚਾਅ ਲਈ ਅੱਗੇ ਆਉਂਦਾ ਹੈ।ਜ਼ਿਕਰਯੋਗ ਹੈ ਕਿ ਅਗਸਤ 2025 ਵਿਚ ਵੁਲਵਰਹੈਂਪਟਨ ਰੇਲਵੇ ਸਟੇਸ਼ਨ ਦੇ ਬਾਹਰ ਦੋ ਬਜ਼ੁਰਗ ਸਿੱਖ ਟੈਕਸੀ ਡਰਾਈਵਰਾਂ ਉਤੇ ਹੋਏ ਹਮਲੇ ਨੂੰ ਪੁਲਿਸ ਨੇ ਨਸਲੀ ਨਫ਼ਰਤ ਨਾਲ ਸੰਬੰਧਿਤ ਅਪਰਾਧ ਵਜੋਂ ਜਾਂਚਿਆ ਸੀ। ਉਸ ਘਟਨਾ ਵਿਚ ਤਿੰਨ ਸ਼ੱਕੀ ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ।ਬਰਤਾਨੀਆ ਵਿਚ ਨਸਲੀ ਅਤੇ ਧਾਰਮਿਕ ਨਫ਼ਰਤ ਤੋਂ ਪ੍ਰੇਰਿਤ ਅਪਰਾਧਾਂ ਦੀ ਸ਼ਿਕਾਇਤ ਪੁਲਿਸ ਕੋਲ ਦਰਜ ਕਰਵਾਈ ਜਾ ਸਕਦੀ ਹੈ। ਅਜਿਹੀਆਂ ਘਟਨਾਵਾਂ ਦੀ ਨਿਰਪੱਖ ਜਾਂਚ ਅਤੇ ਪੀੜਤਾਂ ਦੀ ਸੁਰੱਖਿਆ ਯਕੀਨੀ ਬਣਾਉਣਾ ਬਹੁਤ ਜ਼ਰੂਰੀ ਹੈ।

 

ਪਿਛਲੀ ਖ਼ਬਰ ਮੁੱਖ ਮੰਤਰੀ ਵਲੋਂ ਏਸ਼ੀਅਨ ਹਾਕੀ ਚੈਂਪੀਅਨਜ਼ ਟਰਾਫ਼ੀ ਲਈ ਵਿਸ਼ਵ ਪੱਧਰ ਦੇ ਪ੍ਰਬੰਧ ਯਕੀਨੀ ਬਣਾਉਣ ਦੇ ਆਦੇਸ਼ ਜਲੰਧਰ ਦੇ ਬਰਲ... ਅਗਲੀ ਖ਼ਬਰ ਮਟੌਰ ਸਕੂਲ ਵਿਖੇ ਸੇਵਾ ਸੰਕਲਪ ਤਹਿਤ ਡਰਾਇੰਗ ਅਤੇ ਭਾਸ਼ਣ ਮੁਕਾਬਲੇ ਕਰਵਾਏ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।